ਰੋਮ, ਇਟਲੀ (ਕੈਂਥ) : ਰਾਜਧਾਨੀ ਰੋਮ ਵਿੱਚ ਸਥਿਤ ਭਾਰਤੀ ਅੰਬੈਸੀ (ਦੂਤਘਰ) ਵਲੋਂ ਮੁੱਲ ਦੀ ਨਵੀਂ ਇਮਾਰਤ ਖਰੀਦੀ ਗਈ ਹੈ ਜਿਸ ਦੇ ਮੱਦੇਨਜ਼ਰ ਬੀਤੇ ਮਹੀਨੇ ਜੂਨ ਤੋਂ ਇਹ ਭਾਰਤੀ ਅੰਬੈਸੀ (ਦੂਤਘਰ) ਪੁਰਾਣੀ ਇਮਾਰਤ ਤੋਂ ਨਵੀਂ ਇਮਾਰਤ ਵੀਆ ਸੀਚੀਲੀਆ 136 ਵਿੱਚ ਤਬਦੀਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਜਹਾਜ਼ ਨੇ ਖਿੱਚ ਲਿਆ ਬੰਦਾ! ਪੱਖੇ 'ਚ ਆਉਣ ਕਾਰਨ ਉੱਡੇ ਚੀਥੜੇ, ਏਅਰਪੋਰਟ ਹੋ ਗਿਆ ਬੰਦ
ਭਾਰਤੀ ਦੂਤਘਰ ਰੋਮ ਦੇ ਅਧਿਕਾਰੀਆਂ ਵਲੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਇਟਲੀ ਵਿੱਚ ਰੈਣ ਬਸੇਰਾ ਕਰ ਰਹੇ ਭਾਰਤੀ ਨਾਗਰਿਕਾਂ ਨੂੰ ਅਪੀਲ ਹੈ ਕਿ ਹੁਣ ਕੌਂਸਲਰ, ਪਾਸਪੋਰਟ ਅਤੇ ਵੀਜ਼ਾ ਸਮੇਤ ਅੰਬੈਸੀ ਦੀਆਂ ਬਾਕੀ ਸਾਰੀਆਂ ਸੇਵਾਵਾਂ ਨਵੀਂ ਇਮਾਰਤ ਵਿੱਚ ਹੀ ਦਿੱਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਭਾਰਤੀ ਦੂਤਘਰ ਦੇ ਸਾਰੇ ਅਧਿਕਾਰੀ ਹਰ ਭਾਰਤੀ ਲਈ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਇਟਲੀ ਵਿੱਚ ਰੈਣ ਬਸੇਰਾ ਕਰ ਰਹੇ ਹਰ ਭਾਰਤੀ ਨਾਗਰਿਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਹਰ ਭਾਰਤੀ ਦੇ ਜਨਹਿੱਤ ਵਿੱਚ ਸੇਵਾਵਾਂ ਪ੍ਰਦਾਨ ਕਰ ਸਕਣ। ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਭਾਰਤੀ ਦੂਤਘਰ ਆਉਣ ਲਈ ਤੁਸੀਂ ਗੂਗਲ ਰਾਹੀਂ ਨਵੀਂ ਇਮਾਰਤ ਦਾ ਪਤਾ ਬਹੁਤ ਹੀ ਸੌਖੇ ਤਰੀਕੇ ਨਾਲ ਲੱਭ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੇਡ ਡੀਲ ਤੋਂ ਪਹਿਲਾਂ ਟਰੰਪ ਨੇ ਵਧਾਈ ਭਾਰਤ ਦੀ ਟੈਂਸ਼ਨ, ਕਿਹਾ- 'BRICS ਦੇਸ਼ਾਂ ਨੂੰ ਦੇਣਾ ਹੋਵੇਗਾ ਵਾਧੂ 10% ਟੈਰਿਫ'
NEXT STORY