ਗੈਜੇਟ ਡੈਸਕ- ਐਸਟਨ ਮਾਰਟਿਨ ਨੇ ਭਾਰਤੀ ਬਾਜ਼ਾਰ 'ਚ ਲਾਂਚ ਕੀਤੀ ਨਵੀਂ Vantage DB11 ਨੂੰ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਦੀ ਕੀਮਤ 2.86 ਕਰੋੜ ਰੁਪਏ (ਐਕਸ ਸ਼ੋਰੂਮ) ਰੱਖੀ ਹੈ। ਸਾਲ 1951 'ਚ ਪਹਿਲੀ ਵਾਰ 422 ਲਈ ਇਕ ਹਾਈ ਆਉਟਪੁੱਟ ਇੰਜਣ ਆਪਸ਼ਨ 'ਤੇ ਇਸਤੇਮਾਲ ਕੀਤੀ ਗਈ ਵੈਂਟੇਜ ਆਪਣੇ ਸਵਭਾਵਿਕ ਹੱਕ ਦੇ ਤੌਰ 'ਤੇ ਜਲਦ ਹੀ ਸਥਾਪਤ ਹੋ ਗਈ ਸੀ।
ਐਸਟਨ ਮਾਰਟਿਨ, ਦੱਖਣ ਤੇ ਦੱਖਣੀਪੂਰਵ ਏਸ਼ੀਆ ਦੀ ਸੇਲਸ ਆਪਰੇਸ਼ਨਸ ਪ੍ਰਮੁੱਖ ਸ਼੍ਰੀ ਨੈਂਸੀ ਚੇਨ ਨੇ ਇਸ ਲਾਂਚ ਦੇ ਦੌਰਾਨ ਕਿਹਾ, ਸਾਡੋ ਸੈਕਿੰਡ ਸੈਂਚੁਰੀ ਪਲਾਨ ਦੇ ਮੁਕਾਬਕ ਸੱਤ ਸਾਲ 'ਚ ਸੱਤ ਨਵੇਂ ਮਾਡਲਸ ਚੋਂ ਵੈਂਟੇਜ ਦੂਜਾ ਨਵਾਂ ਮਾਡਲ ਹੈ। ਇਹ ਸੈਕਿੰਡ ਸੇਂਚੁਰੀ ਪਲਾਨ ਇਕ ਬੋਲਡ ਯੋਜਨਾ ਹੈ, ਤੇ ਇਹ ਕਾਰਗਰ ਹੈ। ਅਸੀਂ DB11 ਦੇ ਨਾਲ ਇਕ ਦਮਦਾਰ ਸ਼ੁਰੂਆਤ ਕੀਤੀ ਤੇ ਐਸਟਨ ਮਾਰਟਿਨ ਨੂੰ ਫਿਰ ਤੋਂ ਫ਼ਾਇਦੇ 'ਚ ਲੈ ਆਏ। ਨਵੀਂ ਵੈਂਟੇਜ ਇਸ ਕਾਮਯਾਬੀ 'ਤੇ ਨਵੀਂ ਸ਼ੁਰੂਆਤ ਕਰੇਗੀ ਤੇ ਕੰਪਨੀ ਨੂੰ ਹੋਰ ਵੀ ਜ਼ਿਆਦਾ ਊਚਾਈਆਂ 'ਤੇ ਲੈ ਜਾਵੇਗੀ।
ਐਸਟਨ ਮਾਰਟਿਨ ਵੈਂਟੇਜ ਇਕ ਸਪੋਰਟਸ ਕਾਰ ਹੈ ਤੇ ਇਸ 'ਚ ਟਵਿਨ ਟਰਬੋ V8,4.0-ਲਿਟਰ ਦਾ ਇੰਜਣ ਲਗਾ ਹੈ। ਇਹ ਇੰਜਣ 510PS ਦੀ ਪਾਵਰ ਅਤੇ 685Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦਾ ਬੋਲਡ ਤੇ ਵੱਖ ਹੱਟ ਕੇ ਡਿਜ਼ਾਈਨ ਇਸ ਨੂੰ ਅਲਗ ਰੂਪ ਦਿੰਦਾ ਹੈ। 0 ਤੋਂ 100 ਕਿ. ਮੀ ਦੀ ਰਫਤਾਰ ਫੜਨ 'ਚ ਇਸ ਨੂੰ 3.6 ਸੈਕਿੰਡ ਲੱਗਦਾ ਹੈ। ਇਸ ਕਾਰ ਦੀ ਟਾਪ ਸਪੀਡ 195 mph (314 kmph) ਹੈ।
ਸ਼ਾਨਦਾਰ ਫੀਚਰਸ ਨਾਲ ਲਾਂਚ ਹੋਈ ਨਵੀਂ TVS Sport, ਕੀਮਤ ਸਿਰਫ 40,000 ਰੁਪਏ
NEXT STORY