Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 12, 2026

    7:35:56 PM

  • punjab weather heavy raining yellow alert

    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ...

  • jalandhar boy arjun rajput will now play in the indian cricket team

    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ...

  • punjabi in england khemkarn

    ਖੇਮਕਰਨ ਦੇ ਗੁਰਭੇਜ ਦਾ ਇੰਗਲੈਂਡ 'ਚ ਕਤਲ, ਤਿੰਨ...

  • two best friends die in road accident in punjab

    ਕਹਿਰ ਓ ਰੱਬਾ! ਪੰਜਾਬ 'ਚ ਸੜਕ ਹਾਦਸੇ ਦੌਰਾਨ 2...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • RRS ਤੇ ਰਾਜਨਾਥ ਸਿੰਘ ਨੇ ਸਥਾਨਕ ਲੀਡਰਸ਼ਿਪ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ

ARTICLE News Punjabi(ਸੰਪਾਦਕੀ)

RRS ਤੇ ਰਾਜਨਾਥ ਸਿੰਘ ਨੇ ਸਥਾਨਕ ਲੀਡਰਸ਼ਿਪ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ

  • Updated: 23 Feb, 2020 01:15 AM
Article
rajnath singh emphasizes strengthening local leadership on rrs
  • Share
    • Facebook
    • Tumblr
    • Linkedin
    • Twitter
  • Comment

