ਜਲੰਧਰ- ਹੋਂਡਾ 2 ਵ੍ਹੀਲਰਸ ਇੰਡੀਆ ਨੇ US ਮਾਰਕੀਟ 'ਚ ਉਠਾਇਆ PCX 150 ਨੂੰ ਪੇਸ਼ ਕੀਤਾ ਹੈ। ਇਹ ਸਕੂਟਰ ਇਸ ਸਾਲ ਜੁਲਾਈ ਤੋਂ ਵਿਕਰੀ ਦੇ ਲਈ ਉਪਲੱਬਧ ਕਰਾ ਦਿੱਤਾ ਜਾਵੇਗਾ, ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ USD 3,999 (2.61 ਲੱਖ ਰੁਪਏ) ਅਤੇ 12S ਵਰਜਨ ਦੀ ਕੀਮਤ USD 3,699 (2.41 ਲੱਖ ਰੁਪਏ ਰੱਖੀ ਹੈ) ਇਹ ਨਾਨ 12S ਵਰਜਨ 'ਚ ਆਵੇਗਾ।
ਇੰਜਣ ਦੀ ਬਾਡੀ ਦੀ ਗੱਲ ਕਰੀਏ ਤਾਂ ਇਸ 'ਚ 153cc ਦਾ ਸਿੰਗਲ ਇੰਜਣ ਲੱਗਾ ਹੈ, ਜੋ ਕਿ ਲਿਕਵਿੱਡ ਕੂਲਿੰਗ ਅਤੇ ਫਿਊਲ ਇੰਜੈਕਸ਼ਨ ਸਿਸਟਮ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ 'ਚ ਹੋਂਡਾ ਨੇ V-ਮੈਟਿਕ ਆਟੋ ਮੈਟਿਕ ਟ੍ਰਾਂਸਮਿਸ਼ਨ ਦੀ ਸਹੂਲਤ ਮਿਲੇਗੀ, ਇਸ ਸਕੂਟਰ 'ਚ 31mm ਦਾ ਫਰੰਟ ਟੈਲੀਸਕੋਪਿਕ ਸਸਪੈਂਸ਼ਨ ਦਿੱਤੇ ਹਨ, ਜਦਕਿ ਇਸ 'ਚ 14 ਇੰਚ ਦੇ ਏਲਾਏ ਵ੍ਹੀਲਸ ਮਿਲਣਗੇ, ਇਸ ਤੋਂ ਇਲਾਵਾ ਇਸ 'ਚ 220mm ਦਾ ਫਰੰਟ ਡਿਸਕ ਬ੍ਰੇਕ ਅਤੇ 130mm ਦਾ ਰਿਅਰ ਡ੍ਰਮ ਬ੍ਰੇਕ ਲੱਗਾ ਹੈ, ਇਸ ਤੋਂ ਇਲਾਵਾ ਡਿਊਲ ਚੈਨਲ ਏ. ਬੀ. ਐੱਸ. ਦੀ ਸਹੂਲਤ ਦਿੱਤੀ ਗਈ ਹੈ।
ਇਸ ਸਾਲ ਆਟੋ ਐਕਸਪੋ 'ਚ ਹੋਂਡਾ ਨੇ ਇਲੈਕਟ੍ਰਿਕ ਸਕੂਟਰ PCX 150 ਨੂੰ ਪੇਸ਼ ਕੀਤਾ ਸੀ। ਭਾਰਤ ਦੇ ਲਈ ਇਸ ਹੋਂਡਾ ਵੱਲੋਂ ਪਹਿਲਾ ਇਲੈਕਟ੍ਰਿਕ ਮਾਡਲ ਹੋਵੇਗਾ। ਹੋਂਡਾ ਨੇ ਇਸ ਨੂੰ ਮੋਬਾਇਲ ਪਾਵਰ ਬੈਕਅਪ ਪੈਕ ਦਾ ਨਾਮ ਦਿੱਤਾ ਹੈ ਅਤੇ ਇਸ ਦੀ ਬੈਟਰੀ ਦੇ ਡਾਊਨ ਹੋਣ 'ਤੇ ਇਸ ਦੀ ਜਗ੍ਹਾ ਚਾਰਜ ਬੈਟਰੀ ਲਗਾ ਕੇ ਇਸ ਨੂੰ ਕੁਝ ਹੀ ਮਿੰਟਾਂ 'ਚ ਦੁਬਾਰਾ ਚਲਾਇਆ ਜਾ ਸਕਦਾ ਹੈ। ਇਸ ਸਕੂਟਰ 'ਚ ਦਿੱਤੀ ਗਈ ਬੈਟਰੀ ਆਪਣੇ ਆਪ 'ਚ ਇਕ ਪਾਵਰ ਸਟੇਸ਼ਨ ਹੋਵੇਗੀ, ਜਿਸ ਨੂੰ ਸਕੂਟਰ ਤੋਂ ਇਲਾਵਾ ਹੋਰ ਵੀ ਇਲੈਕਟ੍ਰਿਕ ਉਪਕਰਣਾਂ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ, ਮਤਲਬ ਪ੍ਰੈਕਟੀਕਲੀ ਦੇਖੀਏ ਤਾਂ ਭਵਿੱਖ 'ਚ ਇਸ ਤਰ੍ਹਾਂ ਦੀ ਟੈਕਨਾਲੋਜੀ ਜ਼ਿਆਦਾ ਅਸਰਦਾਰ ਸਾਬਿਤ ਹੋ ਸਕਦੀ ਹੈ।
ਹੋਂਡਾ ਦੇ ਇਲੈਕਟ੍ਰਿਕ ਸਕੂਟਰ PCX 150 'ਚ ਲਿਥੀਅਮ ਆਇਨ ਬੈਟਰੀ ਲੱਗੀ ਹੈ, ਜੋ ਕਿ ਸੇਫ ਅਤੇ ਕਿਫਾਇਤੀ ਮੰਨੀ ਜਾਂਦੀ ਹੈ, ਫੁੱਲ ਚਾਰਜ ਹੋਣ 'ਤੇ ਇਹ ਨਾ ਸਿਰਫ ਲੰਬੀ ਦੂਰੀ ਤਹਿ ਕਰਦੀ ਹੈ, ਸਗੋਂ ਚਾਰਜ ਹੋਣ 'ਤੇ ਇਸ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਭਾਰਤ 'ਚ ਇਸ ਨੂੰ ਇਸ ਸਾਲ ਦੇ ਅਖੀਰ ਤੱਕ ਜਾਂ ਅਗਲੇ ਸਾਲ ਤੱਕ ਲਾਂਚ ਕੀਤਾ ਜਾ ਸਕਦਾ ਹੈ ਪਰ ਕੰਪਨੀ ਨੇ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਸਕੋਡਾ ਕਾਮਿਕ SUV ਚੀਨ 'ਚ ਪੇਸ਼ ਹੋਣ ਤੋਂ ਪਹਿਲਾਂ ਹੋਈ ਟੀਜ਼
NEXT STORY