ਜਲੰਧਰ- ਜੇਕਰ ਤੁਸੀਂ ਪਾਵਰਫੁੱਲ ਅਤੇ ਜ਼ਿਆਦਾ ਮਾਈਲੇਜ ਵਾਲੀ ਬਾਈਕ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ। ਦਰਅਸਲ, ਅੱਜ ਅਸੀਂ ਤੁਹਾਨੂੰ ਅਜਿਹੀਆਂ ਦੋ ਬਾਈਕਸ ਬਾਰੇ ਦੱਸਣ ਜਾ ਰਹੇ ਹਾਂ ਜੋ ਬਿਹਤਰ ਪਾਵਰ ਦੇ ਨਾਲ ਜ਼ਿਆਦਾ ਮਾਈਲੇਜ ਵੀ ਦਿੰਦੀਆਂ ਹਨ। ਇਨ੍ਹਾਂ ਦੀ ਕੀਮਤ ਵੀ 50,000 ਹਜ਼ਾਰ ਦੇ ਕਰੀਬ ਹੈ।
ਬਜਾਜ ਡਿਸਕਵਰ (125cc)
ਡਿਸਕਵਰ ਆਪਣੇ ਸੈਗਮੈਂਟ ਦੀ ਸਭ ਤੋਂ ਸਸਤੀ ਬਾਈਕ ਹੈ। ਇਸ ਦੀ ਕੀਮਤ 52 ਹਜ਼ਾਰ ਰੁਪਏ ਤੋਂ ਲੈ ਕੇ 54ਜੀ.ਬੀ. ਹਜ਼ਾਰ ਰੁਪਏ ਤੱਕ ਹੈ। ਇਸ ਵਿਚ 124.6cc ਦਾ ਇੰਜਣ ਲੱਗਾ ਹੈ ਜੋ 11bhp ਦੀ ਪਾਵਰ ਅਤੇ 10.8nm ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਬਾਈਕ 'ਚ 5 ਸਪੀਡ ਗਿਅਰ ਦਿੱਤੇ ਗਏ ਹਨ। ਇਕ ਲੀਟਰ 'ਚ 82 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।
ਯਾਮਾਹਾ ਸਲੁਟੋ (125cc)
ਇਸ ਬਾਈਕ ਦੀ ਕੀਮਤ 53,800 ਰੁਪਏ ਤੋਂ ਸ਼ੁਰੂ ਹੁੰਦੀ ਹੈ। ਬਾਈਕ ਇਕ ਲੀਟਰ 'ਚ 78 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇੰਜਣ ਦੀ ਗੱਲ ਕਰੀਏ ਤਾਂ ਬਾਈਕ 'ਚ 125cc ਦਾ ਏਅਰ-ਕੂਲਡ, 4 ਸਟਰੋਕ, 2 ਵਾਲਵ ਇੰਜਣ ਲੱਗਾ ਹੈ ਜਿਸ ਨਾਲ 8.3ps ਦੀ ਪਾਵਰ ਅਤੇ 10nm ਟਾਰਕ ਮਿਲਦਾ ਹੈ।
ਨਵੇਂ ਰੰਗ ਅਤੇ ਗਰਾਫਿਕਸ ਨਾਲ ਅਪਡੇਟ ਹੋਣਗੀਆਂ kawasaki bikes
NEXT STORY