ਜਲੰਧਰ- ਵਿਸ਼ਵ ਦੀ ਮਸ਼ਹੂਰ ਬਾਈਕ ਨਿਰਮਾਤਾ ਕੰਪਨੀ ਹਾਰਲੇ ਡੇਵਿਡਸਨ ਦੀ ਬਾਈਕਸ ਪੂਰੀ ਦਨੀਆ 'ਚ ਪਸੰਦ ਕੀਤੀਆ ਜਾਂਦੀਆਂ ਹਨ। ਇਥੋ ਤੱਕ ਕਿ ਭਾਰਤ 'ਚ ਵੀ ਇਸਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਟਰਾਇੰਫ, ਦੁਕਾਟੀ, ਬੀ. ਐੱਮ. ਡਬਲੀਯੂ ਮੋਟਰਰਾਡ, ਸੁਜ਼ੂਕੀ, ਯਾਮਾਹਾ, ਹੌਂਡਾ ਅਤੇ ਕਾਵਾਸਾਕੀ ਆਦਿ ਦੀ ਬਾਈਕਸ ਨਾਲ ਇਸ ਦਾ ਮੁਕਾਬਲਾ ਹੁੰਦਾ ਹੈ। ਇਨ ਦਿਨੀਂ ਹਾਰਲੇ ਦੀਆਂ ਬਾਈਕਸ 'ਤੇ ਤੁਹਾਨੂੰ ਬੰਪਰ ਡਿਸਕਾਊਂਟ ਆਫਰਸ ਮਿਲ ਰਹੇ ਹਨ। ਅਮਰੀਕੀ ਬਰੈਂਡ ਹੋਣ ਦੇ ਚੱਲਦੇ ਇਸ ਦੀ ਬਾਇਕਸ ਦੇ ਭਾਰਤ 'ਚ ਆਉਣ 'ਤੇ ਹੈਵੀ ਇੰਪੋਰਟ ਡਿਊਟੀ ਲਗਦੀ ਹੈ। ਇਸ ਦੇ ਚੱਲਦੇ ਕੀਮਤ ਕਾਫ਼ੀ ਜ਼ਿਆਦਾ ਹੋ ਜਾਂਦੀ ਹੈ।
ਹੁਣ ਹਾਰਲੇ ਆਪਣੇ ਤਿੰਨ ਬਾਈਕ ਮਾਡਲਸ 'ਤੇ 1.5 ਲੱਖ ਰੁਪਏ ਤੱਕ ਦੀ ਛੋਟ ਆਫਰ ਕਰ ਰਹੀ ਹੈ। ਹਾਰਲੇ ਡੈਵਿਡਸਨ ਸਟ੍ਰੀਟ 750 ਬਾਈਕ 'ਤੇ ਤੁਹਾਨੂੰ ਲੋਅ ਫਾਇਨੈਂਸ ਰੇਟ ਦਾ ਆਫਰ ਦਿੱਤਾ ਜਾ ਰਿਹਾ ਹੈ। ਇਹ ਇਕ ਮੇਡ ਇਨ ਇੰਡੀਆ ਪ੍ਰਾਡਕਟ ਹੈ। ਇਸ ਬਾਈਕ ਨੂੰ ਸਾਲਾਨਾ 3.49 ਫੀਸਦੀ 'ਤੇ ਫਾਇਨੈਂਸ ਕਰਾ ਸਕਦੇ ਹਨ। ਇਸ ਬਾਈਕ 'ਚ 749 ਸੀ. ਸੀ, ਲਿਕੁਇਡ ਕੂਲਡ ਇੰਜਣ ਦਿੱਤਾ ਗਿਆ ਹੈ । ਇਹ ਵੱਧ ਤੋਂ ਵੱਧ 59 ਨਿਊਟ ਮੀਟਰ ਟਾਰਕ ਜਨਰੇਟ ਕਰਦਾ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 5.25 ਲੱਖ ਰੁਪਏ ਹੈ।
ਉਥੇ ਹੀ Harley-Davidson ਦੀ Street Rod ਬਾਈਕ ਖਰੀਦਣ 'ਤੇ 48,615 ਰੁਪਏ ਦਾ ਸਿੱਧਾ ਡਿਸਕਾਊਂਟ ਮਿਲ ਰਿਹਾ ਹੈ। ਇਹ Street 750 ਦਾ ਸਪੋਰਟੀ ਵਰਜ਼ਨ ਹੈ। ਇੰਜਣ ਪਾਵਰਫੁੱਲ ਹੋਣ ਦੇ ਨਾਲ ਹੀ ਇਸ 'ਚ ਰਾਈਡਿੰਗ ਪੁਜਿਸ਼ਨ ਵੀ ਬਿਹਤਰੀਨ ਹੈ।
ਇਨ੍ਹਾਂ ਦੋਨਾਂ ਬਾਈਕਸ ਦੇ ਨਾਲ ਹੀ Harley-Davidson Roadster 'ਤੇ ਵੀ ਤੁਹਾਡੇ ਲਈ ਡਿਸਕਾਊਂਟ ਮਿਲ ਰਿਹਾ ਹੈ। ਇਸ 'ਤੇ ਸਭ ਤੋਂ ਜ਼ਿਆਦਾ 1.5 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ। ਇਹ ਆਇਕਾਨਿਕ ਅਤੇ ਕਲਾਸਿਕ ਬਾਈਕ ਦੇਖਣ 'ਚ ਮਾਡਰਨ ਲਗਦੀ ਹੈ। ਇਸ ਦੇ ਨਾਲ ਮਫਲਰਸ ਫ੍ਰੀ ਹਨ ਜੋ ਕਿ ਐਗਜਾਸਟ ਦੀ ਅਵਾਜ ਨੂੰ ਬਦਲ ਦਿੰਦੇ ਹਨ। ਇਸ ਦੇ ਨਾਲ ਹੀ ਇਸ ਨੂੰ ਖਰੀਦਣ 'ਤੇ ਤੁਹਾਨੂੰ ਇੰਜਣ ਗਾਰਡ, ਫਰਸਟ ਸਰਵਿਸ, ਫਰਸਟ ਈਅਰ ਦਾ ਬੀਮਾ ਅਤੇ ਰਜਿਸਟ੍ਰੇਸ਼ਨ ਫ੍ਰੀ ਮਿਲ ਰਹੇ ਹਨ। ਇਸ 'ਚ 1,200 ਸੀ. ਸੀ. ਦਾ V-Twin , ਏਅਰ ਕੂਲਡ ਇੰਜਣ ਦਿੱਤਾ ਗਿਆ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 6.84 ਲੱਖ ਰੁਪਏ ਹੈ।
ਇਕ ਚਾਰਜ 'ਚ 100km ਦਾ ਸਫਰ ਤੈਅ ਕਰੇਗੀ ਇਹ ਸ਼ਾਨਦਾਰ ਇਲੈਕਟ੍ਰਿਕ ਬਾਈਕ
NEXT STORY