- ਬੱਸ ਜਾਂ ਟ੍ਰੇਨ ਰਾਹੀਂ ਦਫਤਰ ਜਾਣ 'ਚ ਹੋਵੇਗੀ ਆਸਾਨੀ
- ਭਾਰ ਸਿਰਫ 21 ਕਿਲੋਮੀਟਰ
ਜਲੰਧਰ— ਜੇਕਰ ਤੁਹਾਡਾ ਦਫਤਰ ਸ਼ਹਿਰ ਦੇ ਵਿਚਕਾਰ ਹੈ ਅਤੇ ਤੁਸੀਂ ਬਾਹਰੀ ਇਲਾਕੇ 'ਚ ਰਹਿੰਦੇ ਹੋ ਤਾਂ ਹੁਣ ਇਕ ਅਜਿਹਾ 3 ਟਾਇਰਾਂ 'ਤੇ ਕੰਮ ਕਰਨਾ ਵਾਲਾ ਫੋਲਡੇਬਲ ਇਲੈਕਟ੍ਰਿਕ-ਸਕੂਟਰ ਬਣਾਇਆ ਗਿਆ ਹੈ ਜੋ ਬਿਹਤਰੀਨ ਸੰਤੁਲਨ ਅਤੇ ਸੜਕ 'ਤੇ ਸਥਿਰਤਾ ਪ੍ਰਦਾਨ ਕਰਦੇ ਹੋਏ ਤੁਹਾਨੂੰ ਆਸਾਨੀ ਨਾਲ ਦਫਤਰ ਤਕ ਪਹੁੰਚਾਉਣ 'ਚ ਮਦਦ ਕਰੇਗਾ। ਇਸ ਨੂੰ ਖਾਸਤੌਰ 'ਤੇ ਦਫਤਰ ਦੇ ਬਾਹਰ ਪਾਰਕਿੰਗ ਦੀ ਸਮੱਆਿ ਅਤੇ ਪ੍ਰਦੂਸ਼ਣ ਮੁਕਤ ਸਫਰ ਕਰਾਉਣ ਲਈ ਬਣਾਇਆ ਗਿਆ ਹੈ।
ਵਾਸ਼ਿੰਗਟਨ ਦੇ ਇਕ ਸ਼ਹਿਰ ਸਿਏਟਲ ਦੀ ਸਾਈਕਲ ਨਿਰਮਾਤਾ ਕੰਪਨੀ ਪਿਮ ਬਾਈਸਾਈਕਲਸ ਨੇ ਇਸ ਨੂੰ ਤਿਆਰ ਕੀਤਾ ਹੈ। ਨੇ ਇਸ ਨੂੰ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਟ੍ਰੇਨ ਅਤੇ ਬੱਸ 'ਚ ਸਫਰ ਕਰਨ ਵਾਲੇ ਲੋਕ ਇਸ ਨੂੰ ਨਾਲ ਲੈ ਕੇ ਜਾ ਸਕਦੇ ਹਨ ਅਤੇ ਜਦੋਂ ਚਾਹੁਣ ਇਸ ਦਾ ਇਸਤੇਮਾਲ ਕਰ ਸਕਦ ੇਹਨ। ਇਸ ਦੇ ਫਰੰਟ 'ਚ ਟਿਲਟਿੰਗ ਮਕੈਨੀਜ਼ਮ 'ਤੇ ਆਧਾਰਿਤ ਦੋ ਵ੍ਹੀਲਸ ਲੱਗੇ ਹਨ ਜੋ ਸੜਕ 'ਤੇ ਚਾਲਕ ਦੀ ਪਕੜ ਬਣਾਈ ਰੱਖਣ 'ਚ ਕਾਫੀ ਮਦਦ ਕਰਦੇ ਹਨ। ਇਹ Mylo ਨਾਂ ਦਾ ਈ-ਸਕੂਟਰ ਇਕ ਸੈਕਿੰਡ 'ਚ ਫੋਲਡ ਹੋ ਜਾਂਦਾ ਹੈ। ਮਤਲਬ ਕਿ ਇਸ 21 ਕਿਲੋਗ੍ਰਾਮ ਭਾਰੇ ਈ-ਸਕੂਟਰ ਨੂੰ ਕੈਰੀ ਕਰਨ 'ਚ ਚਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ।
ਇਕ ਚਾਰਜ 'ਚ ਚੱਲੇਗਾ 24 ਕਿਲੋਮੀਟਰ
