ਜਲੰਧਰ- ਐਪ ਬੇਸਡ ਕੈਬ ਸਰਵਿਸ ਦੇਣ ਵਾਲੀ ਕੰਪਨੀ ਉਬਰ ਹੁਣ ਵਾਲਵੋ ਨਾਲ 24 ਹਜ਼ਾਰ ਸੈਲਫ-ਡਰਾਈਵਿੰਗ ਕਾਰ ਖਰੀਦਣ ਜਾ ਰਹੀ ਹੈ | ਇਸ ਦੇ ਨਾਲ ਹੀ ਮਾਰਕੀਟ 'ਚ ਉਬਰ ਦੀ ਭੂਮਿਕਾ 'ਚ ਵੱਡਾ ਬਦਲਾਅ ਹੋਵੇਗਾ | ਹੁਣ ਇਹ ਗਾਹਕਾਂ ਦੀ ਮੰਗ 'ਤੇ ਉਨ੍ਹਾਂ ਨੂੰ ਸੈਲਫ ਡਰਾਈਵਿੰਗ ਕਾਰ ਉਪਲੱਬਧ ਕਰਾਏਗੀ |
ਉਬਰ ਅਤੇ ਵਾਲਵੋ ਦੀ ਇਹ ਡੀਲ ਉਨ੍ਹਾਂ ਦੇ 3 ਸਾਲ ਪੁਰਾਣੇ ਰਿਸ਼ਤੇ ਨੂੰ ਅਤੇ ਮਜ਼ਬੂਤ ਕਰੇਗੀ | ਧਿਆਨ ਯੋਗ ਹੈ ਕਿ ਇਹ ਡੀਲ ਅਜਿਹੇ ਸਮੇਂ 'ਚ ਹੋਈ ਹੈ ਜਦ ਉਬਰ ਦੀ ਆਟੋਨਾਮਸ ਡਰਾਈਵਿੰਗ ਯੂਨਿਟ 'ਤੇ ਵਪਾਰ ਨੂੰ ਲੈ ਕੇ ਮੁਕੱਦਮਾ ਚੱਲ ਰਿਹਾ ਹੈ |
ਵਾਲਵੋ ਦੇ ਰਾਹੀਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਉਬਰ ਨੂੰ ਆਟੋਨਾਮਸ ਟੈਕਨਾਲੌਜੀ ਨਾਲ ਲੈਸ X390 SUV ਉਪਲੱਬਧ ਕਰਾਏਗੀ | ਇਕ ਵਾਲਵੋ X390 ਦੀ ਕੀਮਤ ਲਗਭਗ 32 ਲੱਖ 48 ਹਾਜ਼ਾਰ ਰੁਪਏ ਹੈ | ਸੈਲਫ-ਡਰਾਈਵਿੰਗ ਸਿਸਟਮ ਵਾਲੀ ਵਾਲਵੋ ਕਾਰ ਫਿਲਹਾਲ ਉਬਰ ਦੀ ਹੀ ਐਡਵਾਂਸਡ ਟੈਕਨਾਲੌਜੀ ਗਰੁਪ ਦੁਆਰਾ ਬਣਾਈ ਜਾ ਰਹੀ ਹੈ | ਜੇਕਰ ਉਬਰ ਨੇ ਇਹ 24000 ਗੱਡੀਆਂ ਖਰੀਦੀ ਹੈ ਤਾਂ ਇਹ ਵੋਲਵੋ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਹੋਵੇਗਾ | ਇਸ ਤੋਂ ਇਲਾਵਾ ਆਟੋਨਾਮਸ ਵ੍ਹੀਕੱਲ ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੋਵੇਗੀ |
ਮਾਰੂਤੀ ਕੇਅਰ ਐਪ ਹੋਈ ਅਪਡੇਟ, ਜੁੜੇ ਇਹ ਖਾਸ ਫੀਚਰਸ
NEXT STORY