ਜਲੰਧਰ- ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਐੱਸ.ਯੂ.ਵੀ. ਲਿਆਉਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ ਕੰਪਨੀ ਜਲਦੀ ਹੀ ਭਾਰਤ 'ਚ ਨਵੀਂ 5 ਸੀਟਰ ਐੱਸ.ਯੂ.ਵੀ. ਨੂੰ ਲਾਂਚ ਕਰੇਗੀ। ਇਹ ਗੱਡੀ ਕਿਊਗਾ ਪਲੇਟਫਾਰਮ 'ਤੇ ਬਣੀ ਹੋਵੇਗੀ ਅਤੇ ਇਕ ਪ੍ਰੀਮੀਅਮ ਐੱਸ.ਯੂ.ਵੀ. ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ 15 ਲੱਖ ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਗਲੋਬਲ ਬਾਜ਼ਾਰ 'ਚ ਕਿਊਗਾ ਨੂੰ ਪੈਟਰੋਲ ਅਤੇ ਡੀਜ਼ਲ ਇੰਜਣਾਂ ਦੇ ਨਾਲ ਵੇਚਿਆ ਜਾਂਦਾ ਹੈ। ਇਸ ਐੱਸ.ਯੂ.ਵੀ. 'ਚ ਫਰੰਟ ਵ੍ਹੀਲ ਡਰਾਈਵ ਅਤੇ 4 ਵ੍ਹੀਲ ਡਰਾਈਵ ਆਪਸ਼ੰਸ ਉਪਲੱਬਧ ਹਨ। ਭਾਰਤ 'ਚ ਇਸ ਐੱਸ.ਯੂ.ਵੀ. ਦੇ ਪੈਟਰੋਲ ਅਤੇ ਡੀਜ਼ਲ ਇੰਜਣ ਆਉਣ ਦੀ ਉਮੀਦ ਹੈ।
ਉਥੇ ਹੀ ਫੋਰਡ ਦੀ ਨਵੀਂ ਐੱਸ.ਯੂ.ਵੀ. 'ਚ ਸੁਰੱਖਿਆ ਅਤੇ ਇਨਫੋਟੇਨਮੈਂਟ ਫੀਚਰਸ 'ਤੇ ਖਾਸ ਕੰਮ ਕੀਤੇ ਜਾਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ 'ਚ ਇਸ ਨਵੀਂ ਕਾਰ ਦਾ ਮੁਕਾਬਲਾ ਜੀਪ ਕੰਪਾਸ ਅਤੇ ਹੁੰਡਈ ਟਕਸਨ ਨਾਲ ਹੋਵੇਗਾ।
ਮਰਸਡੀਜ਼ ਦੀ ਇਹ ਸ਼ਾਨਦਾਰ ਕਾਰ ਆਟੋ ਐਕਸਪੋ 2018 'ਚ ਹੋਵੇਗੀ ਲਾਂਚ
NEXT STORY