ਨਵੀਂ ਦਿੱਲੀ(ਇੰਟ.) - ਗਲੋਬਲ ਐਵੀਏਸ਼ਨ ਇੰਡਸਟਰੀ ’ਚ ਇਕ ਵਾਰ ਫਿਰ ਹਲਚਲ ਮਚੀ ਹੋਈ ਹੈ। ਯੂਰਪ ਦੀ ਪ੍ਰਮੁੱਖ ਏਅਰਕਰਾਫਟ ਕੰਪਨੀ ਏਅਰਬੱਸ ਐੱਸ. ਈ. ਨੂੰ ਪਿਛਲੇ ਹਫਤੇ ਕਈ ਮੁਸੀਬਤਾਂ ’ਚੋਂ ਲੰਘਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੂੰ ਮਜਬੂਰ ਹੋ ਕੇ ਸਾਲ 2025 ਲਈ ਏਅਰਕਰਾਫਟ ਡਲਿਵਰੀ ਟਾਰਗੈੱਟ ਘਟਾਉਣਾ ਪਿਆ ਹੈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਇਹ ਘਟਨਾਕ੍ਰਮ ਅਜਿਹੇ ਸਮੇਂ ’ਚ ਸਾਹਮਣੇ ਆਇਆ ਹੈ, ਜਦੋਂ ਕੋਵਿਡ ਮਹਾਮਾਰੀ ਤੋਂ ਬਾਅਦ ਵੀ ਸਪਲਾਈ ਚੇਨ ਅਤੇ ਸਕਿੱਲਡ ਵਰਕਰਜ਼ ਦੀ ਕਮੀ ਏਅਰਕਰਾਫਟ ਮੈਨੂਫੈਕਚਰਿੰਗ ’ਤੇ ਭਾਰੀ ਪੈ ਰਹੀ ਹੈ। ਇਸ ਨਾਲ ਕੰਪਨੀ ਦੇ ਸ਼ੇਅਰਾਂ ’ਚ ਗਿਰਾਵਟ ਆਈ ਹੈ। ਉਥੇ ਹੀ ਇਸ ਦੇ ਉਲਟ ਬੋਇੰਗ ਨੇ ਆਪਣਾ ਹਾਲ ਦੇ ਮਹੀਨਿਆਂ ’ਚ ਮਜ਼ਬੂਤ ਉਛਾਲ ਦਰਜ ਕੀਤਾ ਹੈ। ਹਾਲਾਂਕਿ ਬੋਇੰਗ ਨੇ ਮੈਨੂਫੈਕਚਰਿੰਗ ’ਚ ਸੁਧਾਰ ਕਰਦੇ ਹੋਏ ਜਹਾਜ਼ਾਂ ਦੀ ਵੱਧ ਤੋਂ ਵੱਧ ਡਲਿਵਰੀ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਕਿਉਂ ਕਰਨਾ ਪਿਆ ਡਲਿਵਰੀ ’ਚ ਬਦਲਾਅ
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੰਪਨੀ ਦੇ ਸੀ. ਈ. ਓ. ਗਿਲਾਉਮ ਫਾਉਰੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ ਕਿ ਐਵੀਏਸ਼ਨ ਸੈਕਟਰ ਦੇ ਸਿਰਫ 2 ਵੱਡੇ ਖਿਡਾਰੀ ਏਅਰਬੱਸ ਅਤੇ ਬੋਇੰਗ ਇੰਡਸਟਰੀ ’ਚ ਹਾਲਾਤ ਕਿੰਨੀ ਜਲਦੀ ਬਦਲ ਸਕਦੇ ਹਨ। ਏਅਰਬੱਸ ਨੇ ਦੱਸਿਆ ਕਿ ਉਸ ਨੂੰ ਸਪੇਨ ਦੀ ਇਕ ਛੋਟੀ ਸਪਲਾਈ ਕੰਪਨੀ ਨੇ ਅਜਿਹੇ ਏਅਰਕਰਾਫਟ ਪੈਨਲ ਡਲਿਵਰ ਕੀਤੇ ਸਨ, ਜੋ ਗੁਣਵੱਤਾ ਮਾਪਦੰਡਾਂ, ਵਿਸ਼ੇਸ਼ਤਾਵਾਂ ਜਾਂ ਡਿਜ਼ਾਈਨ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਸਨ, ਜਿਸ ਦੌਰਾਨ ਕੰਪਨੀ ਨੂੰ ਆਪਣੀ ਪ੍ਰੋਡਕਸ਼ਨ ਟਾਈਮ ਲਾਈਨ ਅਤੇ ਡਲਿਵਰੀ ਪਲਾਨ ’ਚ ਬਦਲਾਅ ਕਰਨਾ ਪਿਆ। ਇਹ ਖਬਰ ਆਉਂਦੇ ਹੀ ਏਅਰਬੱਸ ਦੇ ਸ਼ੇਅਰਾਂ ’ਚ ਤੇਜ਼ ਗਿਰਾਵਟ ਵੇਖੀ ਗਈ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਫਰਾਂਸ ਦੀ ਕੰਪਨੀ ਨੇ ਸੰਕਟ ’ਚ ਪਾਇਆ
ਪਿਛਲੇ ਕੁੱਝ ਦਿਨਾਂ ’ਚ ਏਅਰਬੱਸ ਨੇ ਸਿਰਫ ਇਹੀ ਮਾੜੇ ਹਾਲਾਤ ਨਹੀਂ ਦੇਖੇ। ਬੀਤੇ ਹਫਤੇ ਫਰਾਂਸ ਦੀ ਕੰਪਨੀ ਨੇ ਆਪਣੇ ਸਭ ਤੋਂ ਪਾਪੁਲਰ ਪ੍ਰੋਡਕਟ ਲੱਗਭਗ 6,000 ਏ-320 ਏਅਰਕਰਾਫਟ ਦੇ ਫਲੀਟ ਲਈ ਸਾਫਟਵੇਅਰ ’ਚ ਤੁਰੰਤ ਬਦਲਾਅ ਦੀ ਮੰਗ ਕੀਤੀ ਕਿਉਂਕਿ ਕੰਪਿਊਟਰ ਦੇ ਫਲਾਈਟ ਕੰਟਰੋਲ ਨਾਲ ਇੰਟਰੈਕਟ ਕਰਨ ਦੇ ਤਰੀਕੇ ’ਚ ਇਕ ਸੰਭਾਵੀ ਖਰਾਬੀ ਦਾ ਪਤਾ ਚਲਿਆ ਸੀ। 3 ਦਿਨ ਬਾਅਦ ਏਅਰਬੱਸ ਨੇ ਉਸੇ ਜੈੱਟ ਦੇ ਫਿਊਜ਼ਲੇਜ਼ ਨੂੰ ਬਣਾਉਣ ਵਾਲੇ ਕੁੱਝ ਮੈਟਲ ਪੈਨਲ ’ਚ ਕੁਆਲਿਟੀ ਦੀ ਸਮੱਸਿਆ ਦੱਸੀ, ਜਿਸ ਨਾਲ 600 ਤੋਂ ਵੱਧ ਯੂਨਿਟ ਦਾ ਇੰਸਪੈਕਸ਼ਨ ਕਰਨਾ ਪਿਆ। ਇਕ ਹਫਤੇ ’ਚ ਹੋਈਆਂ ਇਨ੍ਹਾਂ 2 ਘਟਨਾਵਾਂ ਨੇ ਨਿਵੇਸ਼ਕਾਂ ਨੂੰ ਡਰਾ ਦਿੱਤਾ, ਏਅਰਬੱਸ ਲਈ ਅਪ੍ਰੈਲ ਤੋਂ ਬਾਅਦ ਇਹ ਸਭ ਤੋਂ ਖਰਾਬ ਦੌਰ ਰਿਹਾ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਬ੍ਰਿਟੇਨ ਨੇ ਗੁਰਪ੍ਰੀਤ ਸਿੰਘ ਰੇਹਲ ਤੇ ‘ਬੱਬਰ ਅਕਾਲੀ ਲਹਿਰ’ ’ਤੇ ਲਾਇਆ Ban
NEXT STORY