ਭਾਜਪਾ ਦੇ ਸਰਪ੍ਰਸਤ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅੰਗਰੇਜ਼ੀ ਮੁੱਖ ਪੱਤਰ ‘ਆਰਗੇਨਾਈਜ਼ਰ’ ਨੇ ਆਪਣੇ ਇਕ ਲੇਖ ਵਿਚ ਹਾਲ ਹੀ ਵਿਚ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਚੋਣਾਂ ’ਚ ਪਾਰਟੀ ਦੀ ਲੱਕ ਤੋੜ ਹਾਰ ਦੇ ਕਾਰਣਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਜਿਥੇ ਸਥਾਨਕ ਲੀਡਰਸ਼ਿਪ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ, ਉਥੇ ਹੀ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵੀ ਰਾਜਨੀਤੀ ’ਚ ਘਟ ਰਹੀ ਭਰੋਸੇਯੋਗਤਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਇਸ ਨੂੰ ਦੂਰ ਕਰਨ ਦੀ ਗੱਲ ਕਹੀ ਹੈ। ਵਰਣਨਯੋਗ ਹੈ ਕਿ ਦਿੱਲੀ ’ਚ 22 ਸਾਲਾਂ ਤੋਂ ਸੱਤਾ ਦਾ ਬਨਵਾਸ ਸਹਿਣ ਕਰ ਰਹੀ ਭਾਜਪਾ ਦੇ ਅਨੇਕ ਨੇਤਾਵਾਂ ਨੂੰ, ਜਿਨ੍ਹਾਂ ’ਚ ਕੇਂਦਰੀ ਮੰਤਰੀ ਵੀ ਸ਼ਾਮਲ ਰਹੇ ਹਨ, ਹਾਲ ਹੀ ’ਚ ਸੰਪੰਨ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਨਫਰਤ ਭਰੇ ਨਾਅਰੇ ਲਾਉਂਦੇ ਹੋਏ ਦੇਖਿਆ ਗਿਆ। ਭਾਜਪਾ ਨੇਤਾਵਾਂ ਵਲੋਂ ਇਸ ਦੌਰਾਨ ‘ਦੇਸ਼ਧ੍ਰੋਹੀਆਂ ਨੂੰ ਗੋਲੀ ਮਾਰੋ’ ਅਤੇ ਅਰਵਿੰਦ ਕੇਜਰੀਵਾਲ ਨੂੰ ‘ਅੱਤਵਾਦੀ’ ਕਹਿਣ ਵਰਗੇ ਨਾਅਰੇ ਲਾਉਣ ਦੇ ਬਾਵਜੂਦ ਦਿੱਲੀ ਵਿਚ ਭਾਜਪਾ ਨੂੰ ਅਣਕਿਆਸੀ ਅਤੇ ਲੱਕ ਤੋੜ ਹਾਰ ਸਹਿਣੀ ਪਈ। ਹਾਲਾਂਕਿ ਕੁਝ ਹੀ ਮਹੀਨੇ ਪਹਿਲਾਂ ਸੰਪੰਨ ਹੋਈਆਂ ਲੋਕ ਸਭਾ ਚੋਣਾਂ ’ਚ ਇਸ ਨੂੰ ਸ਼ਾਨਦਾਰ ਸਫਲਤਾ ਹਾਸਲ ਹੋਈ ਸੀ। ਬੇਸ਼ੱਕ ਇਨ੍ਹਾਂ ਚੋਣਾਂ ’ਚ ਪਾਰਟੀ ਪਿਛਲੀ ਵਾਰ ਦੀਆਂ ਤਿੰਨ ਸੀਟਾਂ ਦੇ ਅੰਕੜੇ ’ਚ ‘ਸੁਧਾਰ ਕਰ ਕੇ’ ਇਸ ਵਾਰ 8 ਦੇ ਅੰਕੜੇ ’ਤੇ ਪਹੁੰਚ ਗਈ ਪਰ ਇਸ ਨੂੰ ਬਿਲਕੁਲ ਸੰਤੋਸ਼ਜਨਕ ਨਹੀਂ ਕਿਹਾ ਜਾ ਸਕਦਾ। ਇਸੇ ਲਈ ਇਸ ਹਾਰ ਨੂੰ ਲੈ ਕੇ ਪਾਰਟੀ ਵਿਚ ਹੋ-ਹੱਲਾ ਮਚਿਆ ਹੋਇਆ ਹੈ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਨੇ ਤਾਂ ‘ਮੇਰੀ ਪੁਰਾਣੀ ਪਾਰਟੀ ਨੂੰ ਸ਼ਾਨਦਾਰ ਪ੍ਰਦਰਸ਼ਨ ’ਤੇ ਵਧਾਈ’ ਕਹਿ ਕੇ ਭਾਜਪਾ ਨੇਤਾਵਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਅਤੇ ਕਾਂਗਰਸ ਦੀ ਹਾਰ ’ਤੇ ਟਿੱਪਣੀ ਕਰਦੇ ਹੋਏ ਅਸੀਂ 12 ਫਰਵਰੀ ਦੇ ਸੰਪਾਦਕੀ ‘ਕੇਜਰੀਵਾਲ ਤੀਸਰੀ ਵਾਰ ਬਣੇ ਮੁੱਖ ਮੰਤਰੀ, ਭਾਜਪਾ ਅਤੇ ਕਾਂਗਰਸ ਕਰਨ ਆਪਾ-ਪੜਚੋਲ’ ਵਿਚ ਲਿਖਿਆ ਸੀ ਕਿ ‘‘ਇਹ ਹਾਰ ਭਾਜਪਾ ਅਤੇ ਕਾਂਗਰਸ ਲਈ ਆਪਾ-ਪੜਚੋਲ ਕਰਨ ਦਾ ਇਕ ਮੌਕਾ ਹੈ। ਭਾਜਪਾ ਆਪਣੀਆਂ ਗਲਤੀਆਂ ਸੁਧਾਰੇ ਅਤੇ ਕਾਂਗਰਸ ਦੂਸਰੀਆਂ ਪਾਰਟੀਅਾਂ ਨਾਲ ਗੱਠਜੋੜ ਕਰ ਕੇ ਆਪਣੀ ਸਥਿਤੀ ਮਜ਼ਬੂਤ ਕਰੇ।’’ ਜਿਥੇ ਭਾਜਪਾ ਇਨ੍ਹਾਂ ਚੋਣਾਂ ’ਚ ਹਾਰ ਦੇ ਕਾਰਣਾਂ ਦੀ ਸਮੀਖਿਆ ਕਰਨ ’ਚ ਜੁਟ ਗਈ ਹੈ, ਉਥੇ ਹੀ ਭਾਜਪਾ ਦੇ ਸਰਪ੍ਰਸਤ ਸੰਗਠਨ ‘ਰਾਸ਼ਟਰੀ ਸਵੈਮ ਸੇਵਕ ਸੰਘ’ (ਆਰ. ਐੱਸ. ਐੱਸ.) ਦੇ ਅੰਗਰੇਜ਼ੀ ਮੁੱਖ ਪੱਤਰ ‘ਆਰਗੇਨਾਈਜ਼ਰ’ ਨੇ ਸੂਬਿਆਂ ਦੀਆਂ ਚੋਣਾਂ ਵਿਚ ਭਾਜਪਾ ਦੀਆਂ ਲਗਾਤਾਰ ਹਾਰਾਂ ਅਤੇ ਵਿਸ਼ੇਸ਼ ਤੌਰ ’ਤੇ ਦਿੱਲੀ ਦੀਆਂ ਚੋਣਾਂ ਦੇ ਸੰਦਰਭ ’ਚ ਪਾਰਟੀ ਨੂੰ ਚਿਤਾਵਨੀ ਦਿੰਦੇ ਹੋਏ ਲਿਖਿਆ ਹੈ ਕਿ : ਇਕ ਸੰਗਠਨ ਦੇ ਰੂਪ ਵਿਚ ਭਾਜਪਾ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਵਿਧਾਨ ਸਭਾ ਪੱਧਰ ਦੀਆਂ ਚੋਣਾਂ ਵਿਚ (ਪਾਰਟੀ ਦੀ) ਹਮੇਸ਼ਾ ਮਦਦ ਨਹੀਂ ਕਰ ਸਕਦੇ ਹਨ ਅਤੇ ਸਥਾਨਕ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਦਿੱਲੀ ਵਿਚ ਸੰਗਠਨ ਦੇ ਮੁੜ ਨਿਰਮਾਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਇਸੇ ਤਰ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ (ਇਨ੍ਹਾਂ ਚੋਣਾਂ ਵਿਚ ਭਾਜਪਾ ਨੇਤਾਵਾਂ ਵਲੋਂ ਦਿੱਤੇ ਗਏ ਨਫਰਤ ਭਰੇ ਬਿਆਨਾਂ ਦੇ ਸੰਦਰਭ ਵਿਚ) ਦੇਸ਼ ਦੀ ਰਾਜਨੀਤੀ ਵਿਚ ਭਰੋਸੇਯੋਗਤਾ ਦਾ ਸੰਕਟ ਪੈਦਾ ਹੋਣ ਦੇ ਲਈ ਨੇਤਾਵਾਂ ਦੀ ਕਥਨੀ ਅਤੇ ਕਰਨੀ ਵਿਚ ਫਰਕ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਸ ’ਤੇ ਕਾਬੂ ਪਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘‘ਰਾਜਨੀਤੀ ਇਕ ਅਜਿਹੀ ਪ੍ਰਣਾਲੀ ਹੈ, ਜੋ ਸਮਾਜ ਨੂੰ ਸਹੀ ਰਸਤੇ ’ਤੇ ਲਿਜਾਂਦੀ ਹੈ ਪਰ ਮੌਜੂਦਾ ਸਮੇਂ ’ਚ ਇਸ ਦਾ ਮਹੱਤਵ ਅਤੇ ਅਰਥ ਗੁਆਚ ਗਿਆ ਹੈ ਅਤੇ ਲੋਕ ਇਸ ਨਾਲ ਨਫਰਤ ਕਰਨ ਲੱਗੇ ਹਨ। ਅਸੀਂ ਕਿਉਂ ਨਹੀਂ ਇਸ ਨੂੰ ਚੁਣੌਤੀ ਦੇ ਰੂਪ ਵਿਚ ਲੈ ਸਕਦੇ ਤਾਂ ਕਿ ਰਾਜਨੀਤੀ ਦੇ ਇਸ ਸੰਕਟ ਨੂੰ ਖਤਮ ਕੀਤਾ ਜਾ ਸਕੇ।’’ ‘‘ਭਾਰਤ ਨੇ ਵਿਸ਼ਵ ਨੂੰ ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਦਿੱਤਾ ਹੈ ਅਤੇ ਇਹ ਸਾਡੀ ਸੰਸਕ੍ਰਿਤੀ ਦੀ ਤੁਲਨਾ ਰਹਿਤ ਵਿਸ਼ੇਸ਼ਤਾ ਹੈ, ਜਿਸ ਵਿਚ ਦੇਸ਼ ਦੀਆਂ ਸਰਹੱਦਾਂ ਤੋਂ ਦੂਰ ਰਹਿਣ ਵਾਲੇ ਲੋਕਾਂ ਸਮੇਤ ਸਭ ਨੂੰ ਇਕ ਮੰਨਿਆ ਜਾਂਦਾ ਹੈ ਪਰ ਸੌੜੀ ਸੋਚ ਵਾਲੇ ਇਸ ਬਾਰੇ ਸੋਚ ਵੀ ਨਹੀਂ ਸਕਦੇ।’’ ਇਸ ਸਮੇਂ ਹਾਲਤ ਇਹ ਹੈ ਕਿ ਪਿਛਲੇ ਦੋ ਸਾਲਾਂ ’ਚ ਭਾਜਪਾ 7 ਸੂਬਿਆਂ ਵਿਚ ਆਪਣੀ ਸੱਤਾ ਗੁਆ ਚੁੱਕੀ ਹੈ ਅਤੇ ਇਥੋਂ ਤਕ ਕਿ ਮਹਾਰਾਸ਼ਟਰ, ਜਿਥੇ ਸੰਘ ਦਾ ਮੁੱਖ ਦਫਤਰ ਸਥਿਤ ਹੈ, ਉੱਥੇ ਵੀ ਪਾਰਟੀ ਨੂੰ ਸੱਤਾ ਤੋਂ ਵਾਂਝਿਆਂ ਹੋਣਾ ਪਿਆ ਹੈ। ਸੱਤਾ ਦੇ ਨਸ਼ੇ ਵਿਚ ਚੂਰ ਅਤੇ ਖੁਦ ਨੂੰ ਅਜੇਤੂ ਸਮਝਣ ਵਾਲੇ ਪਾਰਟੀ ਦੇ ਉੱਚ ਨੇਤਾਵਾਂ ਦੇ ਹੰਕਾਰ ਅਤੇ ਹੇਠਲੇ ਕਾਡਰ ਦੇ ਵਰਕਰਾਂ ਵਿਚ ਪਾਈ ਜਾ ਰਹੀ ਨਿਰਾਸ਼ਾ ਅਤੇ ਪਾਰਟੀ ’ਚ ਸੰਵਾਦਹੀਣਤਾ ਦੀ ਸਥਿਤੀ ਨੇ ਇਸ ਨੂੰ ਹਾਰ ਵੱਲ ਧੱਕ ਦਿੱਤਾ ਹੈ। ਅਜਿਹੀ ਹਾਲਤ ਵਿਚ ਪਾਰਟੀ ਨੂੰ ‘ਆਰ. ਐੱਸ. ਐੱਸ.’ ਅਤੇ ਰਾਜਨਾਥ ਸਿੰਘ ਦੀਆਂ ‘ਚਿਤਾਵਨੀਆਂ’ ਅਤੇ ‘ਸਲਾਹ-ਮਸ਼ਵਰਿਆਂ’ ਦਾ ਨੋਟਿਸ ਲੈ ਕੇ ਇਨ੍ਹਾਂ ’ਤੇ ਅਮਲ ਕਰ ਕੇ ਦਿੱਲੀ ਹੀ ਨਹੀਂ ਸਗੋਂ ਸਾਰੇ ਸੂਬਿਅਾਂ ਵਿਚ ਇਕੋ ਜਿਹੀ ‘ਕਥਨੀ ਅਤੇ ਕਰਨੀ’ ਦੀ ਉਦਾਹਰਣ ਪੇਸ਼ ਕਰਨ ਲਈ ਸਿਰੜੀ ਸਥਾਨਕ ਲੀਡਰਸ਼ਿਪ ਤਿਆਰ ਕਰਨ ਦੀ ਲੋੜ ਹੈ।

