Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    9:48:42 PM

  • security alert in katra before shri vaishno devi and amarnath yatra

    ਵੈਸ਼ਨੋ ਦੇਵੀ ਯਾਤਰਾ ਦੌਰਾਨ ਵਧ ਰਹੀ ਸ਼ਰਧਾਲੂਆਂ ਦੀ...

  • ravneet bittu arrives to inquire about the condition of manoranjan kalia

    ਮਨੋਰੰਜਨ ਕਾਲੀਆ ਖਤਰੇ ਤੋਂ ਬਾਹਰ, ਹਾਲ ਜਾਨਣ ਪਹੁੰਚੇ...

  • new on jammu srinagar national highway

    ਜੰਮੂ-ਕਸ਼ਮੀਰ ਵੱਲ ਜਾਣ ਵਾਲੇ ਸਾਵਧਾਨ! ਜਾਰੀ ਹੋ ਗਈ...

  • important news regarding water level in bhakra dam bbmb releases major update

    ਭਾਖੜਾ ਡੈਮ ਤੋਂ ਰਾਹਤ ਭਰੀ ਖ਼ਬਰ! BBMB ਨੇ ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ

BLOG News Punjabi(ਬਲਾਗ)

ਟਰੰਪ ਪ੍ਰਸ਼ਾਸਨ ਤੋਂ ਪੂਰੀ ਤਰ੍ਹਾਂ ਤੰਗ ਆਏ ਅਮਰੀਕੀ

  • Edited By Rakesh,
  • Updated: 27 May, 2026 06:07 PM
Blog
americans are completely fed up with the trump administration
  • Share
    • Facebook
    • Tumblr
    • Linkedin
    • Twitter
  • Comment

ਅਜੋਕੀ ਲੋਕਤੰਤਰੀ ਵਿਵਸਥਾ ਵਿਚ ਚੋਣਾਂ ਵੇਲੇ ਹਰ ਕੋਈ ਲੀਡਰ ਅਤੇ ਰਾਜਨੀਤਕ ਪਾਰਟੀ ਦੇਸ਼ ਦੇ ਵੋਟਰਾਂ ਨੂੰ ਦਿਨੇ ਤਾਰੇ ਵਿਖਾਉਣ ਦੇ ਵੱਡੇ-ਵੱਡੇ ਵਾਅਦੇ ਕਰਦੇ ਹਨ। ਉਨ੍ਹਾਂ ਦੇ ਜੀਵਨ ਨੂੰ ਅਣਕਿਆਸੀਆਂ ਸਵਰਗ ਵਰਗੀਆਂ ਸਹੂਲਤਾਂ ਨਾਲ ਲਬਾਲਬ ਕਰਨ ਦੇ ਦਾਅਵੇ-ਦਰ-ਦਾਅਵੇ ਠੋਕਦੇ ਹਨ। ਅਮਰੀਕਾ ਵਰਗੀ ਲੋਕਤੰਤਰੀ ਮਹਾਸ਼ਕਤੀ ਅੰਦਰ ਵੀ ਰਾਸ਼ਟਰਪਤੀ ਚੋਣਾਂ ਵੇਲੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਆਗੂ ਅਜਿਹੇ ਹੀ ਵਾਅਦੇ ਕਰਦੇ ਦੇਖੇ ਜਾਂਦੇ ਹਨ ਪਰ ਪ੍ਰੈਕਟੀਕਲ ਤੌਰ ’ਤੇ ਹਮੇਸ਼ਾ ਅਜਿਹੇ ਵਾਅਦਿਆਂ ਅਤੇ ਹਕੀਕਤਾਂ ’ਚ ਜ਼ਮੀਨ-ਆਸਮਾਨ ਦਾ ਫਰਕ ਦੇਖਿਆ ਜਾਂਦਾ ਹੈ।

