ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਇਕ ਆਟੋ ਰਿਕਸ਼ਾ ਚਾਲਕ ਨੇ 4 ਸਾਲਾ ਬੱਚੇ ਨੂੰ ਉਸ ਦੇ ਪਿਤਾ ਨਾਲ ਬਹਿਸ ਤੋਂ ਬਾਅਦ ਬੇਰਹਿਮੀ ਨਾਲ ਕੁੱਟਿਆ। ਚਾਲਕ ਨੇ ਬੱਚੇ ਨੂੰ ਉਸ ਦਾ ਪੈਰ ਫੜ ਕੇ ਉਸਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਫਿਰ ਲੋਹੇ ਦੀ ਰਾਡ ਨਾਲ ਕਥਿਤ ਤੌਰ ’ਤੇ ਉਸ ਦਾ ਸਿਰ ਫਾੜ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਵਸਈ ਦੀ ਇਕ ਹਾਊਸਿੰਗ ਸੁਸਾਇਟੀ ’ਚ ਵਾਪਰੀ, ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੰਭੀਰ ਜ਼ਖਮੀ ਬੱਚਾ ਹਸਪਤਾਲ ’ਚ ਮੌਤ ਨਾਲ ਜੂਝ ਰਿਹਾ ਹੈ। ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸੀਨੀਅਰ ਪੁਲਸ ਇੰਸਪੈਕਟਰ ਬਾਲਕ੍ਰਿਸ਼ਨ ਘਡੀਗਾਂਵਕਰ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਲੱਗਭਗ 8 ਵਜੇ ਵਾਪਰੀ। ਮੁਲਜ਼ਮ ਆਟੋ ਰਿਕਸ਼ਾ ਚਾਲਕ ਸੰਦੀਪ ਪਵਾਰ ਅਤੇ ਬੱਚੇ ਦੇ ਪਿਤਾ ਅਤੁਲ ਕੋਂਧਾਰੇ ਵਿਚਾਲੇ ਮਾਮੂਲੀ ਬਹਿਸ ਨੇ ਭਿਆਨਕ ਰੂਪ ਧਾਰ ਲਿਆ। ਮੁਲਜ਼ਮ ਪਵਾਰ ਨੂੰ ਬਾਅਦ ’ਚ ਗ੍ਰਿਫ਼ਤਾਰ ਕਰ ਕੇ ਸਥਾਨਕ ਅਦਾਲਤ ਨੇ 3 ਦਿਨ ਦੀ ਪੁਲਸ ਹਿਰਾਸਤ ’ਚ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਸੋਈ ਗੈਸ ਦੀਆਂ ਕੀਮਤਾਂ 'ਤੇ ਚਰਚਾ ਨੂੰ ਲੈ ਕੇ ਰਾਜ ਸਭਾ 'ਚ ਖੜਗੇ ਅਤੇ ਰਿਜਿਜੂ ਵਿਚਾਲੇ ਹੋਈ ਬਹਿਸ
NEXT STORY