-ਵਿਜੇ ਕੁਮਾਰ\\\

  • ਰਾਜਨਾਥ
  • ਲੀਡਰਸ਼ਿਪ
  • RRS
  • leadership

ਪੁਲਸ ਕਰਮਚਾਰੀਆਂ 'ਚ ਦਿਨੋ-ਦਿਨ ਵਧ ਰਹੀ 'ਅਨੁਸ਼ਾਸਨਹੀਣਤਾ ਅਤੇ ਮਨਮਰਜ਼ੀਆਂ'

NEXT STORY

Stories You May Like

  • supreme court emphasizes need to recognize housewives
    ਸੁਪਰੀਮ ਕੋਰਟ ਨੇ ਸੁਆਣੀਆਂ ਨੂੰ ‘ਰਾਸ਼ਟਰ ਨਿਰਮਾਤਾ’ ਵਜੋਂ ਮਾਨਤਾ ਦੇਣ ਦੀ ਲੋੜ ’ਤੇ ਦਿੱਤਾ ਜ਼ੋਰ
  • defence minister rajnath singh addressed the samvad program
    "ਵਿਦੇਸ਼ਾਂ 'ਤੇ ਨਿਰਭਰਤਾ ਹੋ ਰਹੀ ਖ਼ਤਮ", ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਵਾਦ ਪ੍ਰੋਗਰਾਮ 'ਚ ਕੀਤਾ ਸੰਬੋਧਨ
  • india and canada trade and investment forum launched
    ਭਾਰਤ ਤੇ ਕੈਨੇਡਾ ਵਿਚਾਲੇ ਵਪਾਰਕ ਸਾਂਝ ਹੋਵੇਗੀ ਹੋਰ ਮਜ਼ਬੂਤ: 'ਵਪਾਰ ਤੇ ਨਿਵੇਸ਼ ਮੰਚ' ਦੀ ਹੋਈ ਸ਼ੁਰੂਆਤ
  • gt vs rr ipl qualifier 2 target given to gujarat titans and rajasthan royals
    GT vs RR IPL Qualifier 2 : ਸੈਂਕੜੇ ਤੋਂ ਖੁੰਝਿਆ ਵੈਭਵ ਸੂਰਿਆਵੰਸ਼ੀ, ਰਾਜਸਥਾਨ ਨੇ ਗੁਜਰਾਤ ਨੂੰ ਦਿੱਤਾ 215 ਦੌੜਾਂ
  • congress high command again calls meeting of punjab leadership
    ਕਾਂਗਰਸ 'ਚ ਵੱਡੇ ਬਦਲਾਅ ਦੀ ਆਹਟ? ਹਾਈਕਮਾਨ ਨੇ ਫਿਰ ਸੱਦੀ ਪੰਜਾਬ ਲੀਡਰਸ਼ਿਪ ਦੀ ਮੀਟਿੰਗ
  • congress  jairam
    ਪ੍ਰਧਾਨ ਮੰਤਰੀ 'ਤੇ ਇਜ਼ਰਾਈਲ ਦਾ ਮਜ਼ਬੂਤ ​​ਸਮਰਥਕ ਹੋਣ 'ਤੇ ਕਾਂਗਰਸ ਦਾ ਬਿਆਨ
  • gt vs rr ipl 2026
    ਗਿੱਲ ਦੇ ਸ਼ਾਨਦਾਰ ਸੈਂਕੜੇ ਨਾਲ ਗੁਜਰਾਤ IPL ਦੇ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ
  • armed men open fire on locals in pakistan  s harnai district
    ਪਾਕਿਸਤਾਨ ਦੇ ਹਰਨਾਈ ਜ਼ਿਲੇ ’ਚ ਹਥਿਆਰਬੰਦਾਂ ਨੇ ਸਥਾਨਕ ਲੋਕਾਂ ’ਤੇ ਕੀਤੀ ਗੋਲੀਬਾਰੀ, 5 ਦੀ ਮੌਤ
  • punjab weather heavy raining yellow alert
    ਕੁਝ ਹੀ ਘੰਟਿਆਂ 'ਚ ਆਉਣ ਵਾਲੈ ਤੇਜ਼-ਹਨ੍ਹੇਰੀ ਤੂਫਾਨ! ਪੰਜਾਬ 'ਚ 13,14 ਲਈ ਵੀ...
  • jalandhar boy aditya sharma dies in us attack
    ਅਮਰੀਕੀ ਹਮਲੇ 'ਚ ਜਲੰਧਰ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • accident happened to a family from punjab who went to manikaran
    ਪੰਜਾਬ ਤੋਂ ਮਨੀਕਰਨ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ ! 3 ਜੀਆਂ ਦੀ ਮੌਤ
  • shots fired at bms showroom in jalandhar
    ਜਲੰਧਰ ਦੇ ਮਸ਼ਹੂਰ ਸ਼ੋਅਰੂਮ 'ਤੇ ਚੱਲੀਆਂ ਗੋਲ਼ੀਆਂ! ਪਈਆਂ ਭਾਜੜਾਂ
  • important changes route of vande bharat express
    ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ 'ਚ ਹੋਏ ਮਹੱਤਵਪੂਰਨ...
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ...
  • jalandhar boy arjun rajput will now play in the indian cricket team
    ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ,...
  • pre monsoon in jalandhar
    ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...
Trending
Ek Nazar
person looks like baby

ਉਮਰ 25 ਸਾਲ...ਪਰ ਦਿੱਖ ਬੇਬੀ ਵਰਗੀ! ਸ਼ਖਸ ਦੀ ਕਹਾਣੀ ਕਰ ਦੇਵੇਗੀ ਭਾਵੁਕ

the legendary player retired from international cricket

ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ! ਦੁਨੀਆ ਦੇ ਮਹਾਨ...

poverty increase

ਪਾਕਿਸਤਾਨ 'ਚ ਗਰੀਬੀ ਸੱਤ ਪ੍ਰਤੀਸ਼ਤ ਵਧੀ, ਗਰੀਬਾਂ ਦੀ ਗਿਣਤੀ ਹੋਈ 7 ਕਰੋੜ

pakistan will fill its empty treasury with donkey meat

ਪਾਕਿਸਤਾਨ ਦੀ ਡੁੱਬਦੀ ਅਰਥਵਿਵਸਥਾ ਨੂੰ ਗਧਿਆਂ ਦਾ ਸਹਾਰਾ! ਇੰਝ ਹੋਵੇਗੀ ਕਮਾਈ

classroom dedicated to former cm

ਸਰਹੱਦ ਪਾਰ ਦੋਸਤੀ ਦੀ ਮਿਸਾਲ; ਪੰਜਾਬ ਦੇ ਸਾਬਕਾ CM ਹਰਚਰਨ ਸਿੰਘ ਬਰਾੜ ਦੇ ਨਾਂ...

lawrence  s entry into politics

ਲਾਰੈਂਸ ਦੀ ਸਿਆਸਤ 'ਚ ਐਂਟਰੀ ! CM ਵਿਜੇ ਦੀ ਥਾਂ ਲੜ ਸਕਦੈ ਚੋਣ

smriti irani  panchayat voter list  name  missing

ਸਮ੍ਰਿਤੀ ਇਰਾਨੀ ਦਾ ਨਾਂ ਪੰਚਾਇਤ ਵੋਟਰ ਸੂਚੀ ਤੋਂ ਗਾਇਬ, ਜਾਂਚ ਦੇ ਆਦੇਸ਼ ਜਾਰੀ

lord ram statue

ਬੰਗਲਾਦੇਸ਼ ਤੋਂ ਵੱਡੀ ਖ਼ਬਰ, ਭਗਵਾਨ ਰਾਮ ਦੀ ਵਿਸ਼ਾਲ ਮੂਰਤੀ ਦੀ ਉਸਾਰੀ 'ਤੇ ਲੱਗੀ...

toronto police officer

ਟੋਰਾਂਟੋ ਪੁਲਿਸ ਅਧਿਕਾਰੀ ਦਾ ਗੋਲੀਆਂ ਮਾਰ ਕੇ ਕਤਲ, ਅਮਰੀਕੀ ਕੌਂਸਲਖਾਨੇ 'ਤੇ ਹੋਈ...