ਇਸ ਕੁਇੱਕ ਫੋਲਡਿੰਗ ਸਕੂਟਰ 'ਚ 26 ਵੋਲਟ ਦੀ ਬੈਟਰੀ ਲੱਗੀ ਹੈ ਜਿਸ ਨੂੰ ਸੀਟ ਦੇ ਪਿਛਲੇ ਪਾਸੇ ਫਿੱਟ ਕੀਤਾ ਗਿਆ ਹੈ। ਇਸ ਬੈਟਰੀ ਨੂੰ ਇਕ ਵਾਰ ਫੁੱਲ ਚਾਰਜ ਕਰਕੇ 24 ਕਿਲੋਮੀਟਰ ਤਕ ਦਾ ਰਸਤਾ ਤੈਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕੈਂਡਰੀ ਬੈਟਰੀ ਦੀ ਵੀ ਆਪਸ਼ਨ ਦਿੱਤੀ ਗਈ ਹੈ ਜਿਸ ਨਾਲ ਲੰਬੀ ਦੂਰੀ ਦਾ ਸਫਰ ਤੈਅ ਕਰਨ 'ਚ ਵੀ ਆਸਾਨੀ ਹੋਵੇਗੀ।
X-ਫਰੇਮ 'ਤੇ ਆਧਾਰਿਤ ਹੈ ਇਹ ਈ-ਸਕੂਟਰ
Mylo ਈ-ਸਕੂਟਰ ਨੂੰ X-ਫਰੇਮ 'ਤੇ ਆਧਾਰਿਤ ਬਣਾਇਆ ਗਿਆ ਹੈ ਜਿਸ ਨਾਲ ਇਸ ਦਾ ਰਿਅਰ ਵ੍ਹੀਲ ਫਰੰਟ 'ਚ ਲੱਗੇ ਦੋਵਾਂ ਵ੍ਹੀਲਸ 'ਚ ਫੋਲਡ ਹੋ ਜਾਂਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਵਿਚ ਪੈਡਲ ਅਸਿਸਟ ਸਿਸਟਮ ਨਹੀਂ ਦਿੱਤਾ ਗਿਆ ਹੈ ਮਤਲਬ ਕਿ ਇਸ ਨੂੰ ਚਲਾਉਣ ਤੋਂ ਪਹਿਲਾਂ ਚਾਲਕ ਨੂੰ ਇਹ ਯਕੀਨੀ ਕਰਨਾ ਜ਼ਰੂਰੀ ਹੋਵੇਗਾ ਕਿ ਬੈਟਰੀ ਪੂਰੀ ਤਰ੍ਹਾਂ ਚਾਰਜ ਹੈ ਜਾਂ ਨਹੀਂ।
250 ਵਾਟ ਦੀ ਮੋਟਰ
ਈ-ਸਕੂਟਰ 'ਚ 250 ਵਾਟ ਦੀ ਹਬ ਮੋਟਰ ਲੱਗੀ ਹੈ ਜੋ 3 ਡਰਾਈਵ ਮੋਡਸ ਨੂੰ ਸਪੋਰਟ ਕਰਦੀ ਹੈ। ਇਸ ਰਾਹੀਂ ਇਸ ਈ-ਬਾਈਕ ਨੂੰ 29 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਇਆ ਜਾ ਸਕਦਾ ਹੈ।
ਸੁਰੱਖਿਆ ਦਾ ਰੱਖਿਆ ਗਿਆ ਖਾਸ ਧਿਆਨ
ਇਸ ਨੂੰ ਆਰਾਮਦਾਇਕ ਬਣਾਉਣ ਤੋਂ ਇਲਾਵਾ ਚਾਲਕ ਦੀ ਸੁਰੱਖਿਆ ਲਈ ਇਸ ਵਿਚ ਹਾਈਡ੍ਰੋਲਿਕ ਡਿਸਕ ਬ੍ਰੇਕਸ ਲਗਾਈ ਗਈ ਹੈ ਜੋ ਬ੍ਰੇਕ ਲਗਾਉਣ 'ਤੇ ਘੱਟ ਦੂਰੀ 'ਚ ਇਸ ਨੂੰ ਆਸਾਨੀ ਨਾਲ ਰੋਕਣ 'ਚ ਮਦਦ ਕਰੇਗੀ। Mylo ਈ-ਸਕੂਟਰ ਨੂੰ 19 ਜੂਨ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 1,499 ਡਾਲਰ (ਕਰੀਬ 1 ਲੱਖ, 1 ਹਜ਼ਾਰ ਰੁਪਏ) ਰੱਖੇ ਜਾਣ ਦੀ ਕੰਪਨੀ ਨੇ ਜਾਣਕਾਰੀ ਦਿੱਤੀ ਹੈ।
ਜੈਗੂਆਰ ਨੇ ਸ਼ੁਰੂ ਕੀਤੀ 2018 ਐੱਫ ਟਾਈਪ SVR ਦੀ ਬੁਕਿੰਗ
NEXT STORY