ਜਲੰਧਰ— ਸਕੋਡਾ ਸੁਪਰਬ ਨੇ ਆਪਣੀ ਇੰਡੀਅਨ ਵੈੱਬਸਾਈਟ 'ਤੇ ਆਪਣਾ ਸਪੋਰਟੀ ਵੇਰੀਐਂਟ ਵੀ ਜੋੜ ਲਿਆ ਹੈ ਅਤੇ ਹੁਣ ਕੰਪਨੀ ਸੁਪਰਬ ਸਪੋਰਟਲਾਈਨ ਟ੍ਰਿਮ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਇਸ ਗੱਡੀ ਨੂੰ ਸ਼ਾਰਪ ਸਟਾਈਨ ਅਤੇ ਸਪੋਰਟੀ ਲੁੱਕ ਦਿੱਤੀ ਹੈ। ਬਲੈਕ ਐਕਸਟੀਰੀਅਰ ਅਤੇ ਰੈੱਡ ਪੇਂਟਜਾਬ ਦੇ ਨਾਲ ਇਹ ਗੱਡੀ ਬੇਹੱਦ ਆਕਰਸ਼ਕ ਦਿਸੇਗੀ।

ਇੰਟੀਰੀਅਰ
ਕਾਰ ਦੇ ਇੰਟੀਰੀਅਰ ਨੂੰ ਬਲੈਕ ਰੱਖਿਆ ਗਿਆ ਹੈ। ਇਸ ਦੇ ਨਾਲ ਕੰਟਰਾਸਟ ਰੈੱਡ ਕਲਰ ਦਾ ਵੀ ਇਸਤੇਮਾਲ ਕੀਤਾ ਗਿਆ ਙੈ। ਗੱਡੀ 'ਚ ਸਪੋਰਟੀ ਸੀਟਾਂ, ਐਲਮੀਨੀਅਮ ਪੈਡਲ ਅਤੇ ਡੈਸ਼ਬੋਰਡ 'ਤੇ ਕਾਰਬਨ ਫਾਈਬਰ ਦਾ ਇਸਤੇਮਾਲ ਕਰਕੇ ਇਸ ਨੂੰ ਕੰਪਲੀਟ ਪੈਕੇਜ ਬਣਾਇਆ ਗਿਆ ਹੈ।

ਇੰਜਣ
ਇੰਡੀਅਨ ਸੁਪਰਬ ਸਪੋਰਟਲਾਈਨ 'ਚ ਪੁਰਾਣੇ ਮਾਡਲ ਦੇ ਇੰਜਣ ਦੇ ਇਸਤੇਮਾਲ ਹੋਣ ਦੀ ਉਮੀਦ ਹੈ। ਗੱਡੀ 'ਚ 1.8 ਲੀਟਰ ਟੀ.ਐੱਸ.ਈ. ਪੈਟਰੋਲ ਇੰਜਣ ਹੋਵੇਗਾ। ਇਹ ਇੰਜਣ 178 ਹਾਰਸਪਾਵਰ ਦੀ ਤਾਕਤ ਅਤੇ 320 ਐੱਨ.ਐੱਮ. ਦਾ ਟਾਰਕ ਪੈਦਾ ਕਰੇਗਾ। ਇਸ ਦੇ ਡੀਜ਼ਲ ਵੇਰੀਐਂਟ 'ਚ 2.0 ਦਾ ਟੀ.ਡੀ.ਆਈ. ਮੋਟਰ ਇੰਜਣ ਹੈ ਜੋ 175 ਹਾਰਸਪਾਵਰ ਦੀ ਤਾਕਤ ਅਤੇ 350 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰੇਗਾ। ਇਸ ਦੇ ਪੈਟਰੋਲ ਮਾਡਲ 'ਚ 6 ਸਪੀਡ ਮੈਨੁਅਲ ਅਤੇ 7 ਸਪੀਡ ਡੀ.ਐੱਸ.ਜੀ. ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਹੈ ਜਦ ਕਿ ਡੀਜ਼ਲ ਵੇਰੀਐਂਟ 'ਚ 6 ਸਪੀਡ ਡੀ.ਐੱਸ.ਜੀ. ਯੂਨਿਟ ਹੀ ਆਫਰ ਕੀਤੀ ਜਾਵੇਗੀ।
ਸਕੋਡਾ ਦੀ ਇਹ ਗੱਡੀ ਅਜੇ ਵਿਕਰੀ ਲਈ ਉਪਲੱਬਧ ਨਹੀਂ ਹੈ। ਹਾਲਾਂਕਿ ਆਉਣ ਵਾਲੇ ਤਿਉਹਾਰੀ ਸੀਜ਼ਨ 'ਚ ਇਸ ਦੇ ਲਾਂਚ ਹੋਣ ਦੀ ਉਮੀਦ ਹੈ। ਸਕੋਡਾ ਨੇ ਹਾਲ ਹੀ 'ਚ ਸੁਪਰਬ ਕਾਰਪੋਰੇਟ ਐਡੀਸ਼ਨ ਨੂੰ ਭਾਰਤ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 23.49 ਲੱਖ ਰੁਪਏ ਹੈ।
ਟੈਸਟ ਡਰਾਈਵਿੰਗ ਦੇ ਦੌਰਾਨ ਐਪਲ ਦੀ ਸੈਲਫ ਡਰਾਈਵਿੰਗ ਕਾਰ ਦਾ ਹੋਇਆ ਐਕਸੀਡੈਂਟ
NEXT STORY