ਜਲੰਧਰ- ਮਰਸਡੀਜ਼-ਬੈਂਜ਼ ਆਖਿਰਕਾਰ ਭਾਰਤ 'ਚ ਐੱਸ-ਕਲਾਸ ਫੇਸਲਿਫਟ ਲਾਂਚ ਕਰੇਗੀ। ਇਸ ਕਾਰ ਨੂੰ ਕੰਪਨੀ ਦੁਆਰਾ 2018 ਦੀ ਪਹਿਲੀ ਛਮਾਹੀ 'ਚ ਲਾਂਚ ਕੀਤੇ ਜਾਣ ਦੀ ਉਮੀਦ ਸੀ। ਹੁਣ ਕੰਪਨੀ ਨੇ ਐਲਾਨ ਕਰ ਦਿੱਤਾ ਹੈ ਕਿ ਐੱਸ-ਕਲਾਸ ਫੇਸਲਿਫਟ ਭਾਰਤ 'ਚ 26 ਫਰਵਰੀ 2018 ਨੂੰ ਲਾਂਚ ਹੋਵੇਗੀ।
ਖਾਸ ਫੀਚਰਸ
ਫੇਸ ਲਿਫਟਿਡ ਕਾਰ ਪ੍ਰੀ-ਫੇਸਲਿਫਟ ਤੋਂ ਵੱਖ ਹੈ ਅਤੇ ਇਸ 'ਚ ਨਵੀਂ ਹੈੱਡਲੈਂਪ ਅਤੇ ਟੇਲ ਲੈਂਪ ਦੇ ਨਾਲ ਨਵੇਂ ਫਰੰਟ ਅਤੇ ਰਿਅਰ ਬੰਪਰ ਮੌਜੂਦ ਹਨ। ਫੇਸਲਿਫਟ ਐੱਸ-ਕਲਾਸ 'ਚ ਪੁਰਾਣੀ ਕਾਰ ਦੀ ਤੁਲਣਾ 'ਚ ਨਵੇਂ ਵ੍ਹੀਲ ਵੀ ਦਿੱਤੇ ਗਏ ਹਨ।
ਇੰਟੀਰਿਅਰ
ਐੱਸ-ਕਲਾਸ 'ਚ ਵਧੀਆ ਇੰਟੀਰਿਅਰ ਹੈ ਅਤੇ ਇਸ 'ਚ ਦੋ ਹਾਈ ਡੈਫੀਨਿਸ਼ਨ 12.3 ਇੰਚ ਸਕ੍ਰੀਨ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਇਸਤੇਮਾਲ ਇੰਫੋਟੇਨਮੈਂਟ ਅਤੇ ਸੈਂਟਰਲ ਕਮਾਂਡ ਯੂਨੀਟ ਦੇ ਤੌਰ 'ਤੇ ਕੀਤਾ ਜਾਂਦਾ ਹੈ। ਐੱਸ-ਕਲਾਸ 'ਚ ਇੰਟੀਰਿਅਰ ਟ੍ਰਿਮ ਲਈ ਵੁੱਡ ਅਤੇ ਸੀਟ ਅਤੇ ਸਾਇਡ ਪੈਨਲ ਲਈ ਲੀਦਰ ਆਪਸ਼ਨ ਦਿੱਤੇ ਗਏ ਹਨ। ਨਵੀਂ ਐੱਸ-ਕਲਾਸ 'ਚ ਨਵੀਂ ਸੀਟ ਵੀ ਮਿਲੇਗੀ ਜੋ ਆਬਵਿਅਸ ਕੂਲਡ, ਹੀਟਡ ਅਤੇ ਮਸਾਜ ਵਰਗੀਆਂ ਸਹੂਲਤਾਂ ਦੇ ਨਾਲ ਆਉਂਦੀਆਂ ਹਨ।
ਇੰਜਣ ਪਾਵਰ
ਭਾਰਤ 'ਚ ਨਵੀਂ ਐੱਸ-ਕਲਾਸ ਨਵੇਂ 6-ਸਿਲੈਂਡਰ ਪੈਟਰੋਲ ਅਤੇ ਡੀਜ਼ਲ ਇੰਜਣ ਰੇਂਜ ਦੇ ਨਾਲ ਆਵੇਗੀ। ਇਸ ਦੇ ਨਾਲ ਟਾਪਿੰਗ ਟਵਿੱਨ ਟਰਬੋ ਵੀ8 ਰੇਂਜ ਹੋਵੇਗੀ। ਇਸ ਵੇਰਿਐਂਟ ਦੀ ਕੀਮਤ 1 ਕਰੋੜ ਰੁਪਏ ਦੇ ਕਰੀਬ ਹੋਵੇਗੀ ਪਰ ਸਟੀਕ ਕੀਮਤ ਲਈ ਸਾਨੂੰ ਇੰਤਜਾਰ ਕਰਣਾ ਹੋਵੇਗਾ।
ਇਸ ਕੰਪਨੀ ਨੇ ਆਟੋ ਐਕਸਪੋ 'ਚ ਪੇਸ਼ ਕੀਤਾ ਭਾਰਤ ਦਾ ਸਭ ਤੋਂ ਵੱਡਾ ਟਾਇਰ
NEXT STORY