ਨਵੀਂ ਦਿੱਲੀ- ਆਟੋ ਐਕਸਪੋ 'ਚ ਲਗਜ਼ਰੀ ਅਤੇ ਬਿਹਤਰੀਨ ਵਾਹਨਾਂ ਦਾ ਸ਼ੋਅਕੇਸ ਹੋਣਾ ਲਗਾਤਾਰ ਜਾਰੀ ਹੈ। ਇਸ ਈਵੈਂਟ 'ਚ ਜਰਮਨ ਦੀ ਵਾਹਨ ਨਿਰਮਾਤਾ ਕੰਪਨੀ BMW ਨੇ ਆਪਣੀ ਨਵੀਂ ਇਲੈਕਟ੍ਰਿਕ ਸਪੋਰਟਸ ਕਾਰ ਅਤੇ 1,649cc ਨਾਲ ਲੈਸ ਪਾਵਰਫੁਲ ਮੋਟਰਸਾਈਕਲ ਨੂੰ ਪੇਸ਼ ਕੀਤਾ ਹੈ, ਜਿਸ ਨੂੰ ਦੇਖਣ ਲਈ ਈਵੈਂਟ 'ਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
ਕਾਰ ਨੂੰ ਦੇਖਣ ਲਈ ਇਕੱਠੀ ਹੋਈ ਲੋਕਾਂ ਦੀ ਭੀੜ
ਇਸ ਪਲੱਗਇਨ ਹਾਈਬ੍ਰਿਡ ਸਪੋਰਟਸ ਕਾਰ ਨੂੰ ਦੇਖਣ ਲਈ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ। ਇਹ ਕਾਰ 2 ਸੀਟਰ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਖਾਸ ਤੌਰ 'ਤੇ ਬਿਨਾਂ ਪ੍ਰਦੂਸ਼ਣ ਕੀਤੇ ਬਿਹਤਰੀਨ ਪ੍ਰਫਾਰਮੈਂਸ ਦੇਣ ਲਈ ਬਣਾਇਆ ਗਿਆ ਹੈ। ਇਸ 'ਚ ਨਵੀਂ eDRIVE ਟੈਕਨਾਲੋਜੀ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪਿਓਰ ਇਲੈਕਟ੍ਰਿਕ ਮੋਡ 'ਤੇ ਇਸ ਨੂੰ ਚਲਾਉਣ 'ਚ ਮਦਦ ਕਰਦੀ ਹੈ। ਇਸ ਕਾਰ ਦੀ ਛੱਤ 15 ਸੈਕਿੰਡ 'ਚ ਫੋਲਡ ਹੋ ਜਾਂਦੀ ਹੈ ਅਤੇ ਇਸ ਨੂੰ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ 'ਤੇ ਕਾਰ ਚਲਾਉਂਦੇ ਸਮੇਂ ਵੀ ਫੋਲਡ ਕੀਤਾ ਜਾ ਸਕਦਾ ਹੈ। ਆਲ ਇਲੈਕਟ੍ਰਿਕ ਮੋਡ 'ਤੇ 105 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਸ ਨਾਲ 53 ਕਿਲੋਮੀਟਰ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। BMW ਨੇ ਦੱਸਿਆ ਕਿ ਇਸ 'ਚ i ਦਾ ਮਤਲਬ ਇਲੈਕਟ੍ਰਿਕ ਹੈ ਅਤੇ ਇਸ ਸੀਰੀਜ਼ 'ਚ ਹੋਰ ਵੀ ਬਿਹਤਰੀਨ ਕਾਰਾਂ ਨੂੰ ਪੇਸ਼ ਕੀਤਾ ਜਾਵੇਗਾ।

ਪਲੱਗ ਇਨ ਹਾਈਬ੍ਰਿਡ ਸਪੋਰਟਸ ਕਾਰ ਦੀਆਂ ਸਪੈਸੀਫਿਕੇਸ਼ਨਜ਼
- ਪੈਟਰੋਲ ਮੋਟਰ- 1.5 ਲਿਟਰ, 3 ਸਿਲੰਡਰ ਟਰਬੋ
- ਸਪੀਡ- 4.6 ਸੈਕਿੰਡ 'ਚ ਫੜੇਗੀ ਜ਼ੀਰੋ ਤੋਂ 100 ਕਿਲੋਮੀਟਰ ਦੀ ਰਫਤਾਰ
- ਮੈਕਸੀਮਮ ਪਾਵਰ- 231PS
- ਮੈਕਸੀਮਮ ਟਾਰਕ- 320NM
- ਬੈਟਰੀ- 34Ah 1S 20Ah
Mini ਨੇ ਦਿਖਾਈ ਛੋਟੀ ਲਗਜ਼ਰੀ ਕਾਰ
NEXT STORY