ਜਲੰਧਰ- ਵਿਸ਼ਵ ਦੀ ਮਸ਼ਹੂਰ ਕਾਰ ਨਿਰਮਾਤਾ ਮਰਸਡੀਜ਼ ਹੁਣ ਜਲਦ ਹੀ ਆਪਣੀ ਨਵੀਂ ਕਾਰ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ। ਮੀਡਿਆ ਰਿਪੋਰਟਸ ਦੇ ਮੁਤਾਬਕ ਕੰਪਨੀ ਆਪਣੀ ਨਵੀਂ A-ਕਲਾਸ ਬੇਸਡ ਸੇਡਾਨ ਦੀ ਟੈਸਟਿੰਗ ਕਰ ਰਹੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਸੇਡਾਨ ਦਾ ਮੁਕਾਬਲਾ ਆਡੀ 13 ਨਾਲ ਹੋਵੇਗਾ। ਸੋਰਸ ਮੁਤਾਬਕ ਕੰਪਨੀ ਇਸ ਕਾਰ ਨੂੰ ਇਸ ਦੇ ਅਖਿਤ ਤੱਕ ਜਾਂ ਅਗਲੇ ਸਾਲ 'ਚ ਲਾਂਚ ਕਰ ਸਕਦੀ ਹੈ। ਨਵੀਂ A-ਕਲਾਸ ਸੇਡਾਨ ਦੀਆਂ ਕਈ ਚੀਜਾਂ 1-ਕਲਾਸ ਹੈੱਚਬੈਕ ਨਾਲ ਵੀ ਮਿਲਦੀਆਂ ਜੁਲਦੀਆਂ ਹਨ । A-ਕਲਾਸ ਹੈਚਬੈਕ 'ਚ ਵੇਖੀ ਗਈ ਹੈੱਡਲਾਈਟਸ ਅਤੇ ਵੱਡੀ ਫਰੰਟ ਗਰਿਲ ਨਵੀਂ ਸੇਡਾਨ 'ਚ ਵੀ ਵੇਖੀਆਂ ਜਾ ਸਕਦੀਆਂ ਹਨ।
ਇਸ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ 'ਚ ਹੈਚਬੈਕ ਫੀਚਰ ਵਾਲਾ ਹੀ ਮਰਸਡੀਜ਼ ਦਾ ਚੌੜਾ ਡਿਜੀਟਲ ਡੈਸ਼ਬੋਰਡ ਅਤੇ ਇੰਫੋਟੇਂਮੈਂਟ ਡਿਸਪਲੇਅ ਦਿੱਤੀ ਜਾਵੇਗੀ। ਮਰਸਡੀਜ਼ ਅਗਲੇ ਸਾਲ ਨਵੇਂ CLA ਪਲੇਟਫਾਰਮ ਤੋਂ ਪਰਦਾ ਚੁੱਕੇਗੀ। ਹਾਲਾਂਕਿ A-ਕਲਾਸ ਸੇਡਾਨ ਇਸ ਤੋਂ ਅਲਗ ਹੋਵੇਗੀ। ਏ-ਕਲਾਸ 'ਚ 1.3 ਲੀਟਰ ਪੈਟਰੋਲ ਇੰਜਣ ਦਿੱਤਾ ਜਾਵੇਗਾ। ਇਹ ਇੰਜਣ 9 ਸਪੀਡ ਡੀ. ਸੀ. ਟੀ. ਗਿਅਰਬਾਕਸ ਅਤੇ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੋਵੇਗਾ।
ਆਡੀ A3 ਨਾਲ ਹੋਵੇਗਾ ਮੁਕਾਬਲਾ :
ਮਰਸਡੀਜ਼ A-ਕਲਾਸ ਸੇਡਾਨ ਦਾ ਮੁਕਾਬਲਾ ਆਡੀ A3 ਨਾਲ ਹੋਵੇਗਾ। ਆਡੀ A3 'ਚ 1.4 ਲਿਟਰ TFSI ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 150bhp ਦੀ ਪਾਵਰ ਦਿੰਦਾ ਹੈ। ਇਸ ਦੇ ਨਾਲ ਹੀ ਇਸ 'ਚ 6 ਸਪੀਡ S-ਟ੍ਰਾਨਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 2.0 ਲਿਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ 143bhp ਦੀ ਪਾਵਰ ਜਨਰੇਟ ਕਰਦਾ ਹੈ। ਇਸ 'ਚ 7 ਸਪੀਡ S- ਟ੍ਰੋਨਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ।
ਜਲਦੀ ਹੀ ਸ਼ੁਰੂ ਹੋਵੇਗੀ Renault ਦੀ ਇਲੈਕਟ੍ਰਿਕ ਕਾਰ ਦਾ ਪ੍ਰਾਡਕਸ਼ਨ
NEXT STORY