2024 ’ਚ 47ਵੇਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ’ਚ ਅਜੋਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਮਰੀਕੀਆਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ। ਉਨ੍ਹਾਂ ’ਚ ਸਭ ਤੋਂ ਵੱਡਾ ਵਾਅਦਾ ਇਹ ਸੀ ਕਿ ਉਹ ਵਿਸ਼ਵ ਦੇ ਇਤਿਹਾਸ ’ਚ ਅਮਰੀਕਾ ਨੂੰ ਮੁੜ ਇਕ ਮਹਾਨ ਆਰਥਿਕਤਾ ਵਜੋਂ ਸਥਾਪਿਤ ਕਰੇਗਾ। ਨਤੀਜੇ ਵਜੋਂ ਧੜਾਧੜ ਅਮਰੀਕੀ ਨੌਜਵਾਨ ਰਿਪਬਲਿਕਨ ਪਾਰਟੀ ਨਾਲ ਜੁੜਨ ਲੱਗੇ। ਨਿਸ਼ਚਿਤ ਤੌਰ ’ਤੇ ਉਨ੍ਹਾਂ ਨੌਜਵਾਨਾਂ ਨੇ ਡੋਨਾਲਡ ਟਰੰਪ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ।

ਵਾਅਦਾਖਿਲਾਫੀ : 21 ਜਨਵਰੀ, 2025 ਨੂੰ ਸੱਤਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਬਿਲਕੁਲ ਆਪਣੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪਿੱਠ ਦਿਖਾ ਕੇ ਆਪਣੇ ਅਤੇ ਆਪਣੇ ਪੂੰਜੀਪਤੀ ਕਾਰਪੋਰੇਟਰਾਂ ਦੇ ਮਨਸੂਬਿਆਂ ਦੀ ਪੂਰਤੀ ਵੱਲ ਅੰਨ੍ਹੇਵਾਹ ਅੱਗੇ ਵਧਣ ਲੱਗੇ। ਉਨ੍ਹਾਂ ਨੇ ਪੂਰੇ ਵਿਸ਼ਵ ਨੂੰ ਅਮਰੀਕੀ ਆਰਥਿਕ ਜਕੜ ’ਚ ਬੰਨ੍ਹਣ ਲਈ ਭਾਰੀ ਭਰਕਮ ਅਤੇ ਡਰਾਉਣੀ ਦਰਾਮਦ-ਬਰਾਮਦ ਸਬੰਧੀ ਟੈਰਿਫ ਨੀਤੀ ਲਾਗੂ ਕਰਨ ਦਾ ਐਲਾਨ ਕੀਤਾ, ਜੋ ‘ਟਰੰਪ ਟੈਰਰ ਟੈਰਿਫ’ ਵਜੋਂ ਬਦਨਾਮ ਹੋ ਰਹੀ ਹੈ। ਇਸ ਤੋਂ ਇਲਾਵਾ ਗੁਆਂਢੀ ਭਾਈਵਾਲ ਕੈਨੇਡਾ ਰਾਸ਼ਟਰ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ, ਗਰੀਨਲੈਂਡ, ਨਹਿਰ ਪਨਾਮਾ ਅਤੇ ਗਾਜ਼ਾ ’ਤੇ ਕਬਜ਼ੇ ਦੇ ਪਾਗਲਪਨ ਭਰੇ ਐਲਾਨਨਾਮਿਆਂ, ਇਜ਼ਰਾਈਲ ਦੇ ਸ਼ੈਤਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਆਪਾ-ਮਾਰੂ ਜਾਲ ’ਚ ਫਸ ਕੇ ਈਰਾਨ ’ਤੇ ਹਮਲੇ ਤੋਂ ਬਾਅਦ ਅੱਜ ਅਮਰੀਕਾ ਦੇ ਹਾਲਾਤ ਇਹ ਹਨ ਕਿ 18 ਤੋਂ 29 ਸਾਲ ਦੇ ਨੌਜਵਾਨ ‘ਦਿ ਇਕਨਾਮਿਸਟ’ ਸਰਵੇ ਅਨੁਸਾਰ ਉਸਦੇ ਅਜੋਕੇ ਪ੍ਰਸ਼ਾਸਨ ਤੋਂ ਬੁਰੀ ਤਰ੍ਹਾਂ ਨਾਰਾਜ਼ ਹਨ। ਮਹਿੰਗਾਈ, ਬੇਰੋਜ਼ਗਾਰੀ, ਹਨੇਰੇੇ ਭਵਿੱਖ ਤੇ ਆਈਸ ਫੈਡਰਲ ਏਜੰਸੀ ਦੀ ਦਗੜ-ਦਗੜ ਕਰਕੇ ਉਸ ਦੀ ਮਕਬੂਲੀਅਤ ਜੋ ਜਨਵਰੀ 2020 ’ਚ ਸੱਤਾ ਸੰਭਾਲਣ ਵੇਲੇ 45 ਫੀਸਦੀ ਸੀ, ਹੁਣ 25 ਤੋਂ 33 ਫੀਸਦੀ ਦਰਮਿਆਨ ਡਿੱਗ ਕੇ ਰਹਿ ਗਈ ਹੈ।

