ਜਲੰਧਰ- ਹੁੰਡਈ ਦੀ AH2 ਹੈਚਬੈਕ ਮਤਲਬ ਹੁੰਡਈ ਸੈਂਟਰੋ ਦੇ ਪ੍ਰੋਡਕਸ਼ਨ-ਰੈੱਡੀ ਮਾਡਲ ਦੀਆਂ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਕਾਰ ਨੂੰ ਡੀਲਰਸ਼ਿਪ 'ਤੇ ਵੇਖਿਆ ਗਿਆ ਅਤੇ ਇਹ ਅੱਧੀ ਢੱਕੀ ਹੋਈ ਹੈ। ਤਸਵੀਰਾਂ 'ਚ ਅਸੀਂ ਕਾਰ ਦਾ ਫਰੰਟ ਤੇ ਰੀਅਰ ਸੈਕਸ਼ਨ ਦੇ ਨਾਲ ਇੰਟੀਰਿਅਰ ਵੀ ਵੇਖ ਸਕਦੇ ਹਾਂ, ਜਿਸ ਦੇ ਨਾਲ ਇਹ ਸਪੱਸ਼ਟ ਲਗ ਰਿਹਾ ਹੈ ਕੰਪਨੀ ਨੇ ਇਸ ਦੀ ਲੁੱਕ ਕਾਫ਼ੀ ਪ੍ਰੀਮੀਅਮ ਦਿੱਤਾ ਹੈ, ਖਾਸਕਰ ਇਸ ਦਾ ਇੰਟੀਰਿਅਰ। ਇਸ ਕਾਰ ਨੂੰ 9 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ ਤੇ 23 ਅਕਤੂਬਰ ਨੂੰ ਲਾਂਚ ਕੀਤੀ ਜਾਵੇਗੀ।

ਨਵੇਂ ਆਰੇਂਜ ਸ਼ੇਡ ਦੇ ਨਾਲ ਬੋਲਡ ਲੁੱਕ
ਤਸਵੀਰਾਂ 'ਚ ਨਵੀਂ ਹੁੰਡਈ ਸੈਂਟਰੋ (AH2 ਹੈਚਬੈਕ) ਨਵੇਂ ਆਰੇਂਜ ਸ਼ੇਡ ਦੇ ਨਾਲ ਬੋਲਡ ਲੁੱਕ ਫੇਸ ਦੇ ਨਾਲ ਆਈ ਹੈ। ਕਾਰ ਦੇ ਫਰੰਟ 'ਚ ਫੀਚਰਸ ਦੇ ਤੌਰ 'ਤੇ ਵੱਡੀ ਬਲੈਕ ਫ੍ਰੇਮ ਤੇ ਕ੍ਰੋਮ ਆਊਟਲਾਈਨ ਦਿੱਤੀ ਗਈ ਗਰਿਲ ਤੇ ਟੂੱਥ-ਸ਼ੇਪਡ ਫਾਗਲੈਂਪਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਾਰ 'ਚ ਸ਼ਾਰਪਲੀ ਕੱਟ ਹੈੱਡਲੈਂਪਸ ਦਿੱਤੇ ਗਏ ਹਨ, ਜੋ ਫੇਂਡਰ ਦੀ ਤਰ੍ਹਾਂ ਵਾਪਸ ਆ ਰਹੇ ਹਨ। ਦੂਜੇ ਪਾਸੇ ਹੁੰਡਈ ਦਾ ਕਾਸਕੈਡਿੰਗ ਗਰਿਲ ਫਰੰਟ ਬੰਪਰ 'ਤੇ ਪ੍ਰਮੁੱਖ ਅਚਲ ਜਾਇਦਾਦ ਲੈਂਦੀ ਹੈ। ਇਸ 'ਚ ਪ੍ਰੋਜੈਕਟਰ ਯੂਨਿਟਸ ਨਜ਼ਰ ਨਹੀਂ ਆ ਰਹੀ ਹੈ, ਜੋ ਕਿ ਇਸ ਸੈਗਮੈਂਟ 'ਚ ਕਾਫ਼ੀ ਹੱਦ ਤੱਕ ਦਿੱਤੇ ਜਾਂਦੇ ਹਨ। ਸੈਂਟਰੋਂ 'ਚ ਬਾਡੀ-ਕਲਰਡ ORVMs ਦੇ ਨਾਲ ਇੰਟੀਗ੍ਰੇਟਿਡ ਟਰਨ ਇੰਡੀਕੇਟਰਸ ਦਿੱਤੇ ਜਾਣਗੇ।

ਇੰਟੀਰਿਅਰ
ਨਵੀਂ ਸੈਂਟਰੋ 'ਚ ਕਾਫ਼ੀ ਪ੍ਰੀਮਿਅਮ ਕੈਬਿਨ ਦਿੱਤਾ ਗਿਆ ਹੈ। ਕੈਬਿਨ 'ਚ ਡਿਊਲ-ਟੋਨ ਸਪੋਰਟੀ ਲੁੱਕ ਦੇ ਨਾਲ ਪ੍ਰੀਮੀਅਮ ਬੈਜ਼-ਆਨ- ਬਲੈਕ ਕਲਰ ਸਕੀਮ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਡੈਸ਼ਬੋਰਡ 'ਤੇ 7.0 ਇੰਚ ਦੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਟੱਚਸਕ੍ਰੀਨ ਦੇ ਹੇਠਾਂ ਕਲਾਇਮੇਟ ਕੰਟਰੋਲ ਸਿਸਟਮ ਲਈ ਟ੍ਰੈਡਿਸ਼ਨਲ ਨੌਬਸ ਦਿੱਤੇ ਗਏ ਹਨ। ਸੈਂਟਰੋ 'ਚ ਸੈਗਮੈਂਟ ਦਾ ਪਹਿਲਾ ਰਿਵਰਸ ਕੈਮਰਾ ਦਿੱਤਾ ਜਾਵੇਗਾ ਤੇ ਇਸ ਦਾ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਐਂਡ੍ਰਾਇਡ ਆਟੋ ਤੇ ਐਪਲ ਕਾਰਪਲੇਅ ਨੂੰ ਸਪੋਰਟ ਕਰੇਗਾ।
ਪਾਵਰ ਸਪੈਸੀਫਿਕੇਸ਼ਨਸ
ਹੁੰਡਈ ਦੀ ਨਵੀਂ ਸੈਂਟਰੋ 'ਚ ਹੁੰਡਈ ਵਾਲਾ 1.1 ਲਿਟਰ Epsilon ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 5-ਸਪੀਡ ਮੈਨੂਅਲ ਤੇ 5-ਸਪੀਡ AMT ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਹ ਇੰਜਣ 20.1kmpl ਦੀ ਮਾਇਲੇਜ ਦਿੰਦਾ ਹੈ। 23 ਅਕਤੂਬਰ 2018 ਨੂੰ ਲਾਂਚ ਹੋਣ ਤੋਂ ਬਾਅਦ ਹੁੰਡਈ ਸੈਂਟਰੋ ਭਾਰਤੀ ਬਾਜ਼ਾਰ 'ਚ ਮਾਰੂਤੀ ਸੁਜ਼ੂਕੀ ਸਿਲੇਰਿਓ, ਟਾਟਾ ਟਿਆਗੋ ਤੇ ਅਪਕਮਿੰਗ ਡੈਟਸਨ ਗੋ ਫੇਸਲਿਫਟ ਨੂੰ ਕੜੀ ਟੱਕਰ ਦੇਵੇਗੀ।
ਟਾਟਾ Harrier 'ਚ ਮਿਲੇਗਾ ਆਲ ਨਿਊ 2.0 ਲਿਟਰ KRYOTEC ਡੀਜ਼ਲ ਇੰਜਣ
NEXT STORY