14 ਮਈ ਨੂੰ ਭੂਵਨੇਸ਼ਵਰ ’ਚ ਓਡਿਸ਼ਾ ਪੁਲਸ ਦੀ ਵਿਸ਼ੇਸ਼ ਟਾਸਕਫੋਰਸ (ਐੱਸ. ਟੀ. ਐੱਫ.) ਨੇ ਫਰਜ਼ੀ ਨਾਵਾਂ ਨਾਲ ਭਾਰਤੀ ਸਿਮ ਕਾਰਡ ਖਰੀਦ ਕੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨਾਲ ‘ਵਨ ਟਾਈਮ ਪਾਸਵਰਡ’ ਸਾਂਝਾ ਕਰਨ ਦੇ ਦੋਸ਼ ਹੇਠ ‘ਪਠਾਨਿਸੰਮਤ ਲੇਂਕਾ’, ‘ਸਰੋਜ ਕੁਮਾਰ ਨਾਇਕ’ ਅਤੇ ‘ਸੋਮਿਆ ਪਟਨਾਇਕ’ ਨੂੰ ਗ੍ਰਿਫਤਾਰ ਕੀਤਾ ਗਿਆ।
ਭਾਰਤ ਵਿਰੋਧੀ ਸਰਗਰਮੀਆਂ ਲਈ ਸੋਸ਼ਲ ਮੀਡੀਆ ’ਤੇ ਫਰਜ਼ੀ ਅਕਾਊਂਟ ਬਣਾਉਣ ’ਚ ਪਾਕਿਸਤਾਨ ਨੇ ਇਨ੍ਹਾਂ ਦੀ ਵਰਤੋਂ ਕੀਤੀ ਸੀ। ਇਸ ਦੇ ਬਦਲੇ ’ਚ ਮੁਲਜ਼ਮਾਂ ਨੂੰ ਭਾਰਤ ਸਥਿਤ ਪਾਕਿ ਏਜੰਟ ਰੁਪਇਆਂ ’ਚ ਭੁਗਤਾਨ ਕਰਦੇ ਸਨ।
ਵਰਣਨਯੋਗ ਹੈ ਕਿ ਅਕਸਰ ਅਸੀਂ ਪਾਕਿਸਤਾਨ ਦੇ ਹੁਕਮਰਾਨਾਂ ’ਤੇ ਭਾਰਤ ’ਚ ਨਸ਼ੀਲੀਆਂ ਵਸਤਾਂ ਭੇਜਣ, ਭਾਰਤ ’ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀਆਂ ਨੂੰ ਸ਼ਰਨ ਅਤੇ ਭਾਰਤ ਵਿਰੋਧੀ ਸਰਗਰਮੀਆਂ ਰਾਹੀਂ ਖੂਨ-ਖਰਾਬਾ ਕਰਵਾਉਣ ਅਤੇ ਨਕਲੀ ਕਰੰਸੀ ਭੇਜ ਕੇ ਭਾਰਤ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਉਂਦੇ ਹਾਂ।
ਪਰ 28 ਮਾਰਚ 2010 ਨੂੰ ਵਾਹਗਾ ਵਿਖੇ ਪਾਕਿ ਰੇਂਜਰਸ ਦੇ ਮਹਾਨਿਰਦੇਸ਼ਕ ਬ੍ਰਿਗੇਡੀਅਰ ਮੁਹੰਮਦ ਯਾਕੂਬ ਨਾਲ ਬੀ. ਐੱਸ. ਐੱਫ. ਦੇ ਐਡੀਸ਼ਨ ਡਾਇਰੈਕਟਰ ਪੀ. ਪੀ. ਐੱਸ. ਸਿੱਧੂ ਨੇ ਜਦੋਂ ਇਹ ਮਾਮਲਾ ਉਠਾਇਆ ਤਾਂ ਉਨ੍ਹਾਂ ਸਾਡੇ ਮੂੰਹ ’ਤੇ ‘ਚਪੇੜ’ ਮਾਰਦੇ ਹੋਏ ਕਿਹਾ ਸੀ ਕਿ :
‘‘ ਪਾਕਿਸਤਾਨ ਵਲੋਂ ਭਾਰਤੀ ਸਰਹੱਦ ’ਚ ਘੁਸਪੈਠ ਦਾ ਕੋਈ ਯਤਨ ਨਹੀਂ ਹੋਇਆ ਹੈ। ਭਾਰਤ ਵਲੋਂ ਸਰਹੱਦ ’ਤੇ ਕੰਡਿਆਲੀ ਵਾੜ ਹੈ। ਥਾਂ-ਥਾਂ ਮਚਾਨ ਬਣਾਏ ਗਏ ਹਨ ਅਤੇ ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਸਲੱਗ ਲਾਈਟਾਂ ਲੱਗੀਆਂ ਹਨ। ਭਾਰਤੀ ਸਰਹੱਦ ’ਤੇ ਚੌਕਸੀ ਅਤੇ ਗਸ਼ਤ ਦਾ ਪ੍ਰਬੰਧ ਹੈ, ਫਿਰ ਵੀ ਜੇ ਸਰਹੱਦ ’ਤੇ ਸਮੱਗਲਿੰਗ ਹੁੰਦੀ ਹੈ ਤਾਂ ਇਸ ਬਾਰੇ ਭਾਰਤੀ ਅਧਿਕਾਰੀਆਂ ਨੂੰ ਹੀ ਸੋਚਣ ਦੀ ਲੋੜ ਹੈ।’’
ਪਾਕਿ ਬ੍ਰਿਗੇਡੀਅਰ ਦਾ ਉਕਤ ਕਥਨ ਸਹੀ ਹੈ। ਨਸ਼ਿਆਂ ਅਤੇ ਹੋਰ ਵਸਤਾਂ ਦੀ ਸਮੱਗਲਿੰਗ ਬੇਸ਼ੱਕ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਹੈ ਪਰ ਇਸ ਨੂੰ ਹਾਸਲ ਕਰਨ ਅਤੇ ਵੰਡਣ ਵਾਲੇ ਤਾਂ ਭਾਰਤੀ ਹੀ ਹਨ ਅਤੇ ਪਾਕਿਸਤਾਨ ਲਈ ਜਾਸੂਸੀ ਕਰਨ ’ਚ ਵੀ ਕੁਝ ਭਾਰਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੀ ਰਹਿੰਦੀ ਹੈ ਜਿਵੇਂ ਕਿ ਉਕਤ ਉਦਾਹਰਣ ਤੋਂ ਸਪਸ਼ਟ ਹੈ।
ਇਸ ਲਈ ਸਾਡੀ ਸਰਕਾਰ ਨੂੰ ਪਾਕਿਸਤਾਨ ’ਤੇ ਦੋਸ਼ ਲਾਉਣ ਦੀ ਬਜਾਏ ਆਪਣੇ ਹੀ ਦੇਸ਼ ’ਚ ਬੈਠੇ ਉਨ੍ਹਾਂ ਦੇਸ਼ਧ੍ਰੋਹੀਆਂ ਨੂੰ ਤੁਰੰਤ ਫੜਣਾ ਚਾਹੀਦਾ ਹੈ ਜੋ ਆਪਣੇ ਹੀ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾ ਕੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ।
–ਵਿਜੇ ਕੁਮਾਰ
ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦਾ ਸ਼ੋਸ਼ਣ ਰੋਕਣ ਲਈ ਸੁਪਰੀਮ ਕੋਰਟ ਦਾ ਹੁਕਮ
NEXT STORY