ਜਲੰਧਰ- ਸਾਈਕਿਲ ਦੀ ਦੁਨੀਆ 'ਚ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੈਲੀਫੋਰਨੀਆ ਦੇ ਵਿਸ਼ੇਸ਼ ਡਿਜ਼ਾਈਨਰ ਰਾਬਰਟ Egger ਨੇ FUCI ਨਾਮ ਦੀ ਇਕ ਇਸ ਤਰ੍ਹਾਂ ਦੀ ਸਾਈਕਲ ਤਿਆਰ ਕੀਤੀ ਹੈ ਜੋ ਸਮਾਰਟਫੋਨ ਕੰਟਰੋਲ ਦੇ ਨਾਲ-ਨਾਲ ਤੁਹਾਨੂੰ ਰਸਤਾ ਵੀ ਦੱਸੇਗੀ।
FUCI ਨਾਮ ਦੀ ਇਸ ਬਾਈਕ 'ਚ ਜੀ.ਪੀ.ਐਸ. ਸਿਸਟਮ ਫਿਟਟਿਡ ਹੈ ਜਿਸ ਨਾਲ ਇਹ ਚਾਲਕ ਨੂੰ ਆਪਣੇ-ਆਪ ਰਸਤਾ ਦੱਸ ਦਿੰਦੀ ਹੈ। ਅਜੇ ਇਹ ਸਿਰਫ ਇਕ ਕਾਂਸੈਪਟ ਹੈ ਜਿਸ ਨੂੰ ਜਲਦੀ ਹੀ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਜ਼ੋਰਾਂ 'ਤੇ ਹੈ। FUCI 'ਚ ਇਕ ਇਸ ਤਰ੍ਹਾਂ ਦਾ ਫਾਲਾਈਵ੍ਹੀਲ ਮੌਜੂਦ ਹੈ ਜੋ ਪੈਡਲ ਨਹੀਂ ਮਾਰੇ ਜਾਣ ਦੀ ਸੂਰਤ 'ਚ ਊਰਜਾ ਬਣਾ ਕੇ ਬਾਈਕ ਨੂੰ ਚਲਾਉਂਦਾ ਹੈ। ਇਸ ਈ-ਬਾਈਕ 'ਚ ਸੁਪਰ ਫਾਸਟ ਐਕਸਲੇਰੇਸ਼ਨ ਦੇ ਲਈ ਲਿਥੀਅਮ ਬੈਟਰੀ ਲੱਗੀ ਹੋਈ ਹੈ।
ਈ-ਬਾਈਕ ਦੇ ਕਾਂਸੈਪਟ ਦੇ ਬਾਰੇ 'ਚ ਦੱਸਦੇ ਹੋਏ ਇਸ ਦੇ ਨਿਰਮਾਤਾ ਰਾਬਰਟ ਏਜਰ ਨੇ ਦੱਸਿਆ ਕਿ ਇਹ ਬਾਈਕ ਸਮਾਰਟਫੋਨ ਨਾਲ ਕੰਟਰੋਲ ਕੀਤੀ ਜਾ ਸਕਦੀ ਹੈ। ਸਮਾਰਟਫੋਨ ਨਾਲ ਇਸ ਨੂੰ ਲਾਕ ਕਰਨ 'ਤੇ ਇਸ ਦੇ ਸਾਰੇ ਫੰਕਸ਼ਨ ਡਿਐਕਟੀਵੇਟ ਹੋ ਜਾਣਗੇ। ਰੂਟ ਪ੍ਰੋਗਰਾਮ ਕਰਨ ਤੋਂ ਲੈ ਕੇ ਥਾਂ ਲੱਭਣ ਤੇ ਲਾਕ ਕਰਨ ਤਕ ਸਾਰੇ ਕੰਮ ਫੋਨ ਦੀ ਮਦਦ ਨਾਲ ਕੀਤੇ ਜਾ ਸਕਣਗੇ। ਇਹ ਸਮਾਰਟ ਬਾਈਕ ਰਾਤ ਤੇ ਦਿਨ 'ਚ ਫਰਕ ਕਰ ਸਕੇਗੀ ਤੇ ਰਾਤ ਦੇ ਸਮੇਂ ਇਸ ਦੀ ਲਾਈਟ ਆਪਣੇ ਆਪ ਹੀ ਆਨ ਹੋ ਜਾਵੇਗੀ।
ਕਿਸੀ ਹੋਰ ਵਾਹਨ ਦੇ ਸਾਹਮਣੇ ਆਉਂਦੇ ਹੀ ਇਸ ਦਾ ਸੈਂਸਰ ਚਾਲਕ ਨੂੰ ਖਤਰੇ ਦਾ ਸਿਗਨਲ ਦੇਵੇਗਾ। ਏਜਰ ਦੱਸਦੇ ਹਨ ਕਿ ਇਹ ਬਾਈਕ ਬਿਜਲੀ ਪੈਦਾ ਕਰਨ ਵਰਗੇ ਕਈ ਅਨੋਖੇ ਤੇ ਹੈਰਾਨੀਜਨਕ ਕੰਮ ਕਰਨ 'ਚ ਵੀ ਸਮਰੱਥ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
15 ਮਿੰਟ ਚਾਰਜ ਕਰਨ 'ਤੇ ਲੱਗਭਗ 400 ਕਿਲੋਮੀਟਰ ਚੱਲੇਗੀ ਇਹ ਕਾਰ (ਦੇਖੇ ਤਸਵੀਰਾਂ)
NEXT STORY