ਜਲੰਧਰ- ਸਵੀਡਿਸ਼ ਵਾਹਨ ਨਿਰਮਾਤਾ ਕੰਪਨੀ ਵੋਲਵੋ 4 ਜੁਲਾਈ ਨੂੰ ਭਾਰਤ 'ਚ ਆਪਣੀ ਸਭ ਤੋਂ ਛੋਟੀ ਐੱਸ. ਯੂ. ਵੀ. ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਨਵੀਂ ਐੱਸ. ਯੂ .ਵੀ. ਦਾ ਨਾਂ X340 ਹੋਵੇਗਾ ਅਤੇ ਇਸ ਨੂੰ ਭਾਰਤ 'ਚ ਪੂਰੀ ਤਰ੍ਹਾਂ ਬਣਾ ਕੇ ਇੰਪੋਰਟ ਕੀਤਾ ਜਾਵੇਗਾ। ਕੰਪਨੀ ਆਪਣੀ ਇਸ ਕਾਰ 'ਚ ਕਈ ਸ਼ਾਨਦਾਰ ਫੀਚਰਸ ਨੂੰ ਸ਼ਾਮਿਲ ਕਰੇਗੀ ਜਿਸ 'ਚ ਦੁਨੀਆ ਦਾ ਪਹਿਲਾ ਏਅਰ ਵੇਂਟਿਲੇਟਡ ਅਤੇ ਡੈਸ਼-ਬੋਰਡ ਮਾਊਂਟੈਡ ਸਭ-ਵੁਫਰ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਕਾਰ ਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ Volvo X340 ਕਾਰ 43 ਲੱਖ ਤੋਂ 45 ਲੱਖ ਰੁਪਏ ਦੀ ਰੇਂਜ 'ਚ ਲਾਂਚ ਹੋ ਸਕਦੀ ਹੈ।
ਡਿਜ਼ਾਇਨ
ਕੰਪਨੀ ਨੇ ਆਪਣੀ ਇਸ ਕਾਰ 'ਚ ਐੱਲ. ਈ. ਡੀ. ਡੇ-ਟਾਈਮ ਰਨਿੰਗ ਲਾਈਟਸ, ਪ੍ਰੋਨਾਊਂਸਡ ਗ੍ਰਿੱਲ, ਵੱਡੇ ਪਹੀਏ ਦਿੱਤੇ ਹੈ ਜੋ ਇਸ ਕਾਰ ਦੇ ਡਿਜ਼ਾਇਨ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।
ਆਧੁਨਿਕ ਫੀਚਰਸ
ਵੋਲਵੋ ਨੇ ਆਪਣੀ ਇਸ ਕਾਰ 'ਚ ਕਈ ਆਧੁਨਿਕ ਫੀਚਰਸ ਨੂੰ ਸ਼ਾਮਿਲ ਕੀਤਾ ਹੈ ਜਿਸ 'ਚ 2.3 ਇੰਚ ਟੀ. ਐੱਫ. ਟੀ. ਇੰਸਟਰੂਮੈਂਟ ਪੈਨਲ, ਇੰਫੋਟੇਨਮੈਂਟ ਸਕ੍ਰੀਨ 'ਚ ਐਂਡ੍ਰਾਇਡ ਆਟੋ ਅਤੇ ਐਪਲ ਕਾਰਪਲੇਅ ਨੂੰ ਸਪਾਰਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਰ 'ਚ ਪਾਈਲਟ ਅਸਿਸਟਮ, ਸਿਟੀ ਸੇਫਟੀ ਅਤੇ ਰਨ ਆਫ ਰੋਡ ਪ੍ਰੋਟੈਕਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਇੰਜਣ
ਵੋਲਵੋ ਇਸ ਕਾਰ ਨੂੰ 2.0 ਲਿਟਰ ਦਾ 4 ਸਿਲੰਡਰ ਟਰਬੋ ਡੀਜ਼ਲ ਇੰਜਣ ਦੇ ਨਾਲ ਲਾਂਚ ਕਰ ਸਕਦੀ ਹੈ। ਇਹ ਇੰਜਣ 190 ਹਾਰਸਪਾਵਰ ਦੀ ਪਾਵਰ ਅਤੇ 400 ਨਿਊਟਨ ਮੀਟਰ ਟਾਰਕ ਜਨਰੇਟ ਕਰੇਗਾ। ਉਥੇ ਹੀ ਇਸ ਇੰਜਣ ਨੂੰ 8 ਸਪੀਡ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ।
Harley Davidson ਦੀਆਂ ਬਾਈਕਸ 'ਤੇ ਬੰਪਰ ਡਿਸਕਾਊਂਟ ਆਫਰਸ, ਲੱਖਾਂ ਦੀ ਬਚਤ
NEXT STORY