ਨਵੀਂ ਦਿੱਲੀ- ਆਟੋ ਐਕਸਪੋ 2018 'ਚ ਇਲੈਕਟ੍ਰਿਕ ਕਾਰਾਂ ਦੇ ਨਾਲ ਕਈ ਇਲੈਕਟ੍ਰਿਕ ਬਾਈਕਸ ਨੂੰ ਵੀ ਸ਼ੋਅਕੇਸ ਕੀਤੀ ਗਈ ਹੈ। ਇਸ ਦੌਰਾਨ ਗੁਜਰਾਤ ਦੀ ਇਕ ਕੰਪਨੀ ਨੇ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕੈਫੇ ਰੇਸਰ ਬਾਈਕ ਨੂੰ ਲਾਂਚ ਕੀਤੀ ਹੈ। Menza Lucat ਇੱਕ ਇਲੈਕਟ੍ਰਿਕ ਕੈਫੇ ਰੇਸਰ ਬਾਈਕ ਹੈ ਜਿਸ ਦੀ ਐਕਸ-ਸ਼ੋਰੂਮ ਕੀਮਤ 2.79 ਲੱਖ ਰੁਪਏ ਰੱਖੀ ਗਈ ਹੈ।
Menza Lucat ਦੀ ਬੁਕਿੰਗ 14 ਫਰਵਰੀ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਕੰਪਨੀ ਇਸ ਬਾਈਕ ਦੇ ਨਾਲ ਬੈਟਰੀ ਵੀ ਲੀਜ਼ 'ਤੇ ਦੇ ਰਹੀ ਹੈ ਜਿਸ ਦੇ ਲਈ ਗਾਹਕਾਂ ਨੂੰ 4,000 ਰੁਪਏ ਪ੍ਰਤੀ ਮਹੀਨੇ ਦਾ ਚਾਰਜ ਦੇਣਾ ਹੋਵੇਗਾ। Menza Lucat ਨੂੰ 84 ਫੀਸਦੀ ਭਾਰਤ 'ਚ ਤਿਆਰ ਕੀਤਾ ਗਿਆ ਹੈ। ਬਾਈਕ ਦੀ ਡਿਲੀਵਰੀ ਅਗਸਤ ਮਹੀਨੇ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ।

Menza Lucat 'ਚ 72V Li-ion ਬੈਟਰੀ ਲਗਾਈ ਗਈ ਹੈ ਜਿਸ ਨੂੰ ਚਾਰਜ ਕਰਨ 'ਚ 4 ਘੰਟੇ ਦਾ ਸਮਾਂ ਲਗਦਾ ਹੈ। ਇਸ ਬਾਈਕ ਨੂੰ ਫਾਸਟ ਚਾਰਜ ਵੀ ਕੀਤਾ ਜਾ ਸਕਦਾ ਹੈ ਅਤੇ ਇਸ 'ਚ ਕਰੀਬ 90 ਮਿੰਟ ਦਾ ਸਮਾਂ ਲਗਦਾ ਹੈ। ਇਹ ਬਾਈਕ 24hp ਦਾ ਪਾਵਰ ਅਤੇ 60Nm ਦਾ ਟਾਰਕ ਦਿੰਦਾ ਹੈ। ਇਸ ਬਾਈਕ ਦੇ ਨਾਲ ਕੰਪਨੀ ਕਸਟਮਾਇਜੇਸ਼ਨ ਦਾ ਵੀ ਆਪਸ਼ਨ ਦਿੱਤੀ ਗਈ ਹੈ। ਇਸ ਬਾਈਕ ਨੂੰ ਪੇ. ਟੀ. ਐੱਮ ਮਾਲ ਦੇ ਰਾਹੀਂ ਵੀ ਖਰੀਦਿਆ ਜਾ ਸਕਦਾ ਹੈ। ਇਸ ਬਾਈਕ ਦੀ ਘਰ 'ਤੇ ਡਿਲੀਵਰੀ ਵੀ ਕੀਤੀ ਜਾ ਸਕੇਗੀ।
26 ਫਰਵਰੀ ਨੂੰ ਮਰਸਡੀਜ਼ ਭਾਰਤ 'ਚ ਪੇਸ਼ ਕਰੇਗੀ ਫੇਸਲਿਫਟ ਵਰਜ਼ਨ
NEXT STORY