ਨਵੀਂ ਦਿੱਲੀ- ਦਿੱਗਜ 4 ਵ੍ਹੀਲਰ ਨਿਰਮਾਤਾ ਕੰਪਨੀ ਮਹਿੰਦਰਾ ਅੈਂਡ ਮਹਿੰਦਰਾ ਦੀ ਆਪਣੇ ਦੋ ਅੈਂਟਰੀ ਲੈਵਲ ਮਾਡਲਸ KUV100 ਅਤੇ TUV300 ਦੇ ਕਈ ਵਰਜਨ ਪੇਸ਼ ਕਰਨ ਦੀ ਯੋਜਨਾ ਹੈ। ਕੰਪਨੀ ਵੱਖ-ਵੱਖ ਸ਼੍ਰੇਣੀਅਾਂ ਦੇ ਗਾਹਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਦਮ ਚੁੱਕ ਰਹੀ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਇਨ੍ਹਾਂ ਦੋ ਬ੍ਰਾਂਡਸ ਨੂੰ ਅਹਿਮ ਮੰਨ ਰਹੀ ਹੈਅਤੇ ਇਸ ਦੇ ਚੱਲਦੇ ਨਵੀਂ ਟੈਕਨਾਲੋਜੀ ਵਿਚ ਨਿਵੇਸ਼ ਕਰ ਰਹੀ ਹੈ। ਇਸ ਵਿਚ ਬੀ-ਅੈੱਸ-4 ਐਮਿਸ਼ਨ ਨਿਯਮਾਂ ਦਾ ਪਾਲਨ ਕਰਨ ਵਾਲੇ ਪ੍ਰੋਡਕਟ ਵੀ ਸ਼ਾਮਲ ਹਨ।
ਮਹਿੰਦਰਾ ਅਗਲੇ ਸਾਲ TUV300 ਦਾ ਅਪਡੇਟਿਡ ਵਰਜਨ ਪੇਸ਼ ਕਰਨ ਦੇ ਨਾਲ-ਨਾਲ KUV100 ਦਾ ਇਲੈਕਟ੍ਰਿਕ ਵਰਜਨ ਪੇਸ਼ ਕਰਨ ਤੇ ਵੀ ਕੰਮ ਕਰ ਰਹੀ ਹੈ। ਕੰਪਨੀ ਦੀ ਯੋਜਨਾ ਏ.ਅੈੱਮ.ਟੀ. ਦੇ ਨਾਲ KUV100 ਦਾ ਡੀਜ਼ਲ ਵਰਜਨ ਪੇਸ਼ ਕਰਨ ਦੀ ਵੀ ਹੈ।
ਮਹਿੰਦਰਾ ਅੈਂਡ ਮਹਿੰਦਰਾ ਚ ਆਟੋਮੋਟਿਵ ਡਿਵਿਜ਼ਨ ਦੇ ਸੇਲਸ ਅਤੇ ਮਾਰਕੀਟਿੰਗ ਦੇ ਮੁਖੀ ਵਿਜੈ ਰਾਮ ਨਕਰਾ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਕਿਹਾ ਹੈ ਕਿ ਅਸੀਂ ਅੈੱਸ.ਯੂ.ਵੀ. ਸੈਕਟਰ ਦੇ ਪਲੇਅਰ ਬਣਨਾ ਚਾਹੁੰਦੇ ਹਾਂ ਅਤੇ ਇਹ ਦੋਵੇਂ ਪ੍ਰੋਡਕਟਸ TUV300 ਅਤੇ KUV100 ਸਾਡੇ ਲਈ ਕਾਫੀ ਮਹੱਤਵਪੂਰਨ ਹੈ।
TUV300 ਬਾਰੇ ਨਕਰਾ ਨੇ ਕਿਹਾ ਕਿ ਇਸ ਮਾਡਲ ਦਾ ਫੇਸਲਿਫਟ ਵਰਜਨ ਅਗਲੇ ਸਾਲ ਤਕ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਅਜੇ ਹਰ ਮਹੀਨੇ 3,000 ਯੂਨਿਟਸ ਸੇਲ ਕਰਦੀ ਹੈ ਅਤੇ 7 ਸੀਟਰ TUV300 Plus ਲਾਂਚ ਕਰਨ ਤੋਂ ਬਾਅਦ ਕੰਪਨੀ ਇਸ ਅੰਕੜੇ ਨੂੰ 4,000 ਤਕ ਪਹੁੰਚਾਉਣਾ ਚਾਹੁੰਦੀ ਹੈ।
ਫੋਰਡ ਮਸਟੈਂਗ ਦਾ ਫੇਸਲਿਫਟ ਵੇਰੀਐਂਟ ਭਾਰਤ 'ਚ ਹੋਇਆ ਸਪਾਟ
NEXT STORY