ਜਲੰਧਰ- ਮਰਸਡੀਜ਼ ਦੀ ਨਵੀਂ ਫਲੈਗਸ਼ਿਪ ਸੇਡਾਨ ਮੇਬੈਕ ਐੱਸ 650 ਇਨ ਦਿਨੀਂ ਕਾਫੀ ਚਰਚਾਵਾਂ 'ਚ ਹੈ। ਜਾਣਕਾਰੀ ਮਿਲੀ ਹੈ ਕਿ ਭਾਰਤ 'ਚ ਇਸ ਨੂੰ ਆਟੋ ਐਕਸਪੋ-2018 ਦੇ ਦੌਰਾਨ ਲਾਂਚ ਕੀਤਾ ਜਾਵੇਗਾ। ਮਰਸਡੀਜ਼ ਕਾਰਾਂ ਦੀ ਰੇਂਜ 'ਚ ਇਹ ਐੱਸ 600 ਦੀ ਜਗ੍ਹਾ ਲਵੇਗੀ।
ਐੱਸ 650 ਕੰਪਨੀ ਦੀ ਨਵੀਂ ਐੱਸ-ਕਲਾਸ ਫੇਸਲਿਫਟ 'ਤੇ ਬੇਸ ਹੈ, ਇਸ ਨੂੰ ਸ਼ੰਘਾਈ ਆਟੋ ਸ਼ੋਅ- 2017 'ਚ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ 'ਚ ਅਪਡੇਟ ਫਰੰਟ ਬੰਪਰ, ਵੱਡੇ ਏਅਰ ਡੈਮ ਦੇ ਨਾਲ ਦਿੱਤਾ ਗਿਆ ਹੈ। ਇਸ ਦੀ ਗਰਿਲ ਵੀ ਨਵੀਂ ਹੈ, ਇਸ 'ਚ ਚੌੜੀ ਪੱਟੀਆਂ ਲੱਗੀ ਹਨ। ਗਰਿਲ ਦੇ ਦੋਨਾਂ ਵੱਲ ਨਵੇਂ ਐੱਲ. ਈ. ਡੀ ਹੈੱਡਲੈਂਪਸ, ਅਲਟਰਾ ਰੇਂਜ ਹਾਈ ਬੀਮ ਦੇ ਨਾਲ ਦਿੱਤੇ ਗਏ ਹਨ। ਸਾਇਡ ਵਾਲੇ ਹਿੱਸੇ ਦਾ ਡਿਜ਼ਾਇਨ ਐੱਸ-ਕਲਾਸ ਨਾਲ ਮਿਲਦਾ-ਜੁਲਦਾ ਹੈ। ਸੀ-ਪਿਲਰ ਅਤੇ ਵ੍ਹੀਲ 'ਤੇ ਮੇਬੈਕ ਬੈਜਿੰਗ ਦਿੱਤੀ ਗਈ ਹੈ ਜੋ ਇਸ ਨੂੰ ਐੱਸ-ਕਲਾਸ ਤੋਂ ਵੱਖ ਬਣਾਉਂਦੀ ਹੈ। ਰਾਈਡਿੰਗ ਲਈ ਇਸ 'ਚ 20 ਇੰਚ ਦੇ ਅਲੌਏ ਵ੍ਹੀਲ ਅਤੇ ਪਿੱਛੇ ਦੀ ਵੱਲ ਨਵੀਂ ਟੇਲਲੈਂਪਸ ਅਤੇ ਨਵੇਂ ਬੰਪਰ ਦਿੱਤੇ ਗਏ ਹਨ।
ਕੈਬਿਨ
ਐੱਸ 650 ਦਾ ਕੈਬਿਨ ਐੱਸ-ਕਲਾਸ ਦੀ ਤੁਲਣਾ 'ਚ ਜ਼ਿਆਦਾ ਪ੍ਰੀਮੀਅਮ ਅਤੇ ਆਕਰਸ਼ਕ ਹੋਵੇਗਾ। ਇਸ 'ਚ 12.3 ਇੰਚ ਹਾਈ ਰੈਜ਼ੂਲੇਸ਼ਨ ਡਿਸਪਲੇਅ ਅਤੇ ਨਵੇਂ ਕੰਟਰੋਲ ਬਟਨ ਵਾਲਾ ਥ੍ਰੀ-ਸਪਾਕ ਸਟਿਅਰਿੰਗ ਵ੍ਹੀਲ ਮਿਲੇਗਾ। ਡੈਸ਼-ਬੋਰਡ 'ਤੇ ਚੰਗੀ ਕੁਆਲਿਟੀ ਵਾਲਾ ਲੈਦਰ ਅਤੇ ਵੁਡਨ ਫਿਨੀਸ਼ਿੰਗ ਆਵੇਗੀ। ਸੀਟਾਂ ਅਤੇ ਆਰਮਰੈਸਟ 'ਤੇ ਨੱਪਿਆ ਲੈਦਰ ਅਪਹੋਲਸਟਰੀ ਮਿਲੇਗੀ।
