ਆਟੋ ਡੈਸਕ - ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ Ather Energy ਨੇ ਇੱਕ ਵੱਡਾ ਰਿਕਾਰਡ ਕਾਇਮ ਕੀਤਾ ਹੈ। ਕੰਪਨੀ ਦੇ ਫੈਮਿਲੀ-ਫੋਕਸਡ ਇਲੈਕਟ੍ਰਿਕ ਸਕੂਟਰ Ather Rizta ਦੀ ਵਿਕਰੀ ਲਾਂਚ ਦੇ ਮਹਿਜ਼ ਦੋ ਸਾਲਾਂ ਦੇ ਅੰਦਰ 3 ਲੱਖ ਯੂਨਿਟ ਦੇ ਪਾਰ ਪਹੁੰਚ ਗਈ ਹੈ। ਕੰਪਨੀ ਮੁਤਾਬਕ Rizta ਹੁਣ ਉਨ੍ਹਾਂ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਬਣ ਗਿਆ ਹੈ। ਜ਼ਿਕਰਯੋਗ ਹੈ ਕਿ ਦਸੰਬਰ 2025 ਤੱਕ ਇਸ ਦੀਆਂ 2 ਲੱਖ ਯੂਨਿਟਾਂ ਵਿਕੀਆਂ ਸਨ, ਪਰ ਅਗਲੀਆਂ 1 ਲੱਖ ਯੂਨਿਟਾਂ ਸਿਰਫ਼ ਪੰਜ ਮਹੀਨਿਆਂ ਵਿੱਚ ਹੀ ਵਿਕ ਗਈਆਂ।
ਕੰਪਨੀ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਇਲੈਕਟ੍ਰਿਕ ਸਕੂਟਰਾਂ ਦਾ ਬਾਜ਼ਾਰ ਸਿਰਫ਼ ਦੱਖਣ ਭਾਰਤ ਜਾਂ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਰਿਹਾ। ਉੱਤਰੀ ਭਾਰਤ ਦੇ ਰਾਜਾਂ, ਖਾਸ ਕਰਕੇ ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ Ather ਦਾ ਮਾਰਕੀਟ ਸ਼ੇਅਰ ਤਿੰਨ ਗੁਣਾ ਤੋਂ ਵੀ ਜ਼ਿਆਦਾ ਵਧਿਆ ਹੈ। ਵਿੱਤ ਸਾਲ 2026 ਵਿੱਚ ਕੰਪਨੀ ਦੀ ਕੁੱਲ ਵਿਕਰੀ ਦਾ ਲਗਭਗ 76 ਫੀਸਦੀ ਹਿੱਸਾ ਇਕੱਲੇ Rizta ਸਕੂਟਰ ਤੋਂ ਆਇਆ ਹੈ।
ਕਿਉਂ ਪਸੰਦ ਕਰ ਰਹੇ ਹਨ ਲੋਕ?
Ather Rizta ਨੂੰ ਖਾਸ ਤੌਰ 'ਤੇ ਪਰਿਵਾਰਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:
ਵੱਡਾ ਸਟੋਰੇਜ: ਇਸ ਵਿੱਚ ਕੁੱਲ 56 ਲੀਟਰ ਦਾ ਸਟੋਰੇਜ ਸਪੇਸ ਮਿਲਦਾ ਹੈ (34 ਲੀਟਰ ਸੀਟ ਦੇ ਹੇਠਾਂ ਅਤੇ 22 ਲੀਟਰ ਫਰੰਟ ਵਿੱਚ)।
ਸਮਾਰਟ ਫੀਚਰ: ਸਕੂਟਰ ਵਿੱਚ ਸੁਰੱਖਿਆ ਲਈ ਸਕਿਡ ਕੰਟਰੋਲ, ਚੋਰੀ ਦਾ ਅਲਰਟ (Theft Alert) ਅਤੇ Google Maps ਨੇਵੀਗੇਸ਼ਨ ਵਰਗੇ ਸਮਾਰਟ ਫੀਚਰ ਦਿੱਤੇ ਗਏ ਹਨ।
ਦਮਦਾਰ ਰੇਂਜ: ਇਹ ਸਕੂਟਰ ਦੋ ਬੈਟਰੀ ਵਿਕਲਪਾਂ ਵਿੱਚ ਆਉਂਦਾ ਹੈ। ਇਸ ਦਾ 2.9 kWh ਬੈਟਰੀ ਪੈਕ 123 ਕਿਲੋਮੀਟਰ ਦੀ ਰੇਂਜ ਦਿੰਦਾ ਹੈ, ਜਦਕਿ 3.7 kWh ਬੈਟਰੀ ਪੈਕ ਇੱਕ ਵਾਰ ਫੁੱਲ ਚਾਰਜ ਕਰਨ 'ਤੇ 160 ਕਿਲੋਮੀਟਰ ਤੱਕ ਦੀ ਰੇਂਜ ਆਫਰ ਕਰਦਾ ਹੈ।
ਇਸ ਦੇ ਟਾਪ ਮਾਡਲ 'Z' ਵੇਰੀਐਂਟ ਵਿੱਚ 17.7 ਸੈਂਟੀਮੀਟਰ ਦੀ TFT ਡਿਸਪਲੇਅ, ਲਾਈਵ ਲੋਕੇਸ਼ਨ ਸ਼ੇਅਰਿੰਗ ਅਤੇ ਕਈ ਨਵੇਂ ਰੰਗਾਂ ਦੇ ਵਿਕਲਪ ਵੀ ਮਿਲਦੇ ਹਨ, ਜੋ ਇਸ ਨੂੰ ਫੈਮਿਲੀ ਗਾਹਕਾਂ ਵਿੱਚ ਖਿੱਚ ਦਾ ਕੇਂਦਰ ਬਣਾ ਰਹੇ ਹਨ।
ਬਿਨਾਂ ਕਲੱਚ ਦਬਾਏ ਹੀ ਬਦਲਣਗੇ ਗੇਅਰ, ਭਾਰਤ 'ਚ ਲਾਂਚ ਹੋਈ ਧਾਕੜ ਐਡਵੈਂਚਰ ਬਾਈਕ
NEXT STORY