ਜਲੰਧਰ- ਚੀਨ ਦੀ ਆਟੋਮੇਕਰ ਐੱਸ. ਐੱਸ. ਆਈ. ਸੀ. ਦੇ ਮਾਲਿਕਾਨਾ ਹੱਕ ਵਾਲੀ ਕੰਪਨੀ MG ਮੋਟਰਸ ਭਾਰਤ 'ਚ ਆਪਣੀ ਨਵੀਂ ਕਾਰ MG3 ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕੰਪਨੀ ਇਸ ਕਾਰ ਨੂੰ ਭਾਰਤ 'ਚ 2019 ਤੱਕ ਲਾਂਚ ਕਰ ਸਕਦੀ ਹੈ। ਇਹ ਪ੍ਰੀਮੀਅਮ ਹੈਚਬੈਕ ਮਾਰੂਤੀ ਬਲੇਨੋ, ਹੁੰਡਈ ਏਲੀਟ i20, ਫਾਕਸਵੈਗਨ ਪੋਲੋ ਅਤੇ ਹੌਂਡਾ ਜੈਜ਼ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ।
ਐਮ. ਜੀ 3 ਦਾ ਡਿਜ਼ਾਇਨ ਫੰਕੀ ਲੁੱਕ ਵਾਲਾ ਹੈ। ਇਸ ਹੈਚਬੈਕ 'ਚ ਪ੍ਰੋਜੈਕਟਰ ਹੈੱਡਲਾਈਟਸ ਫ੍ਰੰਟ ਪ੍ਰੋਫਾਇਲ ਨੂੰ ਅਟ੍ਰੈਕਟਿਵ ਬਣਾਉਂਦਾ ਹੈ। ਇਸ ਦਾ ਬੀਫੀ ਫ੍ਰੰਟ ਬੰਪਰ ਕਰਵ ਸ਼ੇਪ ਦੇ ਐੱਲ. ਈ. ਡੀ ਡੀ. ਆਰ. ਐੱਲਸ. ਦੇ ਨਾਲ ਆਉਂਦਾ ਹੈ। ਇਸ ਦੀ ਲੁੱਕ ਕਾਫ਼ੀ ਸਟਾਈਲਿਸ਼ ਦਿਸਦੀ ਹੈ। ਇਸ ਦੀ ਸਾਇਡ 'ਚ ਵੀ ਸੇਮ ਥੀਮ ਹੈ ਅਤੇ ਇਸ 'ਚ ਸਟਾਈਲਿਸ਼ 16 ਇੰਚ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਦੇ ਬੇਸਿਕ ਵੇਰੀਐਂਟ 'ਚ 14 ਅਤੇ 15 ਇੰਚ ਦੇ ਪਹੀਏ ਲਗੇ ਹਨ। ਕਾਰ ਦੇ ਪਿਛਲੇ ਹਿੱਸੇ 'ਚ ਵਰਟਿਕਲ ਪੂਜਿਸ਼ਨ 'ਚ ਟੇਲ ਲਾਈਟਸ ਦਿੱਤੀਆਂ ਗਈਆਂ ਹਨ।
ਇਸ ਕਾਰ ਦਾ ਕੈਬਿਨ ਡਿਜ਼ਾਇਨ ਕਾਫ਼ੀ ਬੇਸਿਲ ਲੁੱਕ ਵਾਲਾ ਹੈ। ਇਸ 'ਚ ਫਿਲਹਾਲ ਇੰਫੋਟੇਨਮੇਂਟ ਸਿਸਟਮ ਨਹੀਂ ਦਿੱਤਾ ਗਿਆ ਹੈ। ਇਸ ਦੇ ਕੈਬਿਨ ਨੂੰ ਭਾਰਤ 'ਚ ਲਿਆਉਣ ਤੋਂ ਪਹਿਲਾਂ ਅਪਗ੍ਰੇਡ ਵੀ ਕੀਤਾ ਜਾ ਸਕਦਾ ਹੈ। ਐੱਮ. ਜੀ. 3 'ਚ ਕਰੂਜ ਕੰਟਰੋਲ, ਰਿਵਰਸ ਪਾਰਕਿੰਗ ਸੈਂਸਰਸ, ਆਟੋਮੈਟਿਕ ਹੈਡਲਾਇਟਸ ਅਤੇ ਵਾਇਪਰਸ ਦਿੱਤੇ ਗਏ ਹਨ। ਇਸ ਦੇ ਟਾਪ ਐਂਡ ਵੇਰੀਐਂਟ 'ਚ ਸਨਰੂਫ ਦਿੱਤਾ ਗਿਆ ਹੈ । ਸੇਫਟੀ ਦੇ ਲਿਹਾਜ਼ ਨਾਲ ਡਰਾਇਵਰ, ਪੈਸੇਂਜਰਸ ਲਈ ਸਾਇਡ ਅਤੇ ਕਰਟੇਨ ਏਅਰਬੈਗਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ 'ਚ ਐੱਚ. ਐੱਚ. ਸੀ ਯਾਨੀ ਹਿੱਲ ਹੋਲਡ ਕੰਟਰੋਲ, ਟਾਇਰ ਪ੍ਰੈਸ਼ਰ ਮਾਨਿਟਰਿੰਗ ਅਤੇ ਇੰਜਣ ਇਮੋਬਿਲਾਇਜ਼ਰ ਦਿੱਤਾ ਗਿਆ ਹੈ।
ਐੱਮ. ਜੀ. 3 ਕਾਰ 'ਚ 1.5 ਲਿਟਰ ਪੈਟਰੋਲ ਇੰਜਣ ਲਗਾ ਹੈ ਜੋ ਕਿ 106 ਪੀ. ਐੱਸ ਦੀ ਪਾਵਰ ਅਤੇ 137 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ਼ 10.4 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਲੈਂਦੀ ਹੈ।
ਕਰੈਸ਼ ਟੈਸਟ 'ਚ ਨਵੀਂ Honda CR-V ਨੂੰ ਮਿਲੀ 5-ਸਟਾਰ ਰੇਟਿੰਗ
NEXT STORY