ਬਠਿੰਡਾ (ਸੁਖਵਿੰਦਰ) : ਇਕ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਮੁਆਫ਼ੀ ਮੰਗਣ ਲਈ ਮਜਬੂਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਬਠਿੰਡਾ ਸਦਰ ਪੁਲਸ ਸਟੇਸ਼ਨ ਨੇ ਪੰਜ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਕੁਝ ਵਿਅਕਤੀਆਂ ਨੇ ਪ੍ਰਭਾਵ ਪਾਉਣ ਲਈ ਇੱਕ ਨੌਜਵਾਨ ਮੋਂਟੀ ਦੀ ਵੀਡੀਓ ਬਣਾਈ ਸੀ, ਜਿਸ ਵਿਚ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਨੂੰ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਇਸ ਨੂੰ ਵਾਇਰਲ ਕਰ ਦਿੱਤਾ ਸੀ।
ਪੁਲਸ ਨੇ ਵੀਡੀਓ ਦੀ ਜਾਂਚ ਕੀਤੀ ਤਾਂ ਇਹ ਬੀੜ ਤਾਲਾਬ ਦੀ ਪਾਈ ਗਈ। ਬਾਅਦ ਵਿਚ ਇਹ ਮਾਮਲਾ ਸਦਰ ਪੁਲਸ ਸਟੇਸ਼ਨ ਨੂੰ ਸੌਂਪ ਦਿੱਤਾ ਗਿਆ। ਵੀਡੀਓ ਦੇ ਆਧਾਰ ''ਤੇ ਪੁਲਸ ਨੇ ਹਮਲਾ ਕਰਨ ਵਾਲਿਆਂ ਦੀ ਪਛਾਣ ਕੀਤੀ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮੋਂਟੀ, ਵਿੱਕੀ ਅਤੇ ਸੋਨਾ ਸਿੰਘ ਜੋ ਕਿ ਬੀੜ ਤਾਲਾਬ ਦੇ ਵਸਨੀਕ ਹਨ ਨੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ।
ਬਰਖ਼ਾਸਤ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਨਵੇਂ ਵਿਵਾਦ 'ਚ ਘਿਰੀ
NEXT STORY