ਵਾਸ਼ਿੰਗਟਨ - ਅਮਰੀਕਾ ਨੇ ਰੂਸੀ ਜਾਂ ਈਰਾਨੀ ਤੇਲ ਦੀ ਖਰੀਦ ’ਤੇ ਪਾਬੰਦੀਆਂ ਤੋਂ ਕੋਈ ਵੀ ਵਾਧੂ ਛੋਟ ਦੇਣ ਤੋਂ ਬੁੱਧਵਾਰ ਨੂੰ ਇਨਕਾਰ ਕਰ ਦਿੱਤਾ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫ਼ਤਰ ‘ਵ੍ਹਾਈਟ ਹਾਊਸ’ ਵਿਚ ਇਹ ਐਲਾਨ ਕੀਤਾ। ਬੇਸੈਂਟ ਨੇ ਕਿਹਾ ਕਿ ਅਸੀਂ ਰੂਸੀ ਤੇਲ ਅਤੇ ਈਰਾਨੀ ਤੇਲ ’ਤੇ ਆਮ ਲਾਇਸੈਂਸ ਦਾ ਨਵੀਨੀਕਰਨ ਨਹੀਂ ਕਰਾਂਗੇ। ਅਮਰੀਕਾ ਨੇ 5 ਮਾਰਚ ਨੂੰ ਭਾਰਤ ਨੂੰ 30 ਦਿਨਾਂ ਦੀ ਪਾਬੰਦੀ ਛੋਟ ਦਿੱਤੀ ਸੀ, ਜਿਸ ਤਹਿਤ ਯੂਕ੍ਰੇਨ ਜੰਗ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਉਹ ਰੂਸੀ ਤੇਲ ਖਰੀਦ ਸਕਦਾ ਸੀ। ਇਸ ਦੇ ਕੁਝ ਹੀ ਦਿਨਾਂ ਬਾਅਦ ਇਹ ਰਾਹਤ ਕੁਝ ਹੋਰ ਦੇਸ਼ਾਂ ਤੱਕ ਵੀ ਵਧਾ ਦਿੱਤੀ ਗਈ ਸੀ, ਪਰ ਇਹ ਛੋਟ 11 ਅਪ੍ਰੈਲ ਨੂੰ ਖ਼ਤਮ ਹੋ ਗਈ।
ਇਸ ਖੂਬਸੂਰਤ ਮਹਿਲਾ ਨੂੰ ਹੋਵੇਗੀ ਫਾਂਸੀ, ਈਰਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਮਿਲੇਗੀ ਸਜ਼ਾ
NEXT STORY