ਜਲੰਧਰ- ਹਾਰਲੇ-ਡੈਵਿਡਸਨ ਨੇ 2018 ਸਾਫਟਟੇਲ ਲਾਇਨ-ਅਪ 'ਚ ਸ਼ਾਮਿਲ 8 ਬਾਈਕਸ 'ਚੋਂ ਇਕ ਨਵੀਂ ਬਾਈਕ, ਫੈਟ ਬਾਬ ਤੋਂ ਪਰਦਾ ਹਟਾਇਆ ਹੈ। ਇਸ ਦੇ ਡਿਜ਼ਾਇਨ ਨੂੰ ਕ੍ਰਾਂਤੀਵਾਦੀ ਦੱਸਿਆ ਜਾ ਰਿਹਾ ਹੈ। ਦਮਦਾਰ ਲੁਕਸ ਅਤੇ ਬੋਲਡ ਅਪੀਲ ਵਾਲੀ ਇਸ ਬਾਈਕ 'ਚ ਕੀ ਕੁਝ ਹਨ ਖਾਸੀਅਤਾਂ ਆਓ ਜਾਣਦੇ ਹਾਂ
ਭਾਰਤ 'ਚ ਇਸ ਸਾਲ ਦੇ ਅਖਿਰ ਤੱਕ ਹੋਵੇਗੀ ਲਾਂਚ
ਅਮਰਿਕਨ ਬਾਈਕਮੇਕਰ ਕੰਪਨੀ ਹਾਰਲੇ-ਡੈਵਿਡਸਨ ਇਸ ਦਮਦਾਰ ਬਾਈਕ ਨੂੰ ਭਾਰਤ 'ਚ ਇਸ ਸਾਲ ਦੇ ਅਖਿਰ 'ਚ ਲਾਂਚ ਕਰ ਸਕਦੀ ਹੈ। ਹਾਰਲੇ ਡੇਵਿਡਸਨ ਇਸ ਤੋਂ ਇਲਾਵਾ ਵੀ ਕਈ ਹੋਰ ਬਾਈਕਸ ਨੂੰ ਵੀ ਭਾਰਤ 'ਚ ਲਾਂਚ ਕਰੇਗੀ। ਇਸ ਸਾਰੇ ਬਾਈਕਸ ਨੂੰ ਗੁਰੂਗਰਾਮ ਸਥਿਤ ਕੰਪਨੀ ਦੀ ਫਸਿਲਿਟੀ 'ਚ ਹੀ ਅਸੈਂਬਲ ਕੀਤਾ ਜਾਵੇਗਾ।
Harley Fat Bob ਬਾਈਕ 'ਚ 1745 ਸੀ. ਸੀ ਦਾ ਇੰਜਣ
Harley Fat Bob ਬਾਈਕ 'ਚ 1745 ਸੀ. ਸੀ ਦਾ 8 ਵਾਲਵ ਮਿਲਵਾਉਕੀ ਏਟ, ਆਇਲ ਕੂਲਡ ਇੰਜਣ ਦਿੱਤਾ ਗਿਆ ਹੈ। ਵੀ-ਟਵਿਨ ਮੋਟਰ ਵਾਲੀ ਇਹ ਬਾਈਕ 3000 ਆਰ. ਪੀ. ਐੱਮ 'ਤੇ 145 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ।
ਦਮਦਾਰ ਬਾਈਕ 'ਚ ਡਿਊਲ ਕਾਉਂਟ ਬੈਲੇਂਸਰਸ
ਇਸ ਦਮਦਾਰ ਬਾਈਕ 'ਚ ਡਿਊਲ ਕਾਊਂਟ ਬੈਲੇਂਸਰਸ ਹਨ। ਇਨ੍ਹਾਂ ਦੀ ਮਦਦ ਨਾਲ ਹੱਲਕੇ ਫੁਲਕੇ ਝੱਟਕੇ ਮਹਿਸੂਸ ਨਹੀਂ ਹੁੰਦੇ ਹਨ। ਇਸ ਦੇ ਨਾਲ ਹੀ ਚੇਸੀਸ ਨੂੰ ਸਾਲਿਡ ਬਣਾਉਣ 'ਚ ਵੀ ਇਹ ਮਦਦਗਾਰ ਹਨ। ਫਰੇਮ ਇੰਨਾ ਕੱਸਿਆ ਹੋਇਆ ਹੈ ਕਿ ਬਾਈਕ ਹੈਂਡਲਿੰਗ ਪਰਫੈਕਟ ਹੈ। ਮੌਜੂਦਾ ਮਾਡਲ ਦੇ ਮੁਕਾਬਲੇ ਇਹ ਬਾਈਕ 10 ਫੀਸਦੀ ਜ਼ਿਆਦਾ ਤੇਜ਼ ਹੋਵੇਗੀ।
ਰੀ-ਡਿਜ਼ਾਇੰਡ ਸਟੀਲ ਟਿਊਬਲਰ ਫ੍ਰੇਮ 'ਤੇ ਬਣਾਈ ਗਈ
ਨਵੀਂ 2018 ਹਾਰਲੇ-ਡੈਵਿਡਸਨ ਫੈਟ ਬਾਬ ਰੀ-ਡਿਜ਼ਾਇੰਡ ਸਟੀਲ ਟਿਊਬਲਰ ਫ੍ਰੇਮ 'ਤੇ ਬਣਾਈ ਗਈ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ 65 ਫੀਸਦੀ ਜ਼ਿਆਦਾ ਮਜ਼ਬੂਤ ਹੈ। ਇਸ 'ਚ ਪੁਰਾਣੇ ਮਾਡਲ ਦੇ ਮੁਕਾਬਲੇ 50 ਫੀਸਦੀ ਘੱਟ ਪੁਰਜੇ ਲਗਾਏ ਗਏ ਹਨ। ਵੈਲਡਿੰਗ ਵੀ 22 ਫੀਸਦੀ ਘੱਟ ਹੈ। ਇਸ ਤੋਂ ਬਾਈਕ ਨੂੰ ਹਲਕਾ ਰੱਖਣ 'ਚ ਮਦਦ ਮਿਲੀ ਹੈ।
ਇਸ ਨਵੀਂ ਬਾਇਕ ਦਾ ਭਾਰ 309 ਕਿਲੋਗਰਾਮ ਹੈ, ਜਦ ਕਿ ਇਸ ਦਾ ਪਹਿਲਾਂ ਦਾ ਮਾਡਲ 321 ਕਿੱਲੋਗਰਾਮ ਭਾਰ ਹੈ। ਇਸ 'ਚ ਹਾਰਲੇ-ਡੈਵਿਡਸਨ ਦੇ 16 ਇੰਚ ਫ੍ਰੰਟ ਵ੍ਹੀਲਜ਼ ਦਿੱਤੇ ਗਏ ਹਨ।
ਐੱਸ. ਡੀ. ਬੀ. ਵੀ ਮਤਲਬ ਸ਼ੋਵਾ ਡਿਊਲ ਬੈਂਡਿੰਗ ਵਾਲਵ ਫਾਰਕਸ ਦਿੱਤੇ
ਹਾਰਲੇ-ਡੈਵਿਡਸਨ ਨੇ ਇਸ ਬਾਈਕ 'ਚ ਐੱਸ. ਡੀ. ਬੀ. ਵੀ ਮਤਲਬ ਕਿ ਸ਼ੋਵਾ ਡਿਊਲ ਬੈਂਡਿੰਗ ਵਾਲਵ ਫਾਰਕਸ ਦਿੱਤੇ ਹਨ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਹਾਰਲੇ ਦੀ ਟੂਅਰਿੰਗ ਰੇਂਜ ਬਾਈਕਸ 'ਚ ਪਿਛਲੇ ਸਾਲ ਇਸਤੇਮਾਲ ਕੀਤਾ ਗਿਆ ਸੀ। ਇਸ 'ਚ 43 ਐੱਮ. ਐੱਮ. ਦੇ ਇੰਵਰਟੇਡ ਫਾਰਕਸ ਦਿੱਤੇ ਗਏ ਹਨ, ਜੋ ਕਿ ਐੱਸ. ਡੀ. ਬੀ. ਵੀ. ਟੈਕਨਾਲੌਜੀ ਨਾਲ ਲੈਸ ਹਨ। ਸਸਪੈਂਸ਼ਨ ਮਕੈਨਿਕਸ ਨੂੰ ਸੁਧਾਰਦੇ ਹੋਏ ਇਸ ਦੀ ਰਾਈਡਿੰਗ ਕੰਫਰਟ ਅਤੇ ਹੈਂਡਲਿੰਗ ਨੂੰ ਆਸਾਨ ਬਣਾਇਆ ਗਿਆ ਹੈ।
ਐਕਸ-ਸ਼ੋਰੂਮ ਕੀਮਤ
ਫਿਲਹਾਲ ਹਾਰਲੇ-ਡੈਵਿਡਸਨ ਫੈਟ ਬਾਬ 13 ਲੱਖ 52 ਹਜ਼ਾਰ ਰੁਪਏ ਐਕਸ ਸ਼ੋਰੂਮ ਕੀਮਤ 'ਚ ਉਪਲੱਬਧ ਹੈ। ਨਵੇਂ ਫੀਚਰਸ ਬਾਡੀ ਗਰਾਫਿਕਸ ਅਤੇ ਅਪਡੇਟਡ ਮੈਕੇਨਿਜ਼ਮ ਤੋਂ ਬਾਅਦ ਅਪਡੇਟਡ ਵਰਜ਼ਨ ਦੀ ਐਕਸ ਸ਼ੋਰੂਮ ਕੀਮਤ 14 ਲੱਖ ਰੁਪਏ ਤੱਕ ਹੋ ਸਕਦੀ ਹੈ। ਅਜਿਹੇ 'ਚ ਇਸ ਦਾ ਮੁਕਾਬਲਾ ਟਰਾਇੰਫ ਥੰਡਰਬਰਡ ਸਟਰਾਮ ਨਾਲ ਹੋਣ ਦੀ ਉਮੀਦ ਹੈ।
ਦੀਵਾਲੀ ਤੋਂ ਪਹਿਲਾਂ ਖਰੀਦਣ ਵਾਲੇ ਹੋ ਕਾਰ, ਤਾਂ ਜ਼ਰੂਰ ਪੜ੍ਹੋ ਇਹ ਖਬਰ
NEXT STORY