ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ Jeep ompass ਦੇ Trailhawk ਐਡੀਸ਼ਨ ਨਾਲ ਸੰਬੰਧਿਤ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜਲਦੀ ਹੀ ਇਸ ਕਾਰ ਨੂੰ ਜਲਦੀ ਹੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਕਾਰ ਦੀ ਸਪਾਈ ਤਸਵੀਰ ਵੀ ਸਾਹਮਣੇ ਆਈ ਹੈ।
ਇੰਜਣ
Jeep Compass Trailhawk 'ਚ 2.0-ਲੀਟਰ, ਟਰਬੋਚਾਰਜਰਡ ਡੀਜ਼ਲ ਇੰਜਣ ਲੱਗਾ ਹੋਵੇਗਾ ਜਿਸ ਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਲਗਾਇਆ ਗਿਆ ਹੈ। ਇਸ ਨੂੰ ਹਿੱਲ ਡਿਸੈਂਟ ਕੰਟਰੋਲ ਅਤੇ 6 ਰਿਅਰ ਪਾਰਕਿੰਗ ਸੈਂਸਰ ਨਾਲ ਵੀ ਲੈਸ ਕੀਤਾ ਗਿਆ ਹੈ।

ਡਿਜ਼ਾਇਨ
Jeep Compass Trailhawk 'ਚ ਆਫ-ਰੋਡ ਵਾਲੀਆਂ ਖੂਬੀਆਂ ਹਣਗੀਆਂ। ਇਹ ਐੱਸ.ਯੂ.ਵੀ. ਜ਼ਿਆਦਾ ਬੋਲਡ ਨਜ਼ਰ ਆਉਂਦੀ ਹੈ। ਇਸ ਵਿਚ ਨਵਾਂ ਫਰੰਟ ਬੰਪਰ ਲਗਾਇਆ ਗਿਆ ਹੈ ਅਤੇ ਏ-ਪਿਲਰ ਅਤੇ ਛੱਤ 'ਤੇ ਬਲੈਕ ਟ੍ਰੀਟਮੈਂਟ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ ਐੱਸ.ਯੂ.ਵੀ. 'ਚ ਕਈ ਛੋਟੇ-ਮੋਟੇ ਬਦਲਾਅ ਕੀਤੇ ਗਏ ਹਨ।
ਇਸ ਤੋਂ ਇਲਾਵਾ ਇਸ ਐੱਸ.ਯੂ.ਵੀ. ਦੇ ਕੈਬਿਨ 'ਚ ਆਲ-ਬਲੈਕ ਟ੍ਰੀਟਮੈਂਟ ਦੇ ਨਾਲ ਰੈੱਡ ਇੰਸਰਟ ਦਿੱਤੇ ਗਏ ਹਨ ਅਤੇ ਟਸੀਅਰਿੰਗ ਅਤੇ ਗਿਅਰ ਨੌਬ 'ਤੇ ਲੈਦਰ ਰੈਪਿੰਗ ਕੀਤੀ ਗਈ ਹੈ। ਦੱਸ ਦਈਏ ਕਿ ਇਸ ਕਾਰ ਦੀ ਪੂਰੀ ਜਾਣਕਾਰੀ ਤਾਂ ਇਸ ਦੇ ਲਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।
ਲਾਂਚ ਤੋਂ ਪਹਿਲਾਂ ਹੀ ਹੁੰਡਈ ਸੈਂਟਾ ਫੇ 2018 ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY