ਜਲੰਧਰ-ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ 18 ਜੂਨ ਨੂੰ ਏ. ਐੱਮ. ਜੀ. ਐੱਸ63 ਕੂਪੇ (AMG S63 Coupe) ਭਾਰਤ 'ਚ ਲਾਂਚ ਕਰੇਗੀ। ਕੰਪਨੀ ਨੇ ਇਸ ਤੋਂ ਪਹਿਲਾਂ ਇਸੇ ਸਾਲ E63S 4ਮੈਟਿਕ ਪਲੱਸ, GLE 43 ਓਰੇਂਜ ਆਰਟ ਅਤੇ SLC 43 ਰੈੱਡ ਆਰਟ AMG ਲਾਂਚ ਕਰ ਚੁੱਕੀ ਹੈ।
ਮਰਸਡੀਜ਼ ਏ. ਐੱਮ. ਜੀ. ਐੱਸ63 ਕੂਪੇ 'ਚ 4.0 ਲਿਟਰ v8 ਬਾਈ-ਟਰਬੋ ਇੰਜਣ ਦਿੱਤਾ ਗਿਆ ਹੈ, ਜੋ ਬੀ. ਐੱਚ. ਪੀ ਅਤੇ 900 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 9 ਸਪੀਡ ਏ. ਐੱਮ. ਜੀ. ਸਪੀਡਸ਼ਿਪਟ ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਹ ਗੱਡੀ 3.4 ਸੈਕਿੰਡ 'ਚ 1-100 ਕਿ. ਮੀ. ਪ੍ਰਤੀ ਘੰਟੇ ਦੀ ਸਪੀਡ ਦਿੱਤੀ ਗਈ ਹੈ। ਇਹ ਕਾਰ ਲਿਥੀਅਮ ਆਇਨ ਬੈਟਰੀ, ਕੰਪੋਸਿਟ ਬ੍ਰੇਕਿੰਗ ਸਿਸਟਮ ਅਤੇ ਲਾਈਟ ਫਾਰਜਡ ਐਲਾਏ ਵ੍ਹੀਲ ਦੀ ਵਜ੍ਹਾਂ ਨਾਲ ਪਿਛਲੇ ਮਾਡਲ ਦੇ ਮੁਕਾਬਲੇ ਹਲਕੀ ਹੈ। ਇਸ 'ਚ ਪੈਨਾਮੇਰਿਕਾਨਾ ਗ੍ਰਿਲ ਦਿੱਤੀ ਗਈ ਹੈ। ਅਪਫਰੰਟ ਏਪਰੀਨ 'ਚ ਦੋ ਏਅਰ ਇਨਲੈਂਟਸ ਦਿੱਤੇ ਗਏ ਹਨ।
ਪਿਛਲੇ ਪਾਸੇ ਇਸ 'ਚ ਟਵਿਨ ਟੇਲ ਪਾਈਪਸ ਮੌਜੂਦ ਹਨ। ਇਸ 'ਚ ਕੁੱਲ 66 ਓ. ਐੱਲ. ਈ. ਡੀ. ਐੱਸ. ਲਗਾਏ ਗਏ ਹਨ, ਜੋ ਇਸ ਦੇ ਰਿਅਰ ਲੁਕ ਨੂੰ ਯੂਨੀਕ ਬਣਾਉਂਦੇ ਹਨ। ਇਸ ਤੋਂ ਇਲਾਵਾ ਇਸ 'ਚ ਰਾਈਡ ਕੰਟਰੋਲ, ਡਰਾਈਵਿੰਗ ਮੋਡਸ, ਸਪੀਡ ਸੈਂਸਟਿਵ ਸਟੀਅਰਿੰਗ ਅਤੇ ਟ੍ਰੈਕ ਪੈਕ ਜਿਵੇ ਏ. ਐੱਮ. ਜੀ. ਦੇ ਖਾਸ ਫੀਚਰ ਦਿੱਤੇ ਗਏ ਹਨ। ਟ੍ਰੈਕ ਪੈਕ ਲੈਪ ਟਾਈਮ ਅਤੇ ਦੂਜੇ ਡਾਟੇ ਨੂੰ ਰਿਕਾਰਡ ਕਰਦਾ ਹੈ। ਬਾਜ਼ਾਰ 'ਚ ਇਸ ਦਾ ਮੁਕਾਬਲਾ ਐਸਟਨ ਮਾਰਟਿਨ DB11 ਨਾਲ ਹੋਵੇਗਾ।
ਹੇਮਕੁੰਟ ਸਕੂਲ ਦੇ ਵਿਦਿਆਰਥੀ ਕ੍ਰਿਕਟ ਫੈਡਰੇਸ਼ਨ ਲਈ ਹੋਏ ਰਵਾਨਾ
NEXT STORY