ਜਲੰਧਰ-ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਆਪਣੀ ਮਸ਼ਹੂਰ ਕਾਰ ਸਿਆਜ਼ ਦੇ ਫੇਸਲਿਫਟ (Ciaz Facelift) ਵਰਜ਼ਨ ਨੂੰ ਜਲਦ ਹੀ ਲਾਂਚ ਕਰਨ ਵਾਲੀ ਹੈ। ਇਹ ਕਾਰ ਟੈਸਟਿੰਗ ਦੇ ਸਮੇਂ ਕਈ ਵਾਰ ਸਪਾਟ ਕੀਤੀ ਜਾ ਚੁੱਕੀ ਹੈ। ਹੁਣ ਇਹ ਕਾਰ 6 ਅਗਸਤ 2018 ਨੂੰ ਭਾਰਤ 'ਚ ਲਾਂਚ ਕੀਤੀ ਜਾਵੇਗੀ। ਇਸ ਕਾਰ ਦੀ ਕੀਮਤ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਫੀਚਰਸ-
2018 ਮਾਰੂਤੀ ਸਿਆਜ਼ ਦੇ ਫੇਸਲਿਫਟ ਵਰਜ਼ਨ ਨੂੰ ਅਪਡੇਟਿਡ ਐਕਸਟੀਰਿਅਰ ਅਤੇ ਇੰਟੀਰਿਅਰ ਨਾਲ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਕੰਪਨੀ ਨੇ ਇਸ 'ਚ ਕਈ ਨਵੇਂ ਅਤੇ ਲੇਟੈਸਟ ਫੀਚਰਸ ਵੀ ਸ਼ਾਮਿਲ ਕੀਤੇ ਹਨ। ਇਸ ਦੇ ਫਰੰਟ 'ਚ ਰਿਡਿਜ਼ਾਈਨ ਕੀਤੀ ਗਈ ਗ੍ਰਿਲ, ਨਵੇਂ ਡਿਜ਼ਾਈਨ ਦਾ ਹੈੱਡਲੈਂਪ, ਰਿਵੈਂਪਡ ਫਰੰਟ ਬੰਪਰ, ਫਾਗ ਲੈਂਪ ਹਾਊਸਿੰਗ 'ਚ ਸੀ-ਸ਼ੇਪਡ ਕ੍ਰੋਮ ਇਨਸਰਟ ਦੇਖਣ ਨੂੰ ਮਿਲੇਗਾ।

ਇੰਜਣ-
2018 ਮਾਰੂਤੀ ਸਿਆਜ਼ ਫੇਸਲਿਫਟ 'ਚ ਨਵਾਂ ਇੰਜਣ ਲੱਗਾ ਹੈ। ਇਹ ਹੁਣ 1.4 ਲਿਟਰ ਦੀ ਬਜਾਏ 1.5 ਲਿਟਰ ਦੇ ਪੈਟਰੋਲ ਇੰਜਣ ਨਾਲ ਆਵੇਗਾ ਪਰ ਸਿਆਜ਼ ਫੇਸਲਿਫਟ ਦੇ ਡੀਜ਼ਲ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ 'ਚ 1.3 ਲਿਟਰ ਦਾ ਡੀਜ਼ਲ ਇੰਜਣ ਲੱਗਾ ਹੋਵੇਗਾ। ਫੇਸਲਿਫਟ ਦੇ ਵਰਜ਼ਨ 'ਚ ਦੋਵਾਂ ਇੰਜਣਾਂ ਨੂੰ 5 ਸਪੀਡ ਮੈਨੂਅਲੀ ਗਿਅਰਬਾਕਸ ਟਰਾਂਸਮਿਸ਼ਨ ਨਾਲ ਉਪਲੱਬਧ ਕੀਤਾ ਜਾਵੇਗਾ। ਇਸ 'ਚ ਏ. ਐੱਮ. ਟੀ. ਦਿੱਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹੋਰ ਬਦਲਾਅ-
2018 ਮਾਰੂਤੀ ਸਿਆਜ਼ ਫੇਸਲਿਫਟ ਦੇ ਹੋਰ ਅਪਡੇਟ ਦੀ ਗੱਲ ਕਰੀਏ ਤਾਂ ਨਵਾਂ ਮਲਟੀ ਸਪੋਕ Alloys ਵ੍ਹੀਲ ਮੌਜੂਦ ਹੋਵੇਗਾ। ਕਾਰ ਦੇ ਡੋਰ 'ਚ ਕ੍ਰੋਮ ਹੈਂਡਲ ਲੱਗਾ ਹੈ। ਇਸ ਤੋਂ ਇਲਾਵਾ ਰਿਅਰ 'ਚ ਰਿਡਿਜ਼ਾਈਨ ਕੀਤਾ ਗਿਆ ਟੇਲ ਲਾਈਟ ਕਲਸਟਰ ਵੀ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਲਾਂਚ ਤੋਂ ਬਾਅਦ ਮਾਰੂਤੀ ਸਿਆਜ਼ ਫੇਸਲਿਫਟ ਦਾ ਮੁਕਾਬਲਾ ਹੌਂਡਾ ਸਿਟੀ, ਹੁੰਡਈ ਵਰਨਾ, ਟੋਇਟਾ ਯਾਰਿਸ ਅਤੇ ਸਕੋਡਾ ਰੈਪਿਡ ਨਾਲ ਹੋਵੇਗਾ।
ਇਸ ਕੰਪਨੀ ਨੇ ਲਾਂਚ ਕੀਤਾ ਹਾਈਡਰੋਟ੍ਰੇਡ ਤਕਨੀਕ ਵਾਲਾ ਟਾਇਰ
NEXT STORY