famous  caught at the airport

ਏਅਰਪੋਰਟ 'ਤੇ ਫੜੀ ਗਈ ਮਸ਼ਹੂਰ ਮਾਡਲ, ਮਿਲਿਆ 12 ਕਰੋੜ ਦਾ ਡਰੱਗ

veteran actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

mohsen rezaei warns america

ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਦੇ'ਤੀ ਚੇਤਾਵਨੀ

pre monsoon in jalandhar

ਪ੍ਰੀ-ਮਾਨਸੂਨ ’ਚ ਜੰਮ ਕੇ ਵਰ੍ਹੇ ਬੱਦਲ, ਮੌਸਮ ਹੋਇਆ ਸੁਹਾਵਣਾ, ਜਲੰਧਰ 'ਚ ਕਈ...

train  passenger  robbery

ਚੱਲਦੀ ਟਰੇਨ 'ਚ ਖੂਨੀ ਖੇਡ, ਲੁੱਟਖੋਹ ਦਾ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਯਾਤਰੀ...

trump praises asim munir

ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'

heavy rain expected in the next 24 hours

ਅਜੇ ਹੋਰ ਪਵੇਗਾ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕਰ 'ਤੀ...

the lottery that will happen to these 3 zodiac signs

ਇਨ੍ਹਾਂ 3 ਰਾਸ਼ੀਆਂ ਵਾਲਿਆਂ ਦੀ ਲੱਗਣ ਵਾਲੀ 'ਲਾਟਰੀ' ! ਹੋ ਜਾਵੇਗਾ ਪੈਸਾ ਹੀ...

uk defence secretary quits

ਯੂਕੇ ਦੇ ਰੱਖਿਆ ਮੰਤਰੀ ਨੇ ਦਿੱਤਾ ਅਸਤੀਫਾ, ਕੀਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • loss of life and property is continuously occurring due to fire incidents
      ‘ਦੇਸ਼ ’ਚ ਅਗਨੀਕਾਂਡਾਂ ਨਾਲ’ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • environment is being polluted due to incidents of stubble burning
      ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!
    • counterfeit currency business is   not stopping   in the country
      ‘ਨਹੀਂ ਰੁਕ ਰਿਹਾ ਦੇਸ਼ ’ਚ’ ਨਕਲੀ ਕਰੰਸੀ ਦਾ ਕਾਰੋਬਾਰ!
    • putin  s campaign to achieve longevity
      ਪੁਤਿਨ ਦੀ ਲੰਮੀ ਉਮਰ ਹਾਸਲ ਕਰਨ ਦੀ ਮੁਹਿੰਮ, ਦੂਜੇ ਪਾਸੇ ਜੰਗਾਂ ’ਚ ਮਾਰੇ ਜਾ ਰਹੇ...
    • air travel is becoming increasingly unsafe now
      ‘ਹਵਾਈ ਯਾਤਰਾਵਾਂ ਵੀ ਹੁਣ’ ਹੁੰਦੀਆਂ ਜਾ ਰਹੀਆਂ ਅਸੁਰੱਖਿਅਤ!
    • when students asked questions to mr  sukhu
      ‘ਜਦੋਂ ਸ਼੍ਰੀ ਸੁੱਖੂ-ਹਿਮਾਚਲ ਦੇ ਮੁੱਖ ਮੰਤਰੀ ਤੋਂ’ ਵਿਦਿਆਰਥੀ-ਵਿਦਿਆਰਥਣਾਂ ਨੇ...
    • daughters being killed by their own hands
      ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!
    • may the   pathankot jogindernagar  dam    train service
      ‘ਪਠਾਨਕੋਟ-ਜੋਗਿੰਦਰਨਗਰ (ਡੈਮ)’ ਰੇਲ ਸੇਵਾ ਪਹਿਲਾਂ ਵਾਂਗ ਬਹਾਲ ਹੋਵੇ!
    • indians are flying flags of success in the englishman  s england
      ‘ਅੰਗਰੇਜ਼ਾਂ ਦੇ ਇੰਗਲੈਂਡ ’ਚ’ ਭਾਰਤੀ ਗੱਡ ਰਹੇ ਸਫ਼ਲਤਾ ਦੇ ਝੰਡੇ!
    • criminals are getting more emboldened now attacking police
      ‘ਅਪਰਾਧੀਆਂ ਦੇ ਵਧਦੇ ਹੌਸਲੇ’ ‘ਹੁਣ ਕਰ ਰਹੇ ਪੁਲਸ ’ਤੇ ਹਮਲੇ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +