ਆਟੋ ਡੈਸਕ- ਕਾਇਨੈਟਿਕ ਦੀ ਮਲਕੀਅਤ ਵਾਲੀ ਮੋਟੋਰਾਇਲ ਨੇ ਐਲਾਨ ਕੀਤੀ ਹੈ ਕਿ ਉਸ ਨੇ ਕੋਰੀਅਨ ਮੋਟਰਸਾਈਕਲ ਨਿਰਮਾਤਾ ਕੰਪਨੀ ਹਯੋਸੰਗ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ। ਹਯੋਸੰਗ ਨੇ ਭਾਰਤ 'ਚ ਆਪਣੀ ਫਲੈਗਸ਼ਿਪ ਕਰੂਜ਼ ਅਕਵਿਲਾ ਪ੍ਰੋ 650 ਤੇ GT250 R ਨੂੰ ਫਿਰ ਤੋਂ ਲਾਂਚ ਕੀਤਾ ਹੈ।
ਅਕਵਿਲਾ ਪ੍ਰੋ 650
ਅਕਵਿਲਾ ਪ੍ਰੋ 650 ਇਕ ਫੁੱਲ-ਸਾਈਜ਼ਡ ਕਰੂਜ਼ਰ ਬਾਈਕ ਹੈ ਤੇ ਇਹ ਬਿਸਕੁੱਲ ਹਾਰਲੇ-ਡੈਵਿਡਸਨ ਦੀ ਯਾਦ ਦਵਾਉਂਦਾ ਹੈ। ਬਾਈਕ ਦੇ ਫਰੰਟ ਫਾਰਕਸ 'ਤੇ ਕ੍ਰੋਮ ਦੀ ਫਿਨੀਸ਼ਿੰਗ ਤੇ ਲੋਅ ਰਾਈਡਰ ਸੀਟ ਦਿੱਤੀ ਗਈ ਹੈ। ਫਿਊਲ ਟੈਂਕ ਦੇ ਹੇਠਾਂ ਇਕ ਫੈਟ ਦੇ ਨਾਲ ਵੀ-ਟਵਿਨ ਇੰਜਣ, ਕਰੰਡ-ਆਊਟ ਟਵਿਨ ਸਲੈਸ਼-ਕੱਟ ਐਗਜਾਸਟ ਦਿੱਤੇ ਗਏ ਹਨ। ਬਾਈਕ 'ਚ 678.2cc ਲਿਕਵਿਡ ਕੂਲਡ ਇੰਜਣ ਦਿੱਤਾ ਗਿਆ ਹੈ ਜੋ 8000rpm 'ਤੇ 62.5PS ਦੀ ਪਾਵਰ ਤੇ 7000rpm 'ਤੇ 57.3Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਮੋਟਰਸਾਈਕਲ 'ਚ 17-ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।
ਹੂਸੋਂਗ GT250 R
ਹੂਸੋਂਗ GT250 R 'ਚ ਸਭ ਤੋਂ ਵੱਡੀ ਖਾਸੀਅਤ ਇਹ ਕਿ ਇਹ ਬਾਈਕ ਵੱਡੀ ਸਮਰੱਥਾ ਵਾਲੀ ਲਗਦੀ ਹੈ। ਬਾਈਕ ਦੇ ਫਰੰਟ ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਯੋਸੰਗ ਪਹਿਲੀ ਅਜਿਹੀ ਕੰਪਨੀ ਹੈ ਜਿਨ੍ਹੇ ਭਾਰਤ 'ਚ ਮਲਟੀ-ਸਿਲੰਡਰ ਕੁਆਟਰ-ਲਿਟਰ ਮੋਟਰਸਾਈਕਲ ਨੂੰ ਲਾਂਚ ਕੀਤੀ ਹੈ ਤੇ ਇਹ ਸਮਾਨ 250cc ਇੰਜਣ ਦੇ ਨਾਲ ਉਤਾਰੀ ਗਈ ਹੈ। 
ਬਾਈਕ 'ਚ ਲਗਾ 249cc,DOHC, ਆਇਲ-ਕੂਲਡ, ਵੀ-ਟਵਿਨ ਮੋਟਰ ਇੰਜਣ 10,000rpm 'ਤੇ 28PS ਦੀ ਪਾਵਰ ਤੇ 8000rpm 'ਤੇ 22.07Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 5- ਸਪੀਡ ਯੂਨਿਟ ਨਾਲ ਲੈਸ ਹੈ। ਬਾਈਕ ਦੇ ਫਰੰਟ 'ਚ ਡਿਊਲ ਡਿਸਕ ਬ੍ਰੇਕ ਤੇ ਰੀਅਰ 'ਚ ਸਿੰਗਲ ਡਿਸਕ ਬ੍ਰੇਕ ਦਿੱਤੀ ਗਈ ਹੈ।
ਕੀਮਤ
ਦੋਵਾਂ ਹੀ ਬਾਇਕਸ 'ਚ ਡਿਊਲ ਚੈਨਲ ABS ਸਟੈਂਡਰਡ ਦਿੱਤਾ ਗਿਆ ਹੈ। CKD ਰੂਟ ਦੇ ਰਾਹੀਂ ਆਉਣ ਦੇ ਚੱਲਦੇ ਅਕਵਿਲਾ ਪ੍ਰੋ 650 ਦੀ ਕੀਮਤ 5.55 ਲੱਖ ਰੁਪਏ ਤੇ GT250 R ਦੀ ਕੀਮਤ 3.38 ਲੱਖ ਰੁਪਏ (ਐਕਸ ਸ਼ੋਰੂਮ) ਰੱਖੀ ਗਈ ਹੈ। ਕੀਮਤ ਦੇ ਆਧਾਰ 'ਤੇ ਅਕਵਿਲਾ ਪ੍ਰੋ 650 ਦਾ ਮੁਕਾਬਲਾ ਹਾਰਲੇ-ਡੈਵਿਡਸਨ ਸਟ੍ਰੀਟ 750, ਕਾਵਾਸਾਕੀ ਵੁਲਕਨ ਐੱਸ ਤੇ ਅਪਕਮਿੰਹ ਰਾਇਲ ਐਨਫੀਲਡ ਇੰਟਰਸੇਪਟਰ 650 ਨਾਲ ਹੋਵੇਗਾ। ਦੂਜੇ ਪਾਸੇ GT250 R ਦਾ ਮੁਕਾਬਲਾ KTM R3 390, ਯਾਮਾਹਾ R3, ਬੇਨੇਲੀ 302R ਤੇ ਕਾਵਾਸਾਕੀ ਨਿੰਜਾ 300 ਨਾਲ ਹੋਵੇਗਾ।
2019 ਡੁਕਾਟੀ Multistrada 1260 Enduro ਨੂੰ ਕੀਤਾ ਪੇਸ਼, ਜਾਣੋ ਖੂਬੀਆਂ
NEXT STORY