ਨਿਰਪੱਖ ਸੈਨੇਟਰ ਬਰਨੀ ਸੈਂਡਰਸ ਅਨੁਸਾਰ ਰਾਸ਼ਟਰਪਤੀ ਉਮੀਦਵਾਰ ਵਜੋਂ ਪਹਿਲੇ ਦਿਨ ਤੋਂ ਹੀ ਟਰੰਪ ਅਮਰੀਕੀਆਂ ਨੂੰ ਭਰੋਸਾ ਦਿੰਦੇ ਦੇਖੇ ਜਾ ਰਹੇ ਸਨ ਕਿ ਉਹ ਦੇਸ਼ ’ਚ ਮਹਿੰਗਾਈ ਖਤਮ ਕਰ ਦੇਣਗੇ ਅਤੇ ਅਮਰੀਕਾ ਨੂੰ ਮੁੜ ਵਿਸ਼ਵ ਦਾ ਸਰਵੋਤਮ ਦੇਸ਼ ਸਿਰਜ ਦੇਣਗੇ ਪਰ ਅਮਰੀਕਾ ਅਤੇ ਇਸ ਦੇ ਲੋਕਾਂ ਦੀ ਬਦਕਿਸਮਤੀ ਇਹ ਹੈ ਕਿ ਅਜੋਕੇ ਟਰੰਪ ਪ੍ਰਸ਼ਾਸਨ ਵਿਚ ਗੈਸ 28.4 ਫੀਸਦੀ, ਹਵਾਈ ਕਿਰਾਇਆ 20.7 ਫੀਸਦੀ, ਐਨਰਜੀ 17.9 ਫੀਸਦੀ, ਬੀਫ ਅਤੇ ਵੀਲ 14.8 ਫੀਸਦੀ ਮਹਿੰਗੇ ਹੋ ਚੁੱਕੇ ਹਨ।

‘ਨਿਊਯਾਰਕ ਟਾਈਮਸ’ ਅਤੇ ਸਿਏਨਾ ਕਾਲਜ ਸਰਵੇਖਣ ਨੇ ਟਰੰਪ ਦੀ ਦ੍ਰਿਸ਼ਟੀਹੀਣ, ਏਕਾਧਿਕਾਰਵਾਦੀ, ਤਾਨਾਸ਼ਾਹ ਅਤੇ ਆਪ-ਮੁਹਾਰੀ ਅਗਵਾਈ ਕਰਕੇ ਉਸ ਦੀ ਅਮਰੀਕੀ ਲੋਕਾਂ ’ਚ ਲਗਾਤਾਰ ਘੱਟ ਰਹੀ ਮਕਬੂਲੀਅਤ ਬੇਨਕਾਬ ਕਰਕੇ ਰੱਖ ਦਿੱਤੀ ਹੈ। ਇਸ ਅਨੁਸਾਰ 63 ਫੀਸਦੀ ਲੋਕਾਂ ਨੇ ਉਨ੍ਹਾਂ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ । ਸਰਵੇਖਣ ਅਨੁਸਾਰ ਦੋ ਤਿਹਾਈ ਅਮਰੀਕੀ ਉਨ੍ਹਾਂ ਦੇ ਈਰਾਨ ਵਿਰੁੱਧ ਜੰਗ ਦੇ ਫੈਸਲੇ ਨੂੰ ਗਲਤ ਮੰਨਦੇ ਹਨ। ਇਸ ਨਾਲ ਮਹਿੰਗਾਈ ਵਧਣ ਕਰਕੇ ਸਾਰੇ ਦੇਸ਼ ਅੰਦਰ ਤਰਾਹੀ-ਤਰਾਹੀ ਮਚੀ ਹੋਈ ਹੈ। ਇਸ ਮਹਿੰਗਾਈ ਤੋਂ ਪੂਰੀ ਤਰ੍ਹਾਂ ਤਰ੍ਹਾ ਤੰਗ ਆਏ ਅਮਰੀਕੀ ਹੁਣ ਉਨ੍ਹਾਂ ਦੀ ਚੋਣ ਕਰਕੇ ਪਛਤਾਅ ਰਹੇ ਹਨ। ਇਸੇ ਸਮੇਂ ਦੇਸ਼ ਅੰਦਰ ਮੱਧਕਾਲੀ ਚੋਣਾਂ ਦੀ ਤਲਵਾਰ ਟਰੰਪ ਪ੍ਰਸ਼ਾਸਨ ’ਤੇ ਲਟਕ ਰਹੀ ਹੈ। ਲੋਕ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਤੋਂ ਮੂੰਹ ਮੋੜ ਰਹੇ ਹਨ। ਇਸ ਸਮੇਂ ਰਾਜਨੀਤਿਕ ਸਥਿਤੀ ਇਹ ਹੈ ਕਿ ਡੈਮੋਕ੍ਰੇਟਿਕ ਪਾਰਟੀ 10 ਫੀਸਦੀ ਅੱਗੇ ਚੱਲ ਰਹੀ ਹੈ।

