ਨਵੀਂ ਦਿੱਲੀ- ਸੋਨਾਲੀਕਾ ਟਰੈਕਟਰਜ਼ ਨੇ ਮਾਲੀ ਸਾਲ 2026 ’ਚ 1,80,504 ਟਰੈਕਟਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਕੁੱਲ ਸਾਲਾਨਾ ਵਿਕਰੀ ਦਰਜ ਕਰ ਕੇ ਆਪਣੇ 30ਵੇਂ ਸਾਲ ’ਚ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਇਹ ਸਫਲਤਾ ਕੰਪਨੀ ਦੇ ਅਨੁਸ਼ਾਸਨ, ਕਿਸਾਨਾਂ ਨੂੰ ਪਹਿਲ ਦੇਣ ਦੇ ਦ੍ਰਿਸ਼ਟੀਕੋਣ ਅਤੇ ਤਕਨੀਕੀ ਤੌਰ ’ਤੇ ਉੱਨਤ, ਹੈਵੀ-ਡਿਊਟੀ ਟਰੈਕਟਰਾਂ ਦੀ ਸਪਲਾਈ ’ਤੇ ਲਗਾਤਾਰ ਧਿਆਨ ਕੇਂਦ੍ਰਿਤ ਕਰਨ ਨੂੰ ਦਰਸਾਉਂਦੀ ਹੈ।
ਸਫਲ ਪ੍ਰੋਡਕਟ ਲਾਂਚਿੰਗ ਤੋਂ ਬਾਅਦ ਸੋਨਾਲੀਕਾ ਭਵਿੱਖ ਦੀ ਖੇਤੀ ’ਚ ਵਾਧੇ ਨੂੰ ਹੋਰ ਵੀ ਤੇਜ਼ ਕਰਨ ਲਈ ਆਧੁਨਿਕ ਹੱਲ ਮੁਹੱਈਆ ਕਰਨ ਲਈ ਆਪਣੀਆਂ ਰਿਸਰਚ ਅਤੇ ਡਿਵੈਲਪਮੈਂਟ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਚ ਲੱਗਾ ਹੈ।
ਇਸ ਇਤਿਹਾਸਕ ਪ੍ਰਾਪਤੀ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ, “ਆਪਣੇ 30ਵੇਂ ਸਾਲ ’ਚ, ਸਾਡਾ ‘ਜੀਤਨੇ ਕਾ ਦਮ’ ਸੱਚਮੁੱਚ ਸਾਕਾਰ ਹੋਇਆ ਹੈ, ਕਿਉਂਕਿ ਅਸੀਂ 1,80,504 ਟਰੈਕਟਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਕੁੱਲ ਸਾਲਾਨਾ ਵਿਕਰੀ ਦੀ ਖ਼ਾਸ ਪ੍ਰਾਪਤੀ ਹਾਸਲ ਕੀਤੀ ਹੈ। ਇਸ ਯਾਤਰਾ ਨੂੰ ਜੋ ਪਹਿਲੂ ਹੋਰ ਵੀ ਖਾਸ ਬਣਾਉਂਦਾ ਹੈ ਉਹ ਨਾ ਸਿਰਫ ਇਹ ਅੰਕੜਾ ਹੈ, ਸਗੋਂ ਇਸ ਦੇ ਪਿੱਛੇ ਕੰਮ ਕਰਨ ਵਾਲੇ ਲੋਕਾਂ ਦੀ ਲਗਾਤਾਰ ਮਿਹਨਤ ਹੈ।’’
ਨਵੇਂ LPG ਗੈਸ ਕਨੈਕਸ਼ਨਾਂ 'ਤੇ ਲੱਗੀ ਰੋਕ, ਇੱਕ ਮਹੀਨੇ ਤੱਕ ਪੋਰਟਲ ਰਹੇਗਾ ਬੰਦ
NEXT STORY