ਜਲੰਧਰ- ਟੀ. ਵੀ. ਐੱਸ ਦੀ ਸਭ ਤੋਂ ਲੋਕਪ੍ਰਿਯ ਬਾਈਕ ਅਪਾਚੇ ਦਾ ਨਵਾਂ ਅਵਤਾਰ, TVS Apache RR 310 ਭਾਰਤ 'ਚ ਲਾਂਚ ਲਈ ਤਿਆਰ ਹੈ। ਅਪਾਚੇ ਫੈਂਸ ਇਸ ਦਾ ਲੰਬੇ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਖ਼ਿਰਕਾਰ, ਇਸ ਦੀ ਲਾਂਚ ਡੇਟ ਕੰਫਰਮ ਕਰ ਦਿੱਤੀ ਗਈ ਹੈ। ਨਵੀਂ Apache RR 310 ਨੂੰ ਭਾਰਤ 'ਚ 6 ਦਸੰਬਰ 2017 ਨੂੰ ਲਾਂਚ ਕੀਤਾ ਜਾਵੇਗਾ ਅਤੇ ਇਹ ਦੋ ਰੰਗ, ਲਾਲ ਅਤੇ ਨੀਲਾ 'ਚ ਉਪਲੱਬਧ ਹੋਵੇਗੀ।
ਟੀ. ਵੀ. ਐੈੱਸ ਅਪਾਚੇ ਆਰ. ਆਰ. 310 ਦੇ ਫੀਚਰਸ
ਫੀਚਰਸ ਦੇ ਲਿਹਾਜ਼ ਨਾਲ ਇਹ ਬਾਈਕ ਸ਼ਾਨਦਾਰ ਹੈ। ਇਸ 'ਚ ਟਵਿਨ ਪ੍ਰੋਜੈਕਟਰ ਹੈੱਡਲਾਈਟਸ ਅਤੇ ਐਲ. ਈ. ਡੀ ਟੇਲ ਲੈਂਪਸ ਹਨ। ਵੱਡੇ ਫਿਊਲ ਟੈਂਕ ਵਾਲੀ ਇਸ ਬਾਈਕ ਦਾ ਪਿੱਛਲਾ ਹਿੱਸਾ ਚੁੱਕਿਆ ਹੋਇਆ ਹੈ। ਬਾਈਕ 'ਚ ਪਿੱਛਲਾ ਹਿੱਸਾ ਸ਼ਾਰਕ ਫਿਨ ਵਰਗੀ ਡਿਜ਼ਾਇਨ ਦਾ ਹੈ ਅਤੇ ਇਸ 'ਚ ਸਪਿਲਟ ਸੀਟਾਂ ਦਿੱਤੀ ਜਾਵੇਗੀ। ਸਪਾਰਟੀ ਲੁੱਕ ਵਾਲੀ ਇਸ ਬਾਈਕ 'ਚ ਟੀ. ਵੀ. ਐੱਸ ਨੇ ਰਾਈਡਿੰਗ ਪੋਜੀਸ਼ਨ ਨੂੰ ਬਿਹਤਰ ਬਣਾਉਣ 'ਤੇ ਖਾਸ ਕੰਮ ਕੀਤਾ ਹੈ। ਇਸ ਬਾਈਕ 'ਚ ਇੰਚ ਅਲੌਏ ਵ੍ਹੀਲਜ਼ ਹੋ ਸਕਦੇ ਹਨ। ਇਸ 'ਚ ਸਟੈਂਡਰਡ ਫੀਚਰ ਦੇ ਤੌਰ 'ਤੇ ਏ. ਬੀ. ਐੱਸ ਐਂਟੀ ਲਾਕਿੰਗ ਬ੍ਰੇਕਿੰਗ ਸਿਸਟਮ ਦਿੱਤਾ ਜਾ ਸਕਦਾ ਹੈ। Apache RR 310S 'ਚ ਅਪਸਾਈਡ ਡਾਊਨ ਫਾਰਕਸ ਫਰੰਟ ਵ੍ਹੀਲ 'ਚ ਦਿੱਤੇ ਜਾਣਗੇ।
ਇੰਜਣ, ਪਾਵਰ ਅਤੇ ਸਪੈਸੀਫਿਕੇਸ਼ਨਸ
TVS Apache RR 310S 'ਚ 313 ਸੀ. ਸੀ ਦਾ ਓਹੀ ਸਿੰਗਲ ਸਿਲੈਂਡਰ DOHC ਲਿਕਵਿਡ ਕੂਲਡ ਫਿਊਲ ਇੰਜੈਕਟਡ ਇੰਜਣ ਦਿੱਤਾ ਜਾਵੇਗਾ ਜੋ ਕਿ ਬੀ. ਐੱਮ. ਡਬਲਿਊ ਨੇ BMW G310R ਬਾਈਕ'ਚ ਦਿੱਤਾ ਹੈ। ਇਹ ਇੰਜਣ 9,500 ਆਰ. ਪੀ. ਐੱਮ 'ਤੇ ਵੱਧ ਤੋਂ ਵੱਧ 33.5 28P ਪਾਵਰ ਅਤੇ 7,500 ਆਰ. ਪੀ. ਐੱਮ 'ਤੇ 28 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਟਰਾਂਸਮਿਸ਼ਨ ਲਈ ਇਸ ਬਾਈਕ 'ਚ 6 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। TVS Apache RR 310S ਨੂੰ ਭਾਰਤ 'ਚ 1.8 ਲੱਖ ਰੁਪਏ ਤੋਂ 2 ਲੱਖ ਰੁਪਏ ਦੀ ਐਕਸ ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਮਾਰੂਤੀ ਸੁਜ਼ੂਕੀ ਨੇ ਭਾਰਤ 'ਚ ਲਾਂਚ ਕੀਤਾ SWIFT ਦਾ ਮਿਲਟਿਡ ਐਡੀਸ਼ਨ
NEXT STORY