ਟਰੰਪ ਦਾ ਝੂਠ : ਟਰੰਪ ਦੇ 45ਵੇਂ ਰਾਸ਼ਟਰਪਤੀ ਦੇ ਸ਼ਾਸਨ ਅਤੇ ਅਜੋਕੇ 47ਵੇਂ ਰਾਸ਼ਟਰਪਤੀ ਦੇ ਸ਼ਾਸਨ ਦਰਮਿਆਨ ਵੱਖ-ਵੱਖ ਸਰਵੇ ਦਰਸਾਉਂਦੇ ਹਨ ਕਿ ਉਹ ਹਰ ਰੋਜ਼ 21 ਝੂਠ ਅਮਰੀਕਾ ਤੇ ਵਿਸ਼ਵ ਬਰਾਦਰੀ ਅੱਗੇ ਪਰੋਸਦੇ ਹਨ। 4 ਅਪ੍ਰੈਲ, 1949 ਵਿਚ 12 ਦੇਸ਼ਾਂ ’ਤੇ ਆਧਾਰਿਤ ਯੂਰਪ ਤੋਂ ਉੱਤਰੀ ਅਮਰੀਕਾ ਤੱਕ ਖੇਤਰ ਨੂੰ ਤਤਕਾਲੀ ਸੋਵੀਅਤ ਯੂਨੀਅਨ ਦੀ ਪ੍ਰਸਾਰਵਾਦ ਅਤੇ ਫੌਜੀ ਸ਼ਕਤੀ ਤੋਂ ਬਚਾਉਣ ਲਈ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਨਾਟੋ ਸੰਗਠਨ ਗਠਿਤ ਕੀਤਾ ਗਿਆ ਸੀ। ਮਹਾਸ਼ਕਤੀ ਵਜੋਂ ਅਮਰੀਕਾ ਨੂੰ ਬਾਕੀ ਨਾਟੋ ਦੇਸ਼ਾਂ ਦੀ ਰਾਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਪਿਛਲੇ ਸੱਤ ਦਹਾਕਿਆਂ ਵਿਚ ਭੂ-ਰਾਜਨੀਤਕ ਸਥਿਤੀਆਂ ਬਦਲ ਚੁੱਕੀਆਂ ਹਨ। ਇਕ ਤਾਂ ਟਰੰਪ ਨਾਟੋ ਸਹਿਯੋਗੀਆਂ ਨੂੰ ਅਮਰੀਕਾ ’ਤੇ ਬੇਲੋੜਾ ਭਾਰ ਸਮਝਦੇ ਆ ਰਹੇ ਸਨ ਅਤੇ ਦੂਸਰਾ ਉਨ੍ਹਾਂ ਨੇ ਇਨ੍ਹਾਂ ’ਤੇ ਵੀ ਮਨਮਰਜ਼ੀ ਨਾਲ ਟੈਰਿਫ ਠੋਕਣਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਉਨ੍ਹਾਂ ਦੇ ਏਕਾਧਿਕਾਰਵਾਦੀ ਵਰਤਾਰੇ ਤੋਂ ਤੰਗ ਆ ਕੇ ਨਾਟੋ ਸਹਿਯੋਗੀਆਂ ਨੇ ਉਨ੍ਹਾਂ ਦਾ ਈਰਾਨ ਯੁੱਧ ਵਿਚ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਜਰਮਨੀ ਤੋਂ ਸੜੇ ਹੋਏ ਟਰੰਪ ਵੱਲੋਂ 5 ਹਜ਼ਾਰ ਸੈਨਿਕ ਵਾਪਸ ਬੁਲਾਉਣ ਦੀ ਕਾਰਵਾਈ ਨੇ ਅਮਰੀਕਾ ਅਤੇ ਨਾਟੋ ਸਹਿਯੋਗੀਆਂ ਦਰਮਿਆਨ ਵਧਦੇ ਪਾੜੇ ਨੂੰ ਉਜਾਗਰ ਕਰ ਦਿੱਤਾ ਹੈ ।

ਟਰੰਪ ਪ੍ਰਸ਼ਾਸਨ ਅਮਰੀਕੀਆਂ ਨੂੰ ਝੂਠ ਪਰੋਸ ਰਿਹਾ ਸੀ ਕਿ ਈਰਾਨ ਨਾਲ ਜੰਗ ਸਮੇਂ ਉਸ ਦਾ ਖਰਚਾ 29 ਬਿਲੀਅਨ ਆਇਆ ਹੈ ਜਦਕਿ ਸਟੀਫਨ ਸੈਲਵਰ ਰਿਪੋਰਟ ਜੋ ਕਿ ਉਂਨਜੀ ਸੰਸਥਾ ਨਾਲ ਸਬੰਧਤ ਹੈ, ਅਨੁਸਾਰ 60 ਰੋਜ਼ਾ ਜੰਗ ਦਾ ਇਹ ਖਰਚਾ 71 ਬਿਲੀਅਨ ਡਾਲਰ ਤੋਂ ਵੀ ਵੱਧ ਆਇਆ ਹੈ। ਉਸ ਵੱਲੋਂ ਪੇਸ਼ ਵੇਰਵਾ ਦਰਸਾਉਂਦਾ ਹੈ ਕਿ 1.2 ਬਿਲੀਅਨ ਰੋਜ਼ਾਨਾ ਖਰਚਾ, ਆਪ੍ਰੇਸ਼ਨ ਖਰਚਾ 15.2 ਬਿਲੀਅਨ, ਵਸਤੂ ਨੁਕਸਾਨ 11.9 ਬਿਲੀਅਨ, ਜੰਗੀ ਹਥਿਆਰ 41.2 ਬਿਲੀਅਨ, ਇਜ਼ਰਾਈਲ ਨੂੰ ਅਦਾਇਗੀ 2.9 ਬਿਲੀਅਨ ਅਤੇ ਇਸ ਤੋਂ ਇਲਾਵਾ ਪੈਂਟਾਗਨ ਨੇ 100 ਬਿਲੀਅਨ ਡਾਲਰ ਦੀ ਹੋਰ ਮੰਗ ਕਰ ਰੱਖੀ ਹੈ।

ਅੰਨ੍ਹੀ ਖੱਡ : ਪਿਛਲੇ 16 ਮਹੀਨਿਆਂ ਦੇ ਸ਼ਾਸਨਕਾਲ ’ਚ ਟਰੰਪ ਅਮਰੀਕੀ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਾ ਦਿੰਦੇ ਦਿਸੇ। ਇਸ ਦੇ ਉਲਟ, ਉਹ ਲਗਾਤਾਰ ਤਾਨਾਸ਼ਾਹ, ਚਿੜਚਿੜੇ, ਬਹਿਕੇ-ਬਹਿਕੇ ਅਤੇ ਧਮਕੀਆਂ ਦੇਣ ਵਾਲੇ ਬਿਆਨਾਂ ਨਾਲ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਵਾਲੇ ਬਣਦੇ ਜਾ ਰਹੇ ਹਨ। ਈਰਾਨ ਜੰਗ ਦੇ ਝਟਕਿਆਂ, ਆਈਸ ਏਜੰਟਾਂ ਨੂੰ ਵੱਖ-ਵੱਖ ਸ਼ਹਿਰਾਂ ’ਚ ਮੁਜ਼ਾਹਰਾਕਾਰੀਆਂ ਵਿਰੁੱਧ ਕਾਰਵਾਈ ਕਰਨ ਭੇਜਣ, ਯਿਸੂ ਮਸੀਹ ਦੀ ਨਕਲ ਕਾਰਨ, ਪੋਪ ਲੀਓ ਅਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਸੱਤਾ ਦੇ ਨਸ਼ੇ ਅਤੇ ਅਰਧ ਪਾਗਲਪਣ ਅਧੀਨ ਬੇਇੱਜ਼ਤ ਕਰਨ ਜਿਹੀਆਂ ਕਾਰਵਾਈਆਂ ਕਰਕੇ ਉਸ ਦੀ ਮਕਬੂਲੀਅਤ ਦਿਨ-ਬ-ਦਿਨ ਘਟਦੀ ਚਲੀ ਜਾ ਰਹੀ ਹੈ।

ਦਸੰਬਰ 2020 ’ਚ ਹਰ ਵਾਰਡ ਯੂਥ ਪੋਲ ਸਰਵੇ ਅਨੁਸਾਰ ਸਿਰਫ 13 ਫੀਸਦੀ 18 ਤੋਂ 29 ਸਾਲ ਦੇ ਨੌਜਵਾਨ ਅਮਰੀਕੀ ਸਮਝਦੇ ਹਨ ਕਿ ਦੇਸ਼ ਸਹੀ ਦਿਸ਼ਾ ’ਚ ਚੱਲ ਰਿਹਾ ਹੈ ਜਦਕਿ 57 ਫੀਸਦੀ ਇਸ ਨੂੰ ਗਲਤ ਦਿਸ਼ਾ ਵੱਲ ਵਧਦਾ ਦੇਖ ਰਹੇ ਹਨ। ਸਿਰਫ 30 ਫੀਸਦੀ ਅਮਰੀਕੀ ਮੰਨਦੇ ਹਨ ਕਿ ਉਨ੍ਹਾਂ ਦੀ ਹਾਲਤ ਉਨ੍ਹਾਂ ਦੇ ਮਾਪਿਆਂ ਨਾਲੋਂ ਚੰਗੀ ਹੈ। ਅੱਜ ਦੇ ਅਮਰੀਕਾ ’ਚ ਮਹਿੰਗਾਈ ਉਸ ਦੇ ਪਹਿਲੇ ਰਾਸ਼ਟਰਪਤੀ ਬਾਈਡੇਨ ਕਾਲ ਨਾਲੋਂ 3.3 ਫੀਸਦੀ ਵੱਧ ਹੋਣ ਕਾਰਨ ਹਾਹਾਕਾਰ ਵੀ ਮਚੀ ਹੈ।

ਵਿੱਦਿਅਕ ਖੇਤਰ : ਵਿੱਦਿਅਕ ਖੇਤਰ ’ਚ ਫੀਸਾਂ ’ਚ ਵਾਧਾ ਖਾਸ ਕਰਕੇ ਨਿੱਜੀ ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਆਮ ਪਰਿਵਾਰਾਂ ਦੇ ਬੱਚਿਆਂ ਲਈ ਸਿੱਖਿਆ ਨੂੰ ਪ੍ਰਾਪਤ ਕਰਨਾ ਮੁਹਾਲ ਬਣ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਮੁਜ਼ਾਹਰਿਆਂ ਦੇ ਵਿਰੋਧ ’ਚ ਬਦਲੇ ਦੀ ਕਾਰਵਾਈ ਕਰਦਿਆਂ ਯੂਨੀਵਰਸਿਟੀ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਰਾਸ਼ੀ ’ਚ ਕਟੌਤੀ ਕਰ ਦਿੱਤੀ ਹੈ ।

ਸਿਹਤ ਖੇਤਰ : ਸਿਹਤ ਖੇਤਰ ’ਚ ‘ਡਿਗ ਬਿਊਟੀਫੁੱਲ ਬਿੱਲ’ ਅਧੀਨ ਓਬਾਮਾ ਕੇਅਰ ਸਬਸਿਡੀਆਂ ਬੰਦ ਕਰਨ ਨਾਲ ਇਕ ਕਰੋੜ ਅਮਰੀਕੀ ਸਿਹਤ ਬੀਮਾ ਤੋਂ ਵਾਂਝੇ ਹੋ ਚੁੱਕੇ ਹਨ। ਟਰੰਪ ਵੱਲੋਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਦੇ ਵਾਅਦੇ ਵਫਾ ਨਹੀਂ ਹੋ ਸਕੇ। 82 ਹਜ਼ਾਰ ਫੈਕਟਰੀ ਨੌਕਰੀਆਂ ਖਤਮ ਹੋ ਚੁੱਕੀਆਂ ਹਨ। ਘੱਟ ਉਜਰਤਾਂ ’ਤੇ ਰੋਜ਼ਗਾਰ ਮਿਲਣ ਕਰਕੇ ਅਮਰੀਕੀ ਸੁਪਰ ਸ਼ਕਤੀ ਦਾ ਜਨਾਜ਼ਾ ਨਿਕਲ ਰਿਹਾ ਹੈ ।ਈਰਾਨ ਜੰਗ ਵਜੋਂ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧੇ ਨੇ ਬਾਕੀ ਵਸਤਾਂ ਦੀਆਂ ਕੀਮਤਾਂ, ਢੋਆ-ਢੁਆਈ ਰੇਟਾਂ ਵਿਚ ਵਾਧਾ, ਹਵਾਈ ਜਹਾਜ਼ ਈਂਧਨ ਮਹਿੰਗਾ ਹੋਣ ਕਰਕੇ ਕਿਰਾਏ ’ਚ ਵਾਧੇ ਨੇ ਜਨਤਕ ਨਾਰਾਜ਼ਗੀ ਵਿਚ ਹੋਰ ਵਾਧਾ ਕੀਤਾ ਹੈ। ਏ. ਆਈ. ਦੇ ਵਪਾਰ ਅਤੇ ਰੋਜ਼ਗਾਰ ਖੇਤਰ ’ਚ ਸ਼ਾਮਲ ਹੋਣ ਕਰਕੇ ਨੌਜਵਾਨ ਸਹਿਮ ਦਾ ਸ਼ਿਕਾਰ ਹੋ ਗਏ ਹਨ। ਉਹ ਮਹਿਸੂਸ ਕਰਦੇ ਹਨ ਕਿ ਇਹ ਉਨ੍ਹਾਂ ਦੇ ਭਵਿੱਖ ’ਤੇ ਰੋਜ਼ਗਾਰ ’ਤੇ ਭੈੜਾ ਅਸਰ ਪਾਏਗੀ।

ਖੋਜਕਾਰ ਰੈਚਲ ਜਨਫਾਜ ਅਨੁਸਾਰ ਨੌਜਵਾਨ ਟਰੰਪ ਪ੍ਰਸ਼ਾਸਨ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋ ਕੇ ਇਸ ਤੋਂ ਦੂਰ ਜਾ ਰਹੇ ਹਨ । ਨਵੰਬਰ 2026 ’ਚ ਮੱਧਕਾਲੀ ਚੋਣਾਂ ਵਿਚ ਟਰੰਪ ਦੀਆਂ ਨੀਤੀਆਂ ਕਰਕੇ ਰਿਪਬਲਿਕਨ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਕਾਂਗਰਸ ਦੇ ਦੋਹਾਂ ਸਦਨਾਂ ’ਚ ਡੈਮੋਕ੍ਰੇਟਾਂ ਨੂੰ ਬਹੁਮਤ ਹਾਸਲ ਹੋ ਗਿਆ ਤਾਂ ਨਿਸ਼ਚਿਤ ਤੌਰ ’ਤੇ ਟਰੰਪ ਪ੍ਰਸ਼ਾਸਨ ਨਾਲ ਤਕਰਾਰ ਇਸ ਕਦਰ ਵਧ ਜਾਏਗਾ ਕਿ ਉਸ ਦੀਆਂ ਮਨਮਾਨੀਆਂ ਨਹੀਂ ਚੱਲਣਗੀਆਂ, ਜਿਸ ਕਾਰਨ ਦੇਸ਼ ਦੀ ਵਿਕਾਸ ਗਤੀ, ਕਾਰੋਬਾਰਾਂ ਅਤੇ ਜਨਤਕ ਜੀਵਨ ’ਤੇ ਬੁਰਾ ਪ੍ਰਭਾਵ ਪੈਣਾ ਲਾਜ਼ਮੀ ਹੈ। ਇਹ ਵੀ ਕੋਈ ਅੱਤਕਥਨੀ ਨਹੀਂ ਹੋਵੇਗੀ ਕਿ ਡੈਮੋਕ੍ਰੇਟਿਕ ਬਹੁਲ ਕਾਂਗਰਸ ਉਸ ਦੀਆਂ ਆਪ-ਹੁਦਰੀਆਂ ਅਤੇ ਤਾਨਾਸ਼ਾਹੀ ਨੀਤੀਆਂ ਵਿਰੁੱਧ ਮਹਾਦੋਸ਼ ਪ੍ਰਸਤਾਵ ਲਿਆਉਣ ਲਈ ਮਜਬੂਰ ਹੋ ਜਾਏ।

ਦਰਬਾਰਾ ਸਿੰਘ ਕਾਹਲੋਂ

  • Trump administration
  • Americans

ਕਾਕਰੋਚ ਜਨਤਾ ਪਾਰਟੀ : ਸਰਕਾਰ ਨੂੰ ਕਿਸ ਗੱਲ ਦਾ ਡਰ?

NEXT STORY

Stories You May Like

  • setback for trump
    ਹੁਣ ਈਰਾਨ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ! ਅਮਰੀਕੀ ਸੈਨੇਟ ਨੇ ਦਿੱਤੀ ਮਨਜ਼ੂਰੀ
  • heavy landslide in shimla
    ਸ਼ਿਮਲਾ 'ਚ ਭਾਰੀ ਲੈਂਡਸਲਾਈਡ, ਟ੍ਰੈਫਿਕ ਪੂਰੀ ਤਰ੍ਹਾਂ ਬੰਦ; ਐਡਵਾਈਜ਼ਰੀ ਜਾਰੀ
  • modi and trump meet
    16 ਮਹੀਨੇ ਬਾਅਦ ਮਿਲਣ ਜਾ ਰਹੇ PM ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ
  • voting process in dinanagar ward no 6 is completely peacefully  sp yuvraj singh
    ਦੀਨਾਨਗਰ ਵਾਰਡ ਨੰਬਰ 6 'ਚ ਵੋਟਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਤਰੀਕੇ ਨਾਲ ਜਾਰੀ: SP ਯੁਵਰਾਜ ਸਿੰਘ
  • anindita mitra sir
    ਚੋਣ ਅਮਲਾ ਪੰਜਾਬ ’ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ : ਮਿਤਰਾ
  • amarnath yatri  security  amit shah  government
    ਅਮਰਨਾਥ ਯਾਤਰੀਆਂ ਦੀ ਸੁਰੱਖਿਆ ਤੇ ਸੁਚਾਰੂ ਯਾਤਰਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਸਰਕਾਰ : ਅਮਿਤ ਸ਼ਾਹ
  • woman friend  youth commits suicide
    ਔਰਤ ਮਿੱਤਰ ਤੋਂ ਤੰਗ ਆ ਕੇ ਨੌਜਵਾਨ ਵੱਲੋਂ ਖੁਦਕੁਸ਼ੀ
  • 4 crore rupees liquor  bulldozer
    4 ਕਰੋੜ ਰੁਪਏ ਦੀ ਸ਼ਰਾਬ 'ਤੇ ਚਲਾਇਆ ਬੁਲਡੋਜ਼ਰ, ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ
  • ravneet bittu arrives to inquire about the condition of manoranjan kalia
    ਮਨੋਰੰਜਨ ਕਾਲੀਆ ਖਤਰੇ ਤੋਂ ਬਾਹਰ, ਹਾਲ ਜਾਨਣ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ
  • bjp raises strong demand for construction of overbridges sheetal angural
    ਭਾਜਪਾ ਨੇ ਚੁੱਕੀ ਰੇਲਵੇ ਫਾਟਕਾਂ ’ਤੇ ਓਵਰਬ੍ਰਿਜ ਨਿਰਮਾਣ ਦੀ ਮਜ਼ਬੂਤ ਮੰਗ : ਸ਼ੀਤਲ...
  • big gift to jalandhar residents
    ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ! ਰਵਨੀਤ ਬਿੱਟੂ ਨੇ ਰੱਖਿਆ ਦੋ ਰੇਲਵੇ ਓਵਰਬ੍ਰਿਜਾਂ...
  • snatching incident a woman in jalandhar
    ਜਲੰਧਰ 'ਚ ਦਿਨ-ਦਿਹਾੜੇ ਬਜ਼ੁਰਗ ਮਹਿਲਾ ਨਾਲ ਲੁਟੇਰਿਆਂ ਨੇ ਕੀਤੀ ਲੁੱਟਖੋਹ
  • former minister manoranjan kalia s health suddenly deteriorates
    ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ
  • ishar bhardwaj  owner of foreign travel consultants immigration
    ਵਿਦੇਸ਼ ਯਾਤਰਾ ਕੰਸਲਟੈਂਟਸ ਇਮੀਗ੍ਰੇਸ਼ਨ ਦੇ ਮਾਲਕ ਈਸ਼ਰ ਭਾਰਦਵਾਜ ਬਾਰੇ ਖੁੱਲ੍ਹਿਆ...
