ਜਲੰਧਰ- ਰੇਨੋ ਆਪਣੇ ਪ੍ਰੋਡਕਟ ਨੂੰ ਗਲੋਬਲ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਕੈਪਚਰ 'ਚ PHEV ਵਰਜਨ ਦੇਣ ਦੀ ਯੋਜਨਾ ਬਣਾ ਰਹੀ ਹੈ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਰਿਪਰੋਟਸ ਦੇ ਮੁਤਾਬਕ ਕੰਪਨੀ ਪਲੱਗ ਇਨ ਹਾਈਬ੍ਰਿਡ ਵਰਜਨ ਨੂੰ ਜਰਮਨੀ 'ਚ ਹੋਣ ਜਾ ਰਹੇ 2019 ਫ੍ਰੈਂਕਫਰਟ ਮੋਟਰ ਸ਼ੋਅ ਦੌਰਾਨ ਪੇਸ਼ ਕਰ ਸਕਦੀ ਹੈ। ਇਸ 'ਚ ਮਾਈਡ-ਹਾਈਬ੍ਰਿਡ ਵੇਰੀਐਂਟ ਵੀ ਦਿੱਤਾ ਜਾ ਸਕਦਾ ਹੈ।
ਰੇਨੋ ਦੀ ਨਵੀਂ ਕੈਪਚਰ 'ਚ 0.9 ਲੀਟਰ TCe ਇੰਜਣ ਨੂੰ ਰਿਪਲੇਸ ਕਰ ਕੇ ਥ੍ਰੀ ਪਾਟ 1.0 ਲੀਟਰ ਦਿੱਤਾ ਜਾਵੇਗਾ, ਜੋ ਕਿ ਵੱਡੇ 1.3 ਲੀਟਰ ਟੀ. ਸੀ. ਈ. ਤੋਂ ਹੀ ਲਿਆ ਗਿਆ ਹੈ। ਇਸ ਨਵੇਂ ਪਾਵਰਪਲਾਂਟ ਨੂੰ ਕੰਪਨੀ ਡੈਲਮਰ ਦੇ ਨਾਲ ਡਵੈੱਲਪ ਕਰੇਗੀ ਅਤੇ ਇਸ ਨੂੰ ਨਵੀਂ ਕੈਪਚਰ 'ਚ ਦੇਵੇਗੀ।
ਭਵਿੱਖ 'ਚ ਆਉਣ ਵਾਲੇ ਵਾਹਨਾਂ 'ਚ ਨਵੀਂ ਜਨਰੇਸ਼ਨ ਦਾ ਡੀਜਲ ਇੰਜਣ ਦਿੱਤਾ ਜਾਵੇਗਾ। ਨਵੀਂ ਕੈਪਚਰ 'ਚ ਦੋ ਅਲੱਗ-ਅਲੱਗ ਪਾਵਰ ਵਾਲਾ 1.5 ਲੀਟਰ dCi ਇੰਜਣ ਦਿੱਤਾ ਜਾਵੇਗਾ। ਇਹ ਇੰਜਣ 85 ਪੀ. ਐੱਸ. ਅਤੇ 115 ਪੀ. ਐੱਸ. ਦੀ ਪਾਵਰ ਜਨਰੇਟ ਕਰਦਾ ਹੈ। ਕੰਪਨੀ ਇਸ ਨੂੰ CMF-2 ਆਰਕੀਟੈਕਚਰ 'ਤੇ ਬਣਾਵੇਗੀ, ਜਿਸ 'ਚ ਨਿਸਾਨ ਜਿਊਕ ਅਤੇ ਰੇਨੋ ਕਲਿਓ ਨੂੰ ਬਾਣਿਆ ਜਾ ਰਿਹਾ ਹੈ।
suzuki ਨੇ ਪੇਸ਼ ਕੀਤਾ ਆਪਣੀ ਇਸ ਸਪੋਰਟਸ ਬਾਈਕ ਦਾ ਲਿਮਟਿਡ ਐਡੀਸ਼ਨ
NEXT STORY