ਬਠਿੰਡਾ (ਸੁਖਵਿੰਦਰ) : ਪੀ.ਆਰ.ਟੀ.ਸੀ ਦੀ ਬੱਸ 'ਚੋਂ ਮਿਲੇ ਲਾਵਾਰਿਸ ਬੈਗ 'ਚੋਂ ਨਸ਼ੀਲੀਆਂ ਗੋਲੀਆਂ ਮਿਲਣ 'ਤੇ ਕੋਤਵਾਲੀ ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੇ ਕੰਡਕਟਰ ਰਣਜੀਤ ਸਿੰਘ ਵਾਸੀ ਤਾਮਕੋਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਰੂਟ ’ਤੇ ਜਾ ਕੇ ਬਠਿੰਡਾ ਬੱਸ ਸਟੈਂਡ ਪਹੁੰਚਿਆ ਸੀ। ਇਸ ਦੌਰਾਨ ਬੱਸ ਵਿਚ ਇਕ ਬੈਗ ਲਾਵਾਰਿਸ ਹਾਲਤ ਵਿਚ ਪਿਆ ਸੀ ਜਦੋਂ ਕੁਝ ਸਮਾਂ ਉਕਤ ਬੈਗ ਨੂੰ ਲੈਣ ਲਈ ਬੱਸ ਵਿਚ ਨਾ ਪਹੁੰਚਿਆ ਤਾਂ ਉਸ ਵਲੋਂ ਬੱਸ ਸਟੈਂਡ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ।
ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਬੈਗ ਨੂੰ ਆਪਣੇ ਕਬਜ਼ੇ ਵਿਚ ਲਿਆ। ਪੁਲਸ ਵਲੋਂ ਜਦੋਂ ਬੈਗ ਖੋਲ੍ਹਿਆ ਗਿਆ ਤਾਂ ਉਸ ਵਿਚ 8 ਹਜ਼ਾਰ ਦੇ ਲਗਭਗ ਨਸ਼ੀਲੀਆਂ ਗੋਲੀਆਂ ਮੌਜੂਦ ਸਨ। ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਬਠਿੰਡਾ ਦੀ ਮਲਟੀਸਟੋਰੀ ਪਾਰਕਿੰਗ, ਵਿਜੀਲੈਂਸ ਜਾਂਚ ਤੱਕ ਪਹੁੰਚੀ ਗੱਲ
NEXT STORY