ਜਲੰਧਰ : ਆਪਣੇ ਮੋਟਰਸਾਈਕਲ ਰੇਸਿੰਗ ਈਵੈਂਟਸ ਨੂੰ ਲੈ ਕੇ ਪੂਰੀ ਦੁਨੀਆ 'ਚ ਮਸ਼ਹੂਰ ਹੋਈ ਕੰਪਨੀ MotoGP ਨੂੰ ਜਲਦ ਹੀ ਆਪਣਾ ਖੁਦ ਦਾ ਇਲੈਕਟ੍ਰਿਕ ਮੋਟਰਸਾਈਕਲ ਮਿਲਣ ਵਾਲਾ ਹੈ, ਜਿਸ ਨੂੰ ਕੰਪਨੀ 2019 ਤੋਂ ਸ਼ੁਰ ਹੋਣ ਵਾਲੀ Moto-e ਰੇਸ ਦੌਰਾਨ ਵਰਤੋਂ 'ਚ ਲਿਆਏਗੀ। ਮੋਟੋ ਜੀਪੀ ਦੀ ਪ੍ਰਮੋਟਰ ਕੰਪਨੀ ਡੋਰਨਾ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਇਗੋ ਨਾਂ ਦੇ ਇਸ ਇਲੈਕਟ੍ਰਿਕ ਮੋਟਰਸਾਈਕਲ ਨੂੰ ਸਾਲ 2019 ਤੋਂ ਰੇਸ ਦੌਰਾਨ ਵਰਤੋਂ 'ਚ ਲਿਆਂਦਾ ਜਾਵੇਗਾ ਅਤੇ ਇਸ ਨੂੰ ਇਟਾਲੀਅਨ ਇਲੈਕਟ੍ਰਿਕ ਮੋਟਰਸਾਈਕਲ ਨਿਰਮਾਤਾ ਕੰਪਨੀ ਐਨਰਜਿਕਾ ਬਣਾਏਗੀ। ਇਸ ਮੋਟਰਸਾਈਕਲ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਲੱਗੀ ਆਇਲ ਕੂਲਡ ਪਰਮਾਨੈਂਟ ਮੈਗਨੇਟ 13 ਇਲੈਕਟ੍ਰਿਕ ਮੋਟਰ ਹੈ, ਜੋ 136hp ਦੀ ਤਾਕਤ ਤੇ 144mm ਦਾ ਟਾਰਕ ਪੈਦਾ ਕਰੇਗੀ, ਜਿਸ ਨਾਲ ਇਸ ਨੂੰ ਆਸਾਨੀ ਨਾਲ 241 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਇਆ ਜਾ ਸਕੇਗਾ।
ABS ਸਿਸਟਮ
ਸਟੀਲ ਟਿਊਬਲਰ ਫਰੇਮ ਦੇ ਤਹਿਤ ਬਣਾਏ ਗਏੇ ਇਸ ਮੋਟਰਸਾਈਕਲ 'ਚ ਬ੍ਰੀਮਬੋ ਡਿਸਕ ਬ੍ਰੇਕ ਦੇ ਨਾਲ ਬਾਸ਼ ਦਾ 12S ਸਿਸਟਮ ਦਿੱਤਾ ਗਿਆ ਹੈ, ਜੋ ਰੇਸ ਦੌਰਾਨ ਤੇਜ਼ ਸਪੀਡ 'ਤੇ ਵੀ ਬ੍ਰੇਕ ਲਾਉਣ 'ਤੇ ਸਪੀਡ ਨੂੰ ਕੰਟਰੋਲ ਕਰਨ 'ਚ ਮਦਦ ਕਰੇਗਾ।
30 ਮਿੰਟ 'ਚ 85 ਫੀਸਦੀ ਤਕ ਹੋਵੇਗਾ ਚਾਰਜ
ਐਨਰਜਿਕਾ ਇਗੋ ਇਲੈਕਟ੍ਰਿਕ ਮੋਟਰਸਾਈਕਲ 'ਚ 11.7kwh ਦੀ ਬੈਟਰੀ ਨੂੰ ਲਾਇਆ ਗਿਆ ਹੈ, ਜੋ ਫਾਸਟ ਚਾਰਜਰ ਤੋਂ 30 ਮਿੰਟ 'ਚ 85 ਫੀਸਦੀ ਤਕ ਚਾਰਜ ਹੋ ਜਾਂਦੀ ਹੈ, ਉਥੇ ਹੀ ਇਸ ਨੂੰ ਸਾਧਾਰਨ ਚਾਰਜਰ ਨਾਲ 3.5 ਘੰਟਿਆਂ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਇਸ ਬੈਟਰੀ ਨਾਲ ਇਕ ਚਾਰਜ 'ਚ 128 ਤੋਂ 160 ਕਿਲੋਮੀਟਰ ਤਕ ਮੋਟਰਸਾਈਕਲ ਨੂੰ ਚਲਾਇਆ ਜਾ ਸਕਦਾ ਹੈ।
ਸੋਲਰ ਚਾਰਜਿੰਗ ਸਟੇਸ਼ਨਸ ਦਾ ਸ਼ੁਰੂ ਹੋਇਆ ਨਿਰਮਾਣ
ਮੋਟੋ ਜੀਪੀ ਦੇ ਸੀ. ਈ. ਓ. ਕਾਰਮੇਲੋ ਐਜਪੈਲਿਟਾ ਨੇ ਦੱਸਿਆ ਹੈ ਕਿ ਕੰਪਨੀ ਨੇ ਸੋਲਰ ਚਾਰਜਿੰਗ ਸਟੇਸ਼ਨਸ ਨੂੰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਮੋਟੋ ਈ ਰੇਸ ਦੌਰਾਨ ਇਲੈਕਟ੍ਰਿਕ ਮੋਟਰਸਾਈਕਲਾਂ ਨੂੰ ਚਾਰਜ ਕਰਨ 'ਚ ਮਦਦ ਕਰਨਗੇ। ਨਵੀਂ ਤਕਨੀਕ ਨਾਲ ਬਣਾਏ ਗਏ ਇਨ੍ਹਾਂ ਚਾਰਜਿੰਗ ਸਟੇਸ਼ਨਸ ਨੂੰ ਆਉਣ ਵਾਲੇ ਸਮੇਂ 'ਚ ਹੋਰ ਥਾਵਾਂ 'ਤੇ ਵੀ ਵਰਤੋਂ 'ਚ ਲਿਆਂਦਾ ਜਾ ਸਕੇਗਾ।
ਪੈਟਰੋਲ ਇੰਜਣ ਦੀ ਬਰਾਬਰੀ ਕਰਦੀ ਹੈ
ਇਲੈਕਟ੍ਰਿਕ ਮੋਟਰ
ਇਸ ਰੇਸ ਨੂੰ ਖਾਸ ਤੌਰ 'ਤੇ ਦੁਨੀਆ ਨੂੰ ਇਹ ਦੱਸਣ ਲਈ ਸ਼ੁਰੂ ਕੀਤਾ ਜਾਵੇਗਾ ਕਿ ਇਲੈਕਟ੍ਰਿਕ ਮੋਟਰ ਇੰਨੀ ਪਾਵਰ ਪੈਦਾ ਕਰਦੀ ਹੈ ਕਿ ਜਿਸ ਨਾਲ ਰੇਸ ਤਕ ਲਾਈ ਜਾ ਸਕਦੀ ਹੈ। ਇਸ ਨੂੰ ਲੋਕਾਂ ਦੇ ਮਨਾਂ 'ਚੋਂ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਪੈਦਾ ਹੋ ਰਹੇ ਡਰ ਨੂੰ ਕੱਢਣ ਤੇ ਇਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਸ਼ੁਰੂ ਕੀਤਾ ਜਾਵੇਗਾ।
ਇਲੈਕਟ੍ਰਿਕ ਮੋਟਰਸਾਈਕਲ ਦੀ ਕੀਮਤ
ਐਨਰਜਿਕਾ ਇਗੋ ਇਲੈਕਟ੍ਰਿਕ ਮੋਟਰਸਾਈਕਲ ਦੀ ਕੀਮਤ 25000 ਅਮਰੀਕੀ ਡਾਲਰ (ਲੱਗਭਗ 16,06,887 ਰੁਪਏ) ਤੋਂ ਸ਼ੁਰੂ ਹੋਵੇਗੀ। ਫਿਲਹਾਲ ਕੰਪਨੀ ਆਪਣੇ ਇੰਟਰਨਲ ਡੀਲਰਸ਼ਿਪ ਨੈੱਟਵਰਕ ਨੂੰ ਸੈੱਟ ਕਰਨ 'ਚ ਲੱਗੀ ਹੋਈ ਹੈ, ਜਿਨ੍ਹਾਂ ਨੂੰ ਯੂਰਪ, ਸਕੈਂਡੇਨੇਵੀਆ, ਇਸਰਾਈਲ ਅਤੇ ਅਮਰੀਕਾ 'ਚ ਉਪਲੱਬਧ ਕੀਤਾ ਜਾਵੇਗਾ।
ਸਿਰਫ 15 ਸੈਕਿੰਡ 'ਚ ਹੀ ਵਿਕ ਗਈ ਰਾਇਲ ਐਨਫੀਲਡ ਦੀ ਇਹ ਖਾਸ ਬਾਈਕ
NEXT STORY