ਹੈਲਥ ਡੈਸਕ- ਗਰਮੀਆਂ 'ਚ ਤੁਹਾਡੇ ਰਸੋਈਘਰ 'ਚ ਆਮ ਮਿਲਣ ਵਾਲੀ ਤੋਰੀ ਨੂੰ ਬਹੁਤੇ ਲੋਕ ਇਕ ਫਿੱਕੀ, ਸੁਆਦਹੀਣ ਤੇ ਬੋਰਿੰਗ ਸਬਜ਼ੀ ਸਮਝਦੇ ਹਨ ਪਰ ਅਸਲ ਸੱਚ ਇਹ ਹੈ ਕਿ ਤੋਰੀ ਇਕ ਸੁਪਰਫੂਡ ਹੈ, ਜੋ ਤੁਹਾਡੀ ਸਿਹਤ ਲਈ ਬੇਹੱਦ ਲਾਭਦਾਇਕ ਹੈ। ਪੋਸ਼ਣ ਮਾਹਿਰ ਤੇ ਆਯੁਰਵੈਦਕ ਡਾਕਟਰਾਂ ਅਨੁਸਾਰ, ਤੋਰੀ 'ਚ 95 ਫੀਸਦੀ ਪਾਣੀ, ਫਾਈਬਰ, ਵਿਟਾਮਿਨ-C, ਆਇਰਨ ਅਤੇ ਮੈਗਨੀਸ਼ੀਅਮ ਹੁੰਦੇ ਹਨ। ਇਹ ਸਬਜ਼ੀ ਨਾ ਸਿਰਫ਼ ਵਜ਼ਨ ਘਟਾਉਂਦੀ ਹੈ, ਸਗੋਂ ਡਾਇਬਟੀਜ਼, ਪੇਟ, ਚਮੜੀ, ਵਾਲਾਂ, ਲਿਵਰ ਅਤੇ ਕਿਡਨੀ ਦੀ ਸਿਹਤ ਲਈ ਵੀ ਲਾਭਦਾਇਕ ਹੈ।
ਆਓ ਜਾਣੀਏ ਤੋਰੀ ਦੇ 6 ਸ਼ਾਨਦਾਰ ਫਾਇਦੇ:
1. ਵਜ਼ਨ ਘਟਾਉਣ 'ਚ ਮਦਦਗਾਰ
100 ਗ੍ਰਾਮ ਤੋਰਈ 'ਚ ਸਿਰਫ਼ 15–20 ਕੈਲੋਰੀ ਹੁੰਦੀ ਹੈ। ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਜ਼ਿਆਦਾ ਪਾਣੀ ਹੋਣ ਕਾਰਨ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦੀ ਹੈ ਅਤੇ ਫੈਟ ਬਰਨ 'ਚ ਮਦਦ ਕਰਦੀ ਹੈ। ਨਿਯਮਿਤ ਤੌਰ 'ਤੇ ਇਕ ਕਟੋਰੀ ਤੋਰੀ ਖਾਣ ਨਾਲ ਇਕ ਮਹੀਨੇ 'ਚ 2–3 ਕਿਲੋ ਤੱਕ ਵਜ਼ਨ ਘਟ ਸਕਦਾ ਹੈ।
2. ਡਾਇਬਟੀਜ਼ 'ਤੇ ਰੱਖੇ ਕਾਬੂ
ਤੋਰੀ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਜਿਸ ਕਰਕੇ ਇਹ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਨਹੀਂ ਵਧਣ ਦਿੰਦੀ। ਇਹ ਇੰਸੁਲਿਨ ਸੰਵੇਦਨਸ਼ੀਲਤਾ ਨੂੰ ਵੀ ਵਧਾਉਂਦੀ ਹੈ। ਡਾਇਬਟੀਜ਼ ਮਰੀਜ਼ ਤੋਰੀ ਨੂੰ ਉਬਾਲ ਕੇ ਜਾਂ ਇਸ ਦਾ ਜੂਸ ਬਣਾ ਕੇ ਵਰਤ ਸਕਦੇ ਹਨ।
ਇਹ ਵੀ ਪੜ੍ਹੋ : ਇਨ੍ਹਾਂ ਕਾਰਨਾਂ ਕਰ ਕੇ ਵਧ ਸਕਦਾ ਹੈ ਕਿਡਨੀ ਸਟੋਨ ਦਾ ਖ਼ਤਰਾ, ਜ਼ਰੂਰੀ ਹੈ ਸਾਵਧਾਨੀ
3. ਪੇਟ ਲਈ ਫਾਇਦੇਮੰਦ
ਤੋਰੀ 'ਚ ਮੌਜੂਦ ਡਾਇਟਰੀ ਫਾਈਬਰ ਪਾਚਨ ਤੰਤਰ ਨੂੰ ਸੁਧਾਰਦਾ ਹੈ। ਇਹ ਕਬਜ਼, ਗੈਸ ਅਤੇ ਐਸਿਡਿਟੀ ਤੋਂ ਰਾਹਤ ਦਿੰਦੀ ਹੈ। ਆਯੁਰਵੈਦ ਅਨੁਸਾਰ, ਤੋਰੀ ਦਾ ਤਾਜ਼ਾ ਜੂਸ ਪੇਟ ਦੇ ਅਲਸਰ 'ਚ ਵੀ ਲਾਭਕਾਰੀ ਸਾਬਿਤ ਹੁੰਦਾ ਹੈ।
4. ਚਮੜੀ ਤੇ ਵਾਲਾਂ ਲਈ ਵਰਦਾਨ
ਤੋਰੀ 'ਚ ਮੌਜੂਦ ਐਂਟੀਓਕਸੀਡੈਂਟ ਅਤੇ ਵਿਟਾਮਿਨ-C ਚਿਹਰੇ ਦੀ ਚਮਕ ਵਧਾਉਂਦੇ ਹਨ। ਇਸ ਦਾ ਪੇਸਟ ਪਿੰਪਲ ਅਤੇ ਐਲਰਜੀ 'ਚ ਲਾਭਦਾਇਕ ਹੈ। ਜਦੋਂ ਤੋਰੀ ਦੇ ਜੂਸ ਨਾਲ ਵਾਲ ਧੋਤੇ ਜਾਣ, ਤਾਂ ਸਿੱਕਰੀ ਅਤੇ ਵਾਲ ਝੜਨ ਦੀ ਸਮੱਸਿਆ ਘਟਦੀ ਹੈ।
5. ਲਿਵਰ ਤੇ ਕਿਡਨੀ ਨੂੰ ਕਰੇ ਡਿਟਾਕਸ
ਤੋਰੀ ਇਕ ਕੁਦਰਤੀ ਡੀਟੌਕਸੀਫਾਇਰ ਹੈ ਜੋ ਲਿਵਰ ਅਤੇ ਕਿਡਨੀ ਤੋਂ ਜ਼ਹਿਰੀਲੇ ਤੱਤ ਬਾਹਰ ਕੱਢਣ 'ਚ ਮਦਦ ਕਰਦੀ ਹੈ। ਇਸ ਦਾ ਜੂਸ ਕਿਡਨੀ ਸਟੋਨ ਅਤੇ ਯੂਰੀਨ ਇੰਫੈਕਸ਼ਨ ਤੋਂ ਰੱਖਿਆ ਕਰਦਾ ਹੈ।
6. ਹੱਡੀਆਂ ਨੂੰ ਮਜ਼ਬੂਤ ਬਣਾਏ
ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਹੁੰਦੇ ਹਨ, ਜੋ ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਬਣਾਉਂਦੇ ਹਨ। 50 ਸਾਲ ਤੋਂ ਵੱਧ ਉਮਰ ਵਾਲਿਆਂ ਇਸ ਨੂੰ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਇਸ ਦੇ ਬੀਜਾਂ ਦਾ ਤੇਲ ਅਥਰਾਈਟਿਸ ਅਤੇ ਜੋੜਾਂ ਦੇ ਦਰਦ 'ਚ ਵੀ ਲਾਭਦਾਇਕ ਹੈ। ਤੋਰੀ ਨੂੰ ਕਦੇ ਵੀ ਹਲਕੇ 'ਚ ਨਾ ਲਵੋ। ਇਹ ਸਧਾਰਣ ਲੱਗਣ ਵਾਲੀ ਸਬਜ਼ੀ ਤੁਹਾਡੇ ਸਰੀਰ ਦੀ ਪੂਰੀ ਦੇਖਭਾਲ ਕਰਦੀ ਹੈ। ਉਬਾਲ ਕੇ, ਸਬਜ਼ੀ ਬਣਾ ਕੇ ਜਾਂ ਤਾਜ਼ਾ ਜੂਸ ਰੂਪ ਵਜੋਂ ਅੱਜ ਤੋਂ ਹੀ ਇਸ ਨੂੰ ਆਪਣੇ ਰੋਜ਼ਾਨਾ ਭੋਜਨ 'ਚ ਸ਼ਾਮਲ ਕਰੋ।। ਤੁਹਾਡਾ ਸਰੀਰ ਤੁਹਾਨੂੰ ਧੰਨਵਾਦ ਕਰੇਗਾ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
'ਨਿਪਾਹ' ਨੇ ਲਈ ਇਕ ਹੋਰ ਜਾਨ ! 6 ਜ਼ਿਲ੍ਹਿਆਂ 'ਚ ਹਾਈ ਅਲਰਟ, ਮਾਸਕ ਪਾਉਣਾ ਹੋਇਆ ਲਾਜ਼ਮੀ
NEXT STORY