ਜਲੰਧਰ-ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਟੋਇਟਾ ਨਿਊ ਜਨਰੇਸ਼ਨ ਕੈਮਰੀ (Toyota Camry) ਦੀ ਟੈਸਟਿੰਗ ਕਰ ਰਹੀ ਹੈ। ਇਸ ਕਾਰ ਨੂੰ ਹਾਲ ਹੀ 'ਚ ਭਾਰਤੀ ਸੜਕਾਂ 'ਤੇ ਟੈਸਟਿੰਗ ਦੌਰਾਨ ਦੇਖੀ ਗਈ ਸੀ। ਕੁਝ ਸਮਾਂ ਪਹਿਲਾਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਘੱਟ ਮੰਗ ਦੇ ਕਾਰਨ ਕੰਪਨੀ ਇਸ ਮਾਡਲ ਨੂੰ ਬੰਦ ਕਰ ਸਕਦੀ ਹੈ ਪਰ ਅਜਿਹਾ ਨਹੀਂ ਹੋਵੇਗਾ। ਨਵੀਂ ਟੋਇਟਾ ਕੈਮਰੀ ਨੂੰ ਅਗਲੇ ਸਾਲ ਦੂਜੀ ਤਿਮਾਂਹੀ 'ਚ ਲਾਂਚ ਕੀਤੀ ਜਾਵੇਗੀ। ਟੈਸਟਿੰਗ ਦੌਰਾਨ ਦੇਖਿਆ ਗਿਆ ਹੈ ਕਿ ਮਾਡਲ ਲੁੱਕ 'ਚ ਥੋੜ੍ਹਾਂ ਵੱਖਰਾ ਹੋਵੇਗਾ ਅਤੇ ਇਸ ਦੀ ਡਾਇਮੇਸ਼ਨ ਮੌਜੂਦਾ ਮਾਡਲ ਤੋਂ ਵੱਡੀ ਹੈ।
ਡਿਜ਼ਾਈਨ ਅਤੇ ਐਕਸਟੀਰੀਅਰ-
ਨਵੇਂ ਮਾਡਲ ਦੇ ਡਿਜ਼ਾਈਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ TNGA ਪਲੇਟਫਾਰਮ 'ਤੇ ਆਧਾਰਿਤ ਹੈ। ਐਕਸਟੀਰੀਅਰ ਦੀ ਗੱਲ ਕਰੀਏ ਤਾਂ ਨਵੇਂ ਮਾਡਲ 'ਚ ਐੱਲ. ਈ. ਡੀ. ਹੈੱਡਲੈਂਪਸ, ਫਾਗ ਲੈਂਪਸ, ਐੱਲ. ਈ. ਡੀ. ਟੇਲ ਲੈਂਪਸ, 18 ਇੰਚ ਐਲਾਏ ਵ੍ਹੀਲ ਅਤੇ ਰੀਅਰ ਲਿਪ ਸਪਾਈਲਰ ਦੇਖਣ ਨੂੰ ਮਿਲਣਗੇ।
ਇੰਟੀਰੀਅਰ-
ਇਸ ਦੇ ਇੰਟੀਰੀਅਰ 'ਚ ਕਾਫੀ ਬਦਲਾਅ ਕੀਤੇ ਗਏ ਹਨ। ਇਸ ਦੇ ਡੈਸ਼ਬੋਰਡ 'ਚ ਫਿਊਚਰਿਸਟਿੱਕ ਸਟਾਈਲਿੰਗ ਦਿੱਤੀ ਗਈ ਹੈ। ਇਸ ਦਾ ਕੈਬਿਨ 8 ਇੰਚ ਟੱਚਸਕਰੀਨ ਡਿਸਪਲੇਅ, 7 ਇੰਚ ਮਲਟੀ-ਇੰਫਰਮੇਂਸ਼ਨ ਡਿਸਪਲੇਅ, 8ਵੇਅ ਇਲੈਕਟ੍ਰੋਨਿਕਲੀ ਐਡਜਸਟੇਬਲ ਡਰਾਈਵਰ ਸੀਟ, ਡਿਊਲ ਜੋਨ ਆਟੋਮੈਟਿਕ ਕਲਾਈਮੇਟ ਕੰਟਰੋਲ , ਰੀਅਰ ਸੀਟ ਵੇਂਟ ਅਤੇ ਵਾਇਰਲੈੱਸ ਸਮਾਰਟਫੋਨ ਚਾਰਜਿੰਗ ਵਰਗੇ ਫੀਚਰਸ ਦਿੱਤੇ ਜਾਣਗੇ।
ਇੰਜਣ-
ਪਹਿਲਾਂ ਦੀ ਤਰ੍ਹਾਂ ਨਵੇਂ ਮਾਡਲ 'ਚ ਡੀਜ਼ਲ ਆਪਸ਼ਨ ਮੌਜੂਦ ਨਹੀਂ ਹੋਵੇਗਾ। ਇਹ ਸਿਰਫ ਹਾਈਬ੍ਰਿਡ ਸਿਸਟਮ ਦੇ ਨਾਲ ਪੈਟਰੋਲ ਵੇਰੀਐਂਟ 'ਚ ਲਾਂਚ ਕੀਤੀ ਜਾਵੇਗੀ। ਇਸ 'ਚ 2.5 ਲਿਟਰ ਪੈਟਰੋਲ ਇੰਜਣ ਹੈ ਜੋ 178 ਪੀ. ਐੱਸ. ਦੀ ਪਾਵਰ ਅਤੇ 221 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 3 ਐੱਨ. ਐੱਮ. ਇਲੈਟ੍ਰੋਨਿਕ ਮੋਟ ਵੀ ਮੌਜੂਦ ਹੋਵੇਗੀ, ਜੋ 120 ਪੀ. ਐੱਸ. ਦੀ ਪਾਵਰ ਅਤੇ 202 ਐੱਨ. ਐੱਮ. ਦਾ ਟਾਰਕ ਜਨਰੇਟ ਕਰੇਗੀ।
ਟੋਇਟਾ ਨੇ ਭਾਰਤ 'ਚ ਲਾਂਚ ਕੀਤੀ ਸੀ ਕੈਮਰੀ ਹਾਈਬ੍ਰਿਡ-
ਕੰਪਨੀ ਨੇ ਕੁਝ ਮਹੀਨੇ ਪਹਿਲਾਂ ਹੀ ਭਾਰਤ 'ਚ ਕੈਮਰੀ ਹਾਈਬ੍ਰਿਡ ਲਾਂਚ ਕੀਤੀ ਸੀ। ਨਵੀਂ ਅਪਡੇਟਿਡ ਕੈਮਰੀ ਦੇ ਇੰਟੀਰੀਅਰ 'ਚ ਆਲ ਬਲੈਕ ਲੇਆਊਟ ਦਿੱਤਾ ਗਿਆ ਸੀ, ਜਿਸ ਤੋਂ ਇਹ ਹੁਣ ਜ਼ਿਆਦਾ ਸਪੋਰਟੀ ਨਜ਼ਰ ਆਉਂਦੀ ਹੈ। ਕੰਪਨੀ ਨੇ ਇਸ 'ਚ 12 ਸਪੀਕਰ ਵਾਲਾ ਜੇ. ਬੀ. ਐੱਲ. ਦਾ ਸਾਊਂਡ ਸਿਸਟਮ, ਕਿਊ. ਆਈ. ਵਾਇਰਲੈੱਸ ਚਾਰਜਿੰਗ ਪੈਡ, ਐੱਲ. ਈ. ਡੀ. ਫਾਗ ਲੈਂਪਸ, ਟਾਇਰ ਪੇਸ਼ਰ ਮੋਨੀਟਰਿੰਗ ਸਿਸਟਮ ਫੀਚਰਸ ਦਿੱਤੇ ਗਏ ਸੀ।ਇਸ ਤੋਂ ਇਲਾਵਾ ਟੋਇਟਾ ਦੀ ਨਵੀਂ ਕੈਮਰੀ ਦਾ ਸਿੱਧਾ ਮੁਕਾਬਲਾ ਹੋਂਡਾ ਐਕੋਰਡ (Honda Accord) ਨਾਲ ਹੋਵੇਗਾ।
BMW ਨੇ ਭਾਰਤ 'ਚ ਲਾਂਚ ਕੀਤੀਆਂ ਦੋ ਐਡਵੇਂਚਰ ਟੂਰਿੰਗ ਬਾਈਕਸ, ਜਾਣੋ ਖੂਬੀਆਂ
NEXT STORY