ਜਲੰਧਰ : 2018 ਜੇਨੇਵਾ ਮੋਟਰ ਸ਼ੋਅ ਦੇ ਦੂਜੇ ਦਿਨ ਵੀ ਬਿਹਤਰੀਨ ਗੱਡੀਆਂ ਦਾ ਸ਼ੋਅਕੇਸ ਹੋਣਾ ਲਗਾਤਾਰ ਜਾਰੀ ਹੈ। ਇਸ ਈਵੈਂਟ 'ਚ ਜਿਥੇ ਘੱਟ ਸਮੇਂ 'ਚ ਯਾਤਰੀ ਨੂੰ ਹਵਾ ਦੇ ਜ਼ਰੀਏ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਪਹੁੰਚਾਉਣ ਵਾਲੀ ਏਅਰ ਟੈਕਸੀ ਨੂੰ ਸ਼ੋਅਕੇਸ ਕੀਤਾ ਗਿਆ ਹੈ, ਉਥੇ 24 ਕਰੋੜ ਰੁਪਏ ਦੀ ਕੀਮਤ ਵਾਲੀ ਬੁਗਾਤੀ ਚਿਰੋਨ ਸਪੋਰਟ ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਦੇ ਇਲਾਵਾ ਈਵੈਂਟ 'ਚ ਚਿਹਰੇ ਨੂੰ ਸਕੈਨ 'ਤੇ ਇੰਜਣ ਆਨ ਕਰਨ ਵਾਲੀ ਇਲੈਕਟ੍ਰਿਕ ਹਾਈਪਰ ਕਾਰ ਤੇ ਲੋੜ ਪੈਣ 'ਤੇ ਘਰ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੀ ਇਲੈਕਟ੍ਰਿਕ ਸੁਪਰਕਾਰ ਨੂੰ ਸ਼ੋਅਕੇਸ਼ ਕੀਤਾ ਗਿਆ ਹੈ।
ਓਡੀ ਨੇ ਏਅਰਬੱਸ ਨਾਲ ਸਾਂਝੇਦਾਰੀ ਕਰ ਕੇ ਅਜਿਹੀ ਫਲਾਇੰਗ ਟੈਕਸੀ ਨੂੰ ਬਣਾਇਆ ਹੈ ਜੋ ਭੀੜ-ਭੜੱਕੇ ਵਾਲੇ ਇਲਾਕੇ 'ਚ ਵੀ ਘੱਟ ਸਮੇਂ 'ਚ ਯਾਤਰੀ ਨੂੰ ਮੰਜ਼ਿਲ ਤਕ ਪਹੁੰਚਾਉਣ ਦੇ ਕੰਮ ਆਏਗੀ। 2 ਸੀਟਾਂ ਵਾਲੇ Pop.Up Next ਨਾਮਕ ਇਸ ਕੰਸੈਪਟ ਨੂੰ ਜੇਨੇਵਾ ਮੋਟਰ ਸ਼ੋਅ 'ਚ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਸ ਨੂੰ ਦੇਖਣ ਲਈ ਪਬਲਿਕ ਡੇ ਦੇ ਪਹਿਲੇ ਦਿਨ ਹੀ ਲੋਕਾਂ ਦੀ ਭੀੜ ਲੱਗੀ ਹੋਈ ਹੈ।
100KM/h ਦੀ ਟਾਪ ਸਪੀਡ
ਇਸ ਫਲਾਇੰਗ ਟੈਕਸੀ 'ਚ 80 ਹਾਰਸ ਪਾਵਰ ਦੀ ਇਲੈਕਟ੍ਰਿਕ ਪਾਵਰਡ ਮੋਟਰ ਲੱਗੀ ਹੈ ਜੋ 100 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਤਕ ਆਸਾਨੀ ਨਾਲ ਇਸ ਨੂੰ ਪਹੁੰਚਾਉਣ 'ਚ ਮਦਦ ਕਰਦੀ ਹੈ।
ਇਕ ਚਾਰਜ 'ਚ ਤੈਅ ਹੋਵੇਗਾ 130KM ਦਾ ਸਫਰ
ਖਾਸ ਤੌਰ 'ਤੇ ਬਣਾਈ ਗਈ 15 kWh ਬੈਟਰੀ ਨੂੰ ਇਸ ਏਅਰ ਟੈਕਸੀ 'ਚ ਲਾਇਆ ਗਿਆ ਹੈ ਜੋ ਇਕ ਵਾਰ ਫੁਲ ਚਾਰਜ ਹੋ ਕੇ 130 ਕਿਲੋਮੀਟਰ ਦਾ ਸਫਰ ਤੈਅ ਕਰਨ 'ਚ ਮਦਦ ਕਰੇਗੀ।
49 ਇੰਚ ਦੀ ਟੱਚ ਸਕ੍ਰੀਨ ਡਿਸਪਲੇਅ
ਇਸ 'ਚ ਏਅਰ ਮਾਡਿਊਲ ਲੱਗਾ ਹੈ ਜੋ ਕਾਰ ਨੂੰ ਹੈਲੀਕਾਪਟਰ ਦੀ ਤਰ੍ਹਾਂ ਹਵਾ 'ਚ ਉਡਾਉਣ ਦੀ ਮਦਦ ਕਰਦਾ ਹੈ। ਫਲਾਇੰਗ ਕਾਰ ਦੇ ਇੰਟੀਰੀਅਰ 'ਚ 49 ਇੰਚ ਦੀ ਟੱਚ ਸਕ੍ਰੀਨ ਡਿਸਪਲੇਅ ਲੱਗੀ ਹੈ ਜੋ ਆਈ ਟ੍ਰੈਕਿੰਗ, ਸਪੀਚ ਅਤੇ ਫੇਸ਼ੀਅਲ ਰਿਕੋਗਨੀਸ਼ਨ ਨੂੰ ਸਪੋਰਟ ਕਰਦੀ ਹੈ। ਇਸ ਦੇ ਇਲਾਵਾ ਇਹ ਮੈਪ ਨੂੰ ਸ਼ੋਅ ਕਰਦੀ ਹੈ, ਜਿਸ 'ਚ ਲੋਕੇਸ਼ਨ ਨੂੰ ਸਿਲੈਕਟ ਕਰਨ 'ਤੇ ਇਹ ਹਵਾ ਨਾਲ ਗੱਲਾਂ ਕਰਦੇ ਹੋਏ ਤੁਹਾਨੂੰ ਘੱਟ ਸਮੇਂ 'ਚ ਮੰਜ਼ਿਲ ਤਕ ਪਹੁੰਚਾ ਦੇਵੇਗੀ।
Geneva Motor Show 2018 : ਲੋੜ ਪੈਣ 'ਤੇ ਘਰ ਨੂੰ ਬਿਜਲੀ ਦੇਵੇਗੀ ਇਹ ਸੁਪਰਕਾਰ
NEXT STORY