ਨਵੀਂ ਦਿੱਲੀ- ਅੱਜ ਤੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਜਿੱਥੇ ਪਹਿਲੇ ਦਿਨ ਦੋਵਾਂ ਸਦਨਾਂ 'ਚ ਕਾਫ਼ੀ ਬਹਿਸਬਾਜ਼ੀ ਹੋਈ, ਉੱਥੇ ਹੀ ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਦੇਸ਼ 'ਚ ਜਹਾਜ਼ਾਂ ਦੀ ਸੁਰੱਖਿਆ ਦਾ ਅਹਿਮ ਮੁੱਦਾ ਚੁੱਕਿਆ।
ਅਹਿਮਦਾਬਾਦ 'ਚ ਹੋਏ ਭਿਆਨਕ ਪਲੇਨ ਕ੍ਰੈਸ਼ ਮਗਰੋਂ ਦੇਸ਼ 'ਚ ਜਹਾਜ਼ਾਂ ਦੀ ਸੁਰੱਖਿਆ ਲਗਾਤਾਰ ਸਵਾਲਾਂ ਦੇ ਘੇਰੇ 'ਚ ਬਣੀ ਹੋਈ ਹੈ। ਇਸ ਬਾਰੇ ਰਾਜ ਸਭਾ 'ਚ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਭਾਰਤ 'ਚ ਹਵਾਈ ਯਾਤਰਾ ਦਾ ਸੈਕਟਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਪਰ ਇਸ ਦਾ ਸੰਚਾਲਨ ਕਰਨ ਵਾਲੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਭਾਰੀ ਦਬਾਅ ਹੇਠ ਟੁੱਟਦੀ ਹੋਈ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਮਸ਼ਹੂਰ IT ਕੰਪਨੀ ਦੀ HR Head ਨਾਲ ਵੀਡੀਓ ਵਾਇਰਲ ਹੋਣ ਮਗਰੋਂ CEO ਨੂੰ ਦੇਣਾ ਪਿਆ ਅਸਤੀਫ਼ਾ
ਉਨ੍ਹਾਂ ਕਿਹਾ ਕਿ ਡੀ.ਜੀ.ਸੀ.ਏ. ਸਟਾਫ਼ ਦੀ ਕਮੀ ਨਾਲ ਜੂਝ ਰਹੀ ਹੈ, ਇਸ ਤੋਂ ਇਲਾਵਾ ਇਸ ਨੂੰ ਲੋੜ ਅਨੁਸਾਰ ਫੰਡਿੰਗ ਵੀ ਨਹੀਂ ਮਿਲ ਰਹੀ। ਉਨ੍ਹਾਂ ਅੱਗੇ ਦੱਸਿਆ ਡੀ.ਜੀ.ਸੀ.ਏ. 'ਚ ਇਸ ਸਮੇਂ ਤਕਨੀਕੀ ਸਟਾਫ਼ ਦੀਆਂ 55 ਫ਼ੀਸਦੀ ਪੋਸਟਾਂ ਖਾਲੀ ਹਨ, ਜਿਨ੍ਹਾਂ 'ਚ ਏਅਰ ਸੇਫਟੀ ਚੈਕਿੰਗ, ਪਾਇਲਟ ਲਾਈਸੈਂਸਿੰਗ, ਜਹਾਜ਼ਾਂ ਦਾ ਰੱਖ-ਰਖਾਅ ਤੇ ਹਵਾ ਦੀ ਦਿਸ਼ਾ ਤੇ ਗਤੀ ਦਾ ਰਿਕਾਰਡ ਰੱਖਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇੰਨੀ ਵੱਡੀ ਮਾਤਰਾ 'ਚ ਸਟਾਫ਼ ਦੀ ਕਮੀ ਸਿਰਫ਼ ਕਮੀ ਨਹੀਂ, ਇਹ ਇਕ ਮੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ 'ਸੇਬੀ' ਤੇ 'ਟਰਾਈ' ਆਪਣੇ ਆਪ 'ਚ ਵੱਖਰੇ ਅਦਾਰੇ ਹਨ, ਉਸੇ ਤਰ੍ਹਾਂ ਡੀ.ਜੀ.ਸੀ.ਏ. ਨੂੰ ਵੀ ਇਕ ਵੱਖਰਾ ਅਦਾਰਾ ਬਣਾਇਆ ਜਾਵੇ, ਕਿਉਂਕਿ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਅਰ ਇੰਡੀਆ ਦੇ ਜਹਾਜ਼ ਨਾਲ ਵੱਡਾ ਹਾਦਸਾ, ਵਾਲ-ਵਾਲ ਬਚੇ ਯਾਤਰੀ
NEXT STORY