ਬਠਿੰਡਾ (ਸੁਖਵਿੰਦਰ) : ਕੁਝ ਦਿਨ ਪਹਿਲਾਂ ਥਰਮਲ ਪਲਾਂਟ ਦੀ ਝੀਲ ਨੰਬਰ 2 ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਲਾਸ਼ 50 ਘੰਟਿਆਂ ਬਾਅਦ ਝੀਲ ਤੋਂ ਬਰਾਮਦ ਹੋਈ। ਐੱਨਡੀਆਰਐੱਫ, ਪੁਲਸ ਅਤੇ ਸਹਾਰਾ ਜਨ ਸੇਵਾ ਵੱਲੋਂ ਉਕਤ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਪਿੰਡ ਭਗਵਾਨਗੜ੍ਹ ਦਾ ਰਹਿਣ ਵਾਲਾ ਬਿਕਰਮਜੀਤ ਸਿੰਘ ਪਿਛਲੇ ਸ਼ਨੀਵਾਰ ਨੂੰ ਆਪਣੀ ਥਾਰ ਵਿਚ ਘਰੋਂ ਨਿਕਲਿਆ ਸੀ।
ਬਾਅਦ ਵਿਚ ਉਸਦੀ ਜੀਪ ਝੀਲ ਦੇ ਨੇੜੇ ਮਿਲੀ ਅਤੇ ਸ਼ੱਕ ਕੀਤਾ ਗਿਆ ਕਿ ਨੌਜਵਾਨ ਨੇ ਝੀਲ ਵਿਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਉਦੋਂ ਤੋਂ ਹੀ ਉਸਦੀ ਲਾਸ਼ ਦੀ ਭਾਲ ਜਾਰੀ ਸੀ। ਮ੍ਰਿਤਕ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਇੱਕ ਬੈਂਕ ਵਿਚ ਕੰਮ ਕਰਦਾ ਸੀ। ਸਹਾਰਾ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਚੋਰੀ ਦੇ ਮੋਟਰਸਾਈਕਲਾਂ ਸਮੇਤ 3 ਗ੍ਰਿਫਤਾਰ
NEXT STORY