ਜਲੰਧਰ-ਅਮਰੀਕਾ 'ਚ ਚੱਲ ਰਹੇ ਨਿਊਯਾਰਕ ਮੋਟਰ ਸ਼ੋਅ ਦੇ ਦੌਰਾਨ ਹੋਂਡਾ ਨੇ ਆਪਣੀ Insight ਦਾ ਪ੍ਰੋਡਕਸ਼ਨ ਵਰਜਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਪ੍ਰੋਡਕਸ਼ਨ ਵਰਜਨ ਨੂੰ ਹਾਈਬ੍ਰਿਡ Powertrain ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਇਸ ਦਾ ਕਨਸੈਂਪਟ ਮਾਡਲ Detroit ਮੋਟਰ ਸ਼ੋਅ 'ਚ ਪੇਸ਼ ਕੀਤਾ ਸੀ, ਹੁਣ ਕੰਪਨੀ ਨੇ ਇਸ ਦਾ ਫਾਈਨਲ ਪ੍ਰੋਡਕਸ਼ਨ ਵਰਜਨ ਸ਼ੋਕੇਸ਼ ਕੀਤਾ ਗਿਆ ਹੈ।
2018 ਹੋਂਡਾ Insight ਹਾਈਬ੍ਰਿਡ 'ਚ ਨਵਾਂ CR-V ਵਾਲਾ ਹਾਈਬ੍ਰਿਡ ਵਰਜਨ ਦਿੱਤਾ ਜਾਵੇਗਾ, ਜਿਸ ਦੀ ਵਿਕਰੀ UK 'ਚ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਇਸ 'ਚ ਸਿਵਿਕ ਇੰਜਣ ਆਪਸ਼ਨ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ, ਜਿਸ 'ਚ ਮੌਜੂਦਾ ਡੀਜ਼ਲ ਅਤੇ ਪੈਟਰੋਲ ਆਪਸ਼ਨ ਦਿੱਤਾ ਗਿਆ ਹੈ। ਅਮਰੀਕੀ ਟੈਸਟ ਦੇ ਹਿਸਾਬ ਨਾਲ Insight 'ਚ 155bhp ਪਾਵਰ ਵਾਲਾ ਇੰਜਣ ਦਿੱਤਾ ਗਿਆ ਹੈ।
ਪੁਰਾਣੀ Insight ਦੇ ਮੁਕਾਬਲੇ ਫਰਕ-
ਹੋਂਡਾ ਨੇ ਆਪਣੀ Insight ਦੇ ਫ੍ਰੰਟ 'ਚ ਨਵੀਂ ਆਕਰਸ਼ਿਤ ਸਟਾਇਲ ਥੀਮ ਦਿੱਤੀ ਹੈ, ਜਿਸ 'ਚ ਦੂਜੇ ਮਾਡਲਾਂ ਦੇ ਮੁਕਾਬਲੇ ਮੈਟੇਲਿਕ ਸਟ੍ਰਿਪ ਜਿਆਦਾ ਹੈ। ਕਾਰ ਦੇ ਵਹੀਲਬੇਸ ਅਤੇ ਲੰਬਾਈ ਦੀ ਗੱਲ ਕਰੀਏ ਤਾਂ ਕਾਰ 'ਚ ਪੁਰਾਣੇ Insight ਵਰਜਨ ਤੋਂ ਵਧਾਇਆ ਗਿਆ ਹੈ। ਪੁਰਾਣੇ ਜਨਰੇਸ਼ਨ Insight ਦੇ ਮੁਕਾਬਲੇ ਨਵੀਂ Insight ਹਾਈਬ੍ਰਿਡ ਦਾ ਲੈਗਰੂਮ 2700mm ਦਿੱਤਾ ਗਿਆ ਹੈ।
ਖਾਸ ਹੈ ਇਹ ਫੀਚਰਸ-
ਫੀਚਰਸ ਦੇ ਤੌਰ 'ਤੇ Insight 'ਚ 8.0 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ 7.0 ਇੰਚ LCD ਡਿਸਪਲੇਅ ਦਿੱਤਾ ਗਿਆ ਹੈ, ਜੋ ਕਿ ਸਟੀਅਰਿੰਗ ਵਹੀਲ ਦੇ ਪਿੱਛੇ ਹੈ। ਇਸ ਤੋਂ ਇਲਾਵਾ ਇਸ 'ਚ ਐਪਲੀਕੇਸ਼ਨ ਫੀਚਰ ਦੇ ਲਈ ਸਮਾਰਟਫੋਨ ਮਿਮਕਿੰਗ ਕਸਟਮਾਈਜੇਸ਼ਨ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ Wi-Fi ਦੇ ਰਾਹੀਂ ਸਾਫਟਵੇਅਰ ਅਪਡੇਟ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਹੋਂਡਾ Insight ਦਾ ਮੁਕਾਬਲਾ Toyota Prius ਨਾਲ ਹੋਵੇਗਾ।
ਛੋਟੀਆ ਕਾਰਾਂ ਖਰੀਦਣ ਦਾ ਵਧੀਆ ਮੌਕਾ, ਮਿਲ ਰਿਹੈ ਭਾਰੀ ਡਿਸਕਾਊਂਟ
NEXT STORY