ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰਾ ਸਬਾ ਆਜ਼ਾਦ ਇੰਨੀ ਦਿਨੀਂ ਇੱਕ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ। ਸਬਾ ਨੇ ਹਾਲ ਹੀ ਵਿੱਚ ਹਸਪਤਾਲ ਦੇ ਬੈੱਡ ਤੋਂ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਚਿੰਤਤ ਹਨ। ਅਦਾਕਾਰਾ ਨੇ ਦੱਸਿਆ ਕਿ ਉਹ 'ਸਾਈਕਲੋਸਪੋਰਾ ਕੈਟੇਨੇਨਸਿਸ' (Cyclospora Cayetanensis) ਨਾਮਕ ਇੱਕ ਖ਼ਤਰਨਾਕ ਪਰਜੀਵੀ (parasite) ਇਨਫੈਕਸ਼ਨ ਦਾ ਸ਼ਿਕਾਰ ਹੋ ਗਈ ਹੈ।
ਇਹ ਵੀ ਪੜ੍ਹੋ: ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ 'ਤੀ ਨੌਕਰਾਣੀ
14 ਦਿਨਾਂ 'ਚ ਘਟਿਆ 4 ਕਿਲੋ ਭਾਰ
ਸਬਾ ਨੇ ਇੰਸਟਾਗ੍ਰਾਮ 'ਤੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਪਿਛਲੇ 14 ਦਿਨ ਉਸ ਦੀ ਜ਼ਿੰਦਗੀ ਦੇ ਸਭ ਤੋਂ ਮਾੜੇ ਦਿਨ ਸਨ। ਇਸ ਇਨਫੈਕਸ਼ਨ ਕਾਰਨ ਦੋ ਹਫ਼ਤਿਆਂ ਵਿੱਚ ਉਸਦਾ 4 ਕਿਲੋ ਭਾਰ ਘੱਟ ਗਿਆ ਹੈ। ਉਸ ਨੇ ਦੱਸਿਆ, "ਮੇਰੇ ਵਿੱਚ ਇੰਨੀ ਵੀ ਹਿੰਮਤ ਨਹੀਂ ਬਚੀ ਕਿ ਮੈਂ ਇੱਕ ਪਤਲੀ ਜਿਹੀ ਸੋਟੀ ਵੀ ਚੁੱਕ ਸਕਾਂ, ਮੈਂ ਬਹੁਤ ਮੁਸ਼ਕਿਲ ਨਾਲ ਚੱਲ ਪਾ ਰਹੀ ਹਾਂ।"
ਇਹ ਵੀ ਪੜ੍ਹੋ: IPL 2026: ਜਿੱਤ ਮਗਰੋਂ ਵਿਰਾਟ ਕੋਹਲੀ ਨੇ ਸਟੇਡੀਅਮ 'ਚ ਹੀ ਪਤਨੀ ਅਨੁਸ਼ਕਾ 'ਤੇ ਲੁਟਾਇਆ ਪਿਆਰ

ਸਾਵਧਾਨੀ ਵਰਤਣ ਦੀ ਦਿੱਤੀ ਸਲਾਹ
ਹਮੇਸ਼ਾ ਘਰ ਦਾ ਬਣਿਆ ਖਾਣਾ ਖਾਣ ਅਤੇ ਆਪਣੀ ਪਾਣੀ ਦੀ ਬੋਤਲ ਨਾਲ ਰੱਖਣ ਦੇ ਬਾਵਜੂਦ ਸਬਾ ਇਸ ਇਨਫੈਕਸ਼ਨ ਦੀ ਲਪੇਟ ਵਿੱਚ ਆ ਗਈ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਲਾਦ ਦੇ ਪੱਤਿਆਂ ਅਤੇ ਸਬਜ਼ੀਆਂ ਨੂੰ ਬਹੁਤ ਚੰਗੀ ਤਰ੍ਹਾਂ ਧੋ ਕੇ ਵਰਤਣ, ਕਿਉਂਕਿ ਮਾਮੂਲੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ: "ਦੂਸਰਾ ਜਨਮ ਮੇਰੇ ਬੱਚੇ ਦੇ ਲਈ"; ਵ੍ਹੀਲਚੇਅਰ 'ਤੇ ਨਵਜਨਮੇ ਪੁੱਤ ਨੂੰ ਮਿਲਣ ਪੁੱਜਾ ਯੂਟਿਊਬਰ ਅਨੁਰਾਗ ਡੋਭਾਲ
ਔਖੇ ਸਮੇਂ 'ਚ ਰਿਤਿਕ ਰੌਸ਼ਨ ਬਣੇ ਸਹਾਰਾ
ਸਬਾ ਨੇ ਆਪਣੀ ਪੋਸਟ ਵਿੱਚ ਆਪਣੇ ਸਾਥੀ ਅਤੇ ਸੁਪਰਸਟਾਰ ਰਿਤਿਕ ਰੌਸ਼ਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਰਿਤਿਕ ਨੇ ਇਸ ਮੁਸ਼ਕਿਲ ਘੜੀ ਵਿੱਚ ਉਸ ਦਾ ਪੂਰਾ ਸਾਥ ਦਿੱਤਾ ਅਤੇ ਉਸ ਦੇ ਚਿੜਚਿੜੇ ਸੁਭਾਅ ਨੂੰ ਵੀ ਬੜੇ ਪਿਆਰ ਨਾਲ ਸੰਭਾਲਿਆ। ਸਬਾ ਦੀ ਇਸ ਪੋਸਟ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਕਮੈਂਟ ਕਰਕੇ ਉਸ ਦੀ ਸਲਾਮਤੀ ਦੀ ਦੁਆ ਕੀਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਕਥਾਵਾਚਕ ਜਯਾ ਕਿਸ਼ੋਰੀ ਪਹੁੰਚੀ ਮਾਂ ਬਗਲਾਮੁਖੀ ਦੇ ਦਰਬਾਰ
NEXT STORY