ਜਲੰਧਰ- ਬ੍ਰਿਟਿਸ਼ ਵਾਹਨ ਨਿਰਮਾਤਾ ਕੰਪਨੀ ਮੈਕਲਾਰੇਨ ਨੇ ਆਪਣੀ ਇਕ ਨਵੀਂ ਦਮਦਾਰ ਕਾਰ ਦਾ ਖੁਲਾਸਾ ਕਰ ਦਿੱਤਾ ਹੈ। ਇਸ ਕਾਰ ਦਾ ਨਾਂ ਸੈਨਾ ਹੈ ਅਤੇ ਇਸ ਸੁਪਰਕਾਰ ਦੀ ਡਿਲੀਵਰੀ ਅਗਲੇ ਸਾਲ ਸ਼ੁਰੂ ਹੋਵੇਗੀ। ਇਸ ਕਾਰ ਦੀ ਕੀਮਤ 750,000 ਪੌਂਡ (ਕਰੀਬ 6.47 ਕਰੋੜ ਰੁਪਏ ਹੈ ਅਤੇ ਕੰਪਨੀ ਇਸ ਦੇ ਕੁਲ 500 ਯੁਨਿਟਸ ਹੀ ਬਣਾਏਗੀ।

ਇੰਜਣ
ਇਸ ਕਾਰ 'ਚ 4.0 ਲੀਟਰ ਦਾ ਟਵਿਨ ਟਰਬੋ ਚਾਰਜਰਡ ਵੀ8 ਇੰਜਣ ਦਿੱਤਾ ਗਿਆ ਹੈ ਜੋ ਕਿ 778 ਬੀ.ਐੱਚ.ਪੀ. ਦੀ ਪਾਵਰ ਅਤੇ 800 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 7 ਸਪੀਡ ਡਿਊਲ ਕਲੱਚ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

ਹੋਰ ਫੀਚਰਸ
ਕਾਰ 'ਚ ਕਾਰਬਨ ਫਾਈਬਰ ਦੀ ਮੋਨੋਕਾਕ ਚੈਸਿਸ ਹੈ ਅਤੇ ਇਸ ਦਾ ਭਾਰ 1197 ਕਿਲੋਗ੍ਰਾਮ ਹੈ। ਗੱਡੀ 'ਚ ਐਰਿਓਡਾਇਨਾਮਿਕਸ ਦਾ ਬਿਹਤਰੀਨ ਇਸਤੇਮਾਲ ਹੈ। ਕਾਰ ਦੇ ਸਾਰੇ ਕੰਟਰੋਲਸ ਸੈਂਟਰਲ ਟੱਚਸਕਰੀਨ ਸਿਸਟਮ ਨਾਲ ਆਪਰੇਟ ਹੁੰਦੇ ਹਨ। ਉਥੇ ਹੀ ਸੀਟਾਂ ਦੇ ਪਿੱਛੇ ਕੰਪਾਰਟਮੈਂਟ 'ਚ ਦੋ ਰੇਸਿੰਗ ਹੈਲਮੇਟ ਅਤੇ ਸੂਟਸ ਰੱਖਣ ਦੀ ਥਾਂ ਹੈ।

ਟੈਸਟਿੰਗ ਦੌਰਾਨ ਨਜ਼ਰ ਆਈ ਬੇਨੇਲੀ ਦੀ ਇਹ ਬਾਈਕ, ਭਾਰਤ 'ਚ ਜਲਦੀ ਹੋਵੇਗੀ ਲਾਂਚ
NEXT STORY