ਸੇਫਟੀ
ਸੁਰੱਖਿਆ ਲਈ ਐੈੱਸ 650 'ਚ 9 ਏਅਰਬੈਗ, ਐਕਟਿਵ ਸਸਪੈਂਸ਼ਨ, ਅਡੈਪਟਿਵ ਬ੍ਰੇਕਿੰਗ, ਟਾਰਕ ਕਨਵਰਟਿੰਗ ਬ੍ਰੇਕ, ਅਟੇਂਸ਼ਨ ਅਸਿਸਟ, ਪਾਰਕਿੰਗ ਅਸਿਸਟ, ਬਲਾਇੰਡ ਸਪਾਟ ਅਸਿਸਟ, ਐਕਟਿਵ ਬ੍ਰੇਕ ਅਸਿਸਟ, ਸਟੀਅਰਿੰਗ ਅਸਿਸਟ, ਰਡਾਰ ਬੇਸ ਐਕਟਿਵ ਕਰੂਜ਼ ਕੰਟਰੋਲ ਅਤੇ ਸਰਾਊਂਡ ਵਿਊ ਸਿਸਟਮ ਦਿੱਤਾ ਜਾ ਸਕਦਾ ਹੈ। 
ਫੀਚਰਸ
ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਆਉਣ ਵਾਲੀ ਐੱਸ 650 'ਚ ਬੁਰਮਸਟਰ 3ਡੀ ਸਰਾਊਂਡ ਸਾਊਂਡ ਸਿਸਟਮ, ਰਿਅਰ ਸੀਟ ਐਂਟਰਟੇਂਮੈਂਟ ਸਿਸਟਮ, ਫੋਰ-ਜੋਨ ਆਟੋਮੈਟਿਕ ਕਲਾਇਮੇਟ ਕੰਟਰੋਲ, ਵੈਂਟੀਲੇਟਡ ਫਰੰਟ ਸੀਟਾਂ, ਮਸਾਜ ਫੰਕਸ਼ਨ ਅਤੇ 64 ਕਲਰ ਵਾਲਾ ਏਬਿਐਂਟ ਲਾਈਟਿੰਗ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਾਵਰ ਟੇਲਗੇਟ, ਸਾਫਟ-ਕਲੋਜ਼ ਡੋਰ, ਇਮਰਜਿੰਗ ਕੰਫਰਟ ਕੰਟਰੋਲ ਸਿਸਟਮ, ਏਅਰ ਬੈਲੇਂਸ ਫਰੇਗਰੈਂਸ, ਆਡੀਓ ਸਿਸਟਮ, ਮਸਾਜ ਫੰਕਸ਼ਨ ਵਾਲੀ ਡਰਾਇਵਰ ਸੀਟ ਅਤੇ ਹੀਟੇਡ ਆਰਮਰੈਸਟ ਵੀ ਮਿਲੇਗਾ।
ਇੰਜਣ
ਭਾਰਤ ਆਉਣ ਵਾਲੀ ਐੈੱ 650 ਚ 6.0 ਲਿਟਰ ਦਾ ਵੀ 12 ਪੈਟਰੋਲ ਇੰਜਣ ਮਿਲੇਗਾ, ਜੋ 629 ਪੀ. ਐੱਸ ਦੀ ਪਾਵਰ ਅਤੇ 1001 ਐੱਨ. ਐੱਮ ਦਾ ਟਾਰਕ ਦੇਵੇਗਾ। ਇਹ ਇੰਜਣ 7-ਸਪੀਡ ਗਿਅਰਬਾਕਸ ਨਾਲ ਜੁੜਿਆ ਹੋਵੇਗਾ, ਜੋ ਪਿੱਛੇ ਵਾਲੇ ਪਹੀਆਂ 'ਤੇ ਪਾਵਰ ਸਪਲਾਈ ਕਰੇਗਾ। ਭਾਰਤ 'ਚ ਇਹ ਮਰਸਡੀਜ਼ ਦੀ ਸਭ ਤੋਂ ਪਾਵਰਫੁਲ ਪੇਸ਼ਕਸ਼ ਹੋਵੇਗੀ।
ਯਾਮਾਹਾ ਨੇ ਭਾਰਤ 'ਚ ਵਾਪਸ ਮੰਗਾਈਆਂ 23,897 ਬਾਈਕਸ
NEXT STORY