ਜਲੰਧਰ- ਇਨੀਂ ਦਿਨੀਂ ਕਈ ਕਾਰ ਨਿਰਮਾਤਾ ਕੰਪਨੀਆਂ ਆਪਣੇ ਨਵੇਂ-ਨਵੇਂ ਮਾਡਲਾਂ ਦੀ ਅੰਤਰਰਾਸ਼ਟਰੀ ਪੱਧਰ 'ਤੇ ਟੈਸਟਿੰਗ ਕਰ ਰਹੀਆਂ ਹਨ। ਭਾਰਤੀ ਬਾਜ਼ਾਰ 'ਚ ਵੀ ਇਹ ਗੱਡੀਆਂ ਜਲਦੀ ਹੀ ਲਾਂਚ ਹੋ ਸਕਦੀਆਂ ਹਨ। ਫੋਰਡ, ਫਾਕਸਵੈਗਨ, ਫਿਅਟ ਅਤੇ ਏ.ਐੱਮ.ਜੀ. ਦੀਆਂ ਗੱਡੀਆਂ ਹਾਲ ਹੀ 'ਚ ਟੈਸਟਿੰਗ ਦੌਰਾਨ ਨਜ਼ਰ ਆਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀਆਂ ਇਨ੍ਹਾਂ ਕਾਰਾਂ ਨੂੰ ਭਾਰਤ 'ਚ ਜਲਦੀ ਹੀ ਲਾਂਚ ਕਰ ਸਕਦੀਆਂ ਹਨ। ਅੱਜ ਅਸੀਂ ਆਪਣੀ ਇਸ ਰਿਪੋਰਟ 'ਚ ਇਨ੍ਹਾਂ ਗੱਡੀਆਂ ਬਾਰੇ ਦੱਸਣ ਜਾ ਰਹੇ ਹਾਂ।
1. ਫਿਅਟ ਐਕਸ6ਐੱਸ
ਫਿਅਟ ਇਨੀਂ ਦਿਨੀਂ ਇਕ ਨਵੀਂ ਸੇਡਾਨ 'ਤੇ ਕੰਮ ਕਰ ਰਹੀ ਹੈ, ਹਾਲ ਹੀ 'ਚ ਇਸ ਕਾਰ ਨੂੰ ਦੱਖਣੀ ਅਮਰੀਕਾ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਫਿਲਹਾਲ ਇਸ ਨੂੰ ਐਕਸ6ਐੱਸ ਕੋਡਨੇਮ ਦਿੱਤਾ ਗਿਆ ਹੈ। ਫਿਅਟ ਐਕਸ6ਐੱਸ ਨੂੰ ਐਰਗੋ ਹੈਚਬੈਕ 'ਤੇ ਤਿਆਰ ਕੀਤਾ ਗਿਆ ਹੈ। ਇਸ ਨੂੰ ਸਾਲ ਦੇ ਅੰਤ ਤੱਕ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੱਖਣੀ ਅਮਰੀਕਾ 'ਚ ਇਸ ਦੀ ਵਿਕਰੀ ਅਗਲੇ ਸਾਲ ਦੀ ਪਹਿਲੀ ਤਿਮਾਹੀ 'ਚ ਸ਼ੁਰੂ ਹੋਵੇਗੀ ਅਤੇ ਭਾਰਤ 'ਚ ਇਹ ਕਾਰ 2019 ਤੱਕ ਲਾਂਚ ਕੀਤੀ ਜਾ ਸਕਦੀ ਹੈ।
2. ਐੱਮ.ਜੀ. 6
ਬ੍ਰਿਟਿਸ਼ ਕਾਰ ਕੰਪਨੀ ਐੱਮ.ਜੀ. ਮੋਟਰਸ ਇਨੀਂ ਦਿਨੀਂ ਦੂਜੀ ਜਨਰੇਸ਼ਨ ਦੀ ਐੱਮ.ਜੀ. 6 'ਤੇ ਕੰਮ ਕਰ ਰਹੀ ਹੈ, ਹਾਲ ਹੀ 'ਚ ਇਸ ਕਾਰ ਨੂੰ ਚੀਨ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਸੰਭਾਵਨਾ ਹੈ ਕਿ ਇਸ ਮਹੀਨੇ ਦੇ ਅੰਤ 'ਚ ਹੋਣ ਵਾਲੇ ਚੇਂਗੜੂ ਮੋਟਰ ਸ਼ੋਅ-2017 ਦੌਰਾਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਵਿਚ ਐੱਮ.ਜੀ. ਜੀ.ਐੱਸ. ਐੱਸ.ਯੂ.ਵੀ. ਵਾਲਾ 1.5 ਲੀਟਰ ਦਾ ਟਰਬੋ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਸ ਦੀ ਪਾਵਰ 160ਪੀ.ਐੱਸ. ਅਤੇ ਟਾਰਕ 250ਐੱਨ.ਐੱਮ. ਹੋਵੇਗਾ। ਇੰਜਣ ਦੇ ਨਾਲ 6 ਸਪੀਡ ਮੈਨੁਅਲ ਅਤੇ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲੇਗਾ। ਭਾਰਤ 'ਚ ਵੀ ਇਸ ਕਾਰ ਨੂੰ ਅਗਲੇ ਸਾਲ ਤੱਕ ਉਤਾਰਿਆ ਜਾ ਸਕਦਾ ਹੈ।
3. ਫਾਕਸਵੈਗਨ ਜੇਟਾ
ਫਾਕਸਵੈਗਨ ਦੀ ਨਵੀਂ ਜੇਟਾ ਸੇਡਾਨ ਨੂੰ ਕੰਪਨੀ ਦੇ ਮੈਕਸੀਕਨ ਪਲਾਂਟ 'ਚ ਦੇਖਿਆ ਗਿਆ ਹੈ। ਇਸ ਨੂੰ ਅਮਰੀਕਾ 'ਚ ਹੋਣ ਵਾਲੇ ਲਾਂਸ ਏਂਜਲਸ ਆਟੋ ਸ਼ੋਅ-2017 ਦੌਰਾਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਅੱਠਵੀਂ ਜਨਰੇਸ਼ਨ ਦੀ ਜੇਟਾ ਦਾ ਡਿਜ਼ਾਇਨ ਪੁਰਾਣੇ ਮਾਡਲ ਤੋਂ ਜ਼ਿਆਦਾ ਆਕਰਸ਼ਕ ਹੈ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਜੇਟਾ 'ਚ ਮੌਜੂਦਾ ਮਾਡਲ ਵਾਲੇ ਇੰਜਣ ਤੋਂ ਇਲਾਵਾ ਨਵਾਂ 1.5 ਲੀਟਰ ਦਾ ਟੀ.ਐੱਸ.ਆਈ. ਈ.ਵੀ.ਓ. ਇੰਜਣ ਵੀ ਮਿਲੇਗਾ।
4. ਫੋਰਡ ਫੀਗੋ/ਐਸਪਾਇਰ ਫੇਸਲਿਫਟ
ਫੋਰਡ ਨੇ ਫੀਗੋ/ਐਸਪਾਇਰ ਦੇ ਫੇਸਲਿਫਟ ਅਵਤਾਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ, ਹਾਲ ਹੀ 'ਚ ਇਨ੍ਹਾਂ ਨੂੰ ਬ੍ਰਾਜ਼ੀਲ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਇਨ੍ਹਾਂ ਨੂੰ ਅਗਲੇ ਸਾਲ ਉਤਾਰਿਆ ਜਾਵੇਗਾ। ਇਨ੍ਹਾਂ ਦੀ ਕੀਮਤ ਮੌਜੂਦਾ ਮਾਡਲ ਦੀ ਕੀਮਤ ਦੇ ਕਰੀਬ ਹੋ ਸਕਦੀ ਹੈ। ਇਨ੍ਹਾਂ 'ਚ ਮੌਜੂਦਾ ਮਾਡਲ ਵਾਲੇ ਇੰਜਣ ਨਵੀਂ ਪਾਵਰ ਟਿਊਨਿੰਗ ਦੇ ਨਾਲ ਆ ਸਕਦੇ ਹਨ। ਮੌਜੂਦਾ ਮਾਡਲ 'ਚ ਦੋ ਪੈਟਰੋਲ ਇੰਜਣ ਦਿੱਤੇ ਗਏ ਹਨ। ਇਨ੍ਹਾਂ 'ਚ ਪਹਿਲਾ ਹੈ 1.2 ਲੀਟਰ ਦਾ ਇੰਜਣ, ਜੋ 88 ਪੀ.ਐੱਸ. ਦੀ ਪਾਵਰ ਅਤੇ 111 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਦੂਜਾ ਹੈ 1.5 ਲੀਟਰ ਦਾ ਇੰਜਣ ਜੋ 112 ਪੀ.ਐੱਸ. ਦੀ ਪਾਵਰ ਅਤੇ 136 ਐੱਨ.ਐੱਮ. ਦਾ ਟਾਰਕ ਦਿੰਦਾ ਹੈ। ਡੀਜ਼ਲ ਵੇਰੀਐਂਟ 'ਚ ਵੀ 1.5 ਲੀਟਰ ਦਾ ਇੰਜਣ ਲੱਗਾ ਹੈ, ਇਸ ਦਾ ਪਾਵਰ 100 ਪੀ.ਐੱਸ. ਅਤੇ ਟਾਰਕ 215 ਐੱਨ.ਐੱਮ. ਹੈ।
ਸਸਤੇ ਹੋਏ ਵਪਾਰਕ ਵਾਹਨ, ਕੰਪਨੀਆਂ ਦੇ ਰਹੀਆਂ ਨੇ ਛੋਟ!
NEXT STORY