ਆਟੋ ਡੈਸਕ- ਕਾਵਾਸਾਕੀ ਨੇ ਭਾਰਤ 'ਚ ਆਪਣੀ Z900 ਦਾ ਨਵਾਂ ਵਰਜ਼ਨ MY2019 ਦਾ ਕਾਵਾਸਾਕੀ Z900 ਲਾਂਚ ਕੀਤੀ ਹੈ। ਇਸ ਦੀ ਕੀਮਤ 7.68 ਲੱਖ, ਐਕਸ-ਸ਼ੋਰੂਮ (ਦਿੱਲੀ ) ਰੱਖੀ ਗਈ ਹੈ। ਭਾਰਤ 'ਚ ਨਵੀਂ ਕਾਵਾਸਾਕੀ Z900 ਨੂੰ ਇੰਪੋਰਟ ਕਰਕੇ ਵੇਚਿਆ ਜਾਵੇਗਾ।
ਸਟੈਂਡਰਡ ਵੇਰੀਐਂਟ ਦੇ ਮੁਕਾਬਲੇ ਨਵੇਂ ਕਾਵਾਸਾਕੀ Z900 'ਚ ਕਈ ਅਪਡੇਟ ਕੀਤੇ ਗਏ ਹਨ ਅਤੇ ਨਾਲ ਹੀ ਇਸ 'ਚ ਕਈ ਨਵੇਂ ਇਕਵਿਪਮੈਂਟ ਵੀ ਜੋੜੇ ਗਏ ਹਨ। ਇਸ 'ਚ ਸਭ ਤੋਂ ਖਾਸ ਅਪਡੇਟ ਦੀ ਗੱਲ ਕਰੀਏ ਤਾਂ ਇਸ ਨੂੰ ਨਵੇਂ ਫ੍ਰੇਮ 'ਤੇ ਬਣਾਇਆ ਗਿਆ ਹੈ ਜਿਸ ਦੀ ਵਜ੍ਹਾ ਨਾਲ ਇਸ ਦਾ ਭਾਰ ਸਟੈਂਡਰਡ ਮਾਡਲ ਦੇ ਮੁਕਾਬਲੇ 13.5 ਕਿੱਲੋਗ੍ਰਾਮ ਹਲਕਾ ਹੈ।
ਨਵੇਂ ਫ੍ਰੇਮ ਤੋਂ ਇਲਾਵਾ ਬਾਈਕ 'ਚ ਐਲਮੀਨੀਅਮ ਦੇ ਸਵਿੰਗਆਰਮ ਲੱਗੇ ਹਨ ਜਿਸ ਦੇ ਨਾਲ ਦੀ ਬਾਈਕ ਦਾ ਭਾਰ ਹੋਰ ਵੀ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅੱਗੇ ਅਤੇ ਪਿੱਛੇ ਦੋਵਾਂ ਬਾਈਕ ਦਾ ਡਿਜ਼ਾਈਨ ਕਾਫ਼ੀ ਪਹਿਲਕਾਰ ਹੈ। ਕਾਵਾਸਾਕੀ Z900 ਦੇ ਫਰੰਟ 'ਚ ਸ਼ਾਰਪ ਡਿਜ਼ਾਈਨ ਦੇ ਐੱਲ. ਈ. ਡੀ ਹੈੱਡਲੈਂਪ ਲੱਗੇ ਹਨ ਤੇ ਪਿੱਛੇ ਦੀ ਵੱਲ Z- ਸ਼ੇਪ ਦੀ ਐੱਲ. ਈ. ਡੀ ਟੇਲ ਲਾਈਟ ਲਗਾ ਹੈ ਜਿਸ ਦੇ ਨਾਲ ਬਾਈਕ ਕਾਫ਼ੀ ਸਪੋਰਟੀ ਲੱਗਦੀ ਹੈ।
MY2019 ਕਾਵਾਸਾਕੀ Z900 'ਚ 948 ਸੀ. ਸੀ, ਲਿਕਵਿਡ-ਕੁਲਡ, ਇਨਲਾਈਨ ਫੋਰ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ 123 ਬੀ. ਐੱਚ. ਪੀ ਦੀ ਪਾਵਰ ਤੇ 98.6 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਸਸਪੈਂਸ਼ਨ ਲਈ MY2019 ਕਾਵਾਸਾਕੀ Z900 ਦੇ ਫਰੰਟ 'ਚ 41 ਮਿਲੀਮੀਟਰ ਦਾ ਇਨਵਰਟਿਡ ਫਾਰਕਸ ਤੇ ਰੀਅਰ 'ਚ ਸਿੰਗਲ ਸ਼ਾਕ ਯੂਨਿਟ ਦਿੱਤਾ ਗਿਆ ਹੈ ਜੋ ਕਿ ਸਵਿੰਗਆਰਮ ਨਾਲ ਲਿੰਕ ਹੈ। ਇਸ ਦੇ ਕਾਰਨ ਬਾਈਕਸ ਨੂੰ ਸਥਿਰਤਾ ਪ੍ਰਦਾਨ ਹੁੰਦੀ ਹੈ। ਬ੍ਰੇਕਿੰਗ ਡਿਊਟੀ ਲਈ MY2019 ਕਾਵਾਸਾਕੀ Z900 ਦੇ ਫਰੰਟ 'ਚ 300 ਮਿਲੀਮੀਟਰ ਦੀ ਡਿਊਲ ਪੇਟਲ ਡਿਸਕ ਬ੍ਰੇਕ ਤੇ ਰੀਅਰ 'ਚ 250 ਮਿਲੀਮੀਟਰ ਦਾ ਸਿੰਗਲ ਪੇਟਲ ਡਿਸਕ ਬ੍ਰੇਕ ਮਿਲਦਾ ਹੈ। ਇਸ ਤੋਂ ਇਲਾਵਾ ਸੇਫਟੀ ਲਈ ਬਾਈਕ 'ਚ ਏ. ਬੀ. ਐੱਸ, ਈਕੋਨਾਮਿਕਲ ਰਾਈਡਿੰਗ ਇੰਡੀਕੇਟਰ ਤੇ ਸਲੀਪਰ ਕਲਚ ਸਟੈਂਡਰਡ ਦੇ ਤੌਰ 'ਤੇ ਦਿੱਤਾ ਗਿਆ ਹੈ।
ਨਵੀਂ MY2019 ਕਾਵਾਸਾਕੀ Z900 ਕੁਲ ਤਿੰਨ ਨਵੇਂ ਡਿਊਲ-ਪੇਂਟ ਕਲਰ 'ਚ ਉਪਲਬੱਧ ਹੋਵੇਗਾ ਜਿਸ 'ਚ ਮਟੈਲਿਕ ਮੂਨਡਸਟ ਗ੍ਰੇ/ਇਬੋਨੀ, ਪਰਲ ਫਲੈਟ ਸਟਾਰਡਸਟ ਵਾਈਟ/ ਮਟੈਲਿਕ ਸਪਾਰਕ ਬਲੈਕ ਤੇ ਮਟੈਲਿਕ ਫਲੈਟ ਸਪਾਰਕ ਬਲੈਕ/ਮਟੈਲਿਕ ਸਪਾਰਕ ਬਲੈਕ ਸ਼ਾਮਿਲ ਹੈ।
ਹੁਣ ਐਂਡਰਾਇਡ ਸਮਾਰਟਫੋਨ ਯੂਜ਼ਰਸ ਬਿਨਾਂ ਇਨਵਾਈਟ ਦੇ ਖੇਡ ਸਕਣਗੇ ਇਹ ਗੇਮ
NEXT STORY