ਜਲੰਧਰ- ਇਸੂਜ਼ੁ M-Max ਅਤੇ V-Cross ਦੀ ਸਫਲਤਾ ਤੋਂ ਬਾਅਦ ਹੁਣ ਕੰਪਨੀ ਭਾਰਤ 'ਚ ਇਕ ਅਤੇ ਐੱਸ. ਯੂ. ਵੀ ਲਾਂਚ ਕਰਨ ਜਾ ਰਹੀ ਹੈ। ਭਾਰਤੀ ਬਾਜ਼ਾਰ 'ਚ ਇਸੂਜ਼ੁ ਦੀ ਨਵੀਂ ਕਾਰ MU-X ਇਸ ਮਹੀਨੇ 11 ਤਰੀਕ ਨੂੰ ਲਾਂਚ ਹੋ ਰਹੀ ਹੈ। ਨਵੀਂ ਇਸੂਜ਼ੁ MU-X ਕੰਪਨੀ ਦੀ ਵਰਤਮਾਨ ਫਲੈਗਸ਼ਿਪ ਮਾਡਲ MU-7 ਦੀ ਜਗ੍ਹਾ ਲਵੇਗੀ। ਇਸੁਜੁ ਦੀ ਨਵੀਂ ਐੱਸ. ਯੂ. ਵੀ ਦੀ ਮਾਰਕੀਟ 'ਚ ਟੋਇਟਾ ਫਾਰਚਿਊਨਰ, ਸ਼ੈਵਰਲੇ ਟਰੇਲਬਲੇਜ਼ਰ, ਫੋਰਡ ਅੰਡੈਵਰ ਅਤੇ ਆਉਣ ਵਾਲੀ ਸਕੋਡਾ ਕੋਡਿਏਕ ਨਾਲ ਟੱਕਰ ਹੋਵੇਗੀ। ਭਾਰਤ 'ਚ ਇਸ ਕਾਰ ਦੀ ਅਨੁਮਾਨਿਤ ਕੀਮਤ 24 ਤੋਂ 28 ਲੱਖ ਦੇ ਵਿਚਕਾਰ ਹੋ ਸਕਦੀ ਹੈ।
ਐਕਸਟੀਰਿਅਰ ਦੀ ਗੱਲ ਕਰੀਏ ਤਾਂ ਇਸੂਜ਼ੁ MU-X 'ਚ ਲਾਰਜ ਟਵਿਨ ਸਲੇਟ ਕ੍ਰੋਮ ਗਰਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੈੱਡਲੈਂਪ 'ਚ ਪ੍ਰੋਜੈਕਟਰ ਲਾਈਟ ਅਤੇ ਮਜ਼ਬੂਤ ਬੋਨਟ ਵੀ ਹੈ। ਐੱਸ. ਯੂ. ਵੀ 'ਚ 17 ਇੰਚ ਦੇ ਅਲੌਏ ਵ੍ਹੀਲ ਅਤੇ ਰੂਫਟੇਲ ਵੀ ਹੈ। ਇਹ ਕਾਰ 7 ਸੀਟਰ ਕੈਬਿਨ ਸਪੇਸ ਦੇ ਨਾਲ ਹੈ ਇਸ ਲਈ ਇਸ 'ਚ ਕੁੱਝ ਚੰਗੇ ਫੀਚਰ ਜਿਵੇਂ ਆਟੋਮੈਟਿਕ ਕਲਾਇਮੇਟ ਕੰਟਰੋਲ, ਰਿਅਰ ਏ. ਸੀ ਵੇਂਟਸ ਅਤੇ ਕਰੂਜ ਕੰਟਰੋਲ ਵੀ ਹਨ।
ਅੰਤਰਰਾਸ਼ਟਰੀ ਬਾਜ਼ਾਰ 'ਚ ਇਸੂਜ਼ੁ ਨੇ MU-X ਐੱਸ. ਯੂ. ਵੀ ਨੂੰ 3.0 ਲਿਟਰ ਡੀਜਲ ਇੰਜਣ ਦੇ ਨਾਲ ਪੇਸ਼ ਕੀਤਾ ਹੈ। ਜੋ ਕਿ 161 ਬੀ. ਐੱਚ. ਪੀ ਦੀ ਪਾਵਰ ਜਨਰੇਟ ਕਰਦੀ ਹੈ ਅਤੇ ਇਸ ਤੋਂ ਅਧਿਕਤਮ 360 ਐੱਨ. ਐੱਮ ਦਾ ਟਾਰਕ ਪੈਦਾ ਹੁੰਦਾ ਹੈ। ਭਾਰਤ 'ਚ ਵੀ ਇਹੀ ਇੰਜਣ ਨਵੀਂ ਐੱਸ. ਊ. ਵੀ. ਦੇ ਨਾਲ ਹੋਣ ਦੀ ਸੰਭਾਵਨਾ ਹੈ। ਟਰਾਂਸਮਿਸ਼ਨ ਆਪਸ਼ਨ ਦੇ ਤੌਰ 'ਤੇ 5 ਸਪੀਡ ਮੈਨੂਅਲ ਜਾਂ 5 ਸਪੀਡ ਆਟੋਮੈਟਿਕ ਹੋ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਇਸ ਕਾਰ 'ਚ ਫੋਰ ਵ੍ਹੀਲ ਡਰਾਇਵ ਦਾ ਵੇਰੀਅੰਟ ਵੀ ਗਾਹਕਾਂ ਲਈ ਆਪਸ਼ਨ ਦੇ ਤੌਰ 'ਤੇ ਪੇਸ਼ ਕਰ ਸਕਦੀ ਹੈ।
ਅਕਤੂਬਰ 'ਚ ਲਾਂਚ ਹੋ ਸਕਦੈ ਹੁੰਡਈ Eon ਦਾ facelift ਮਾਡਲ
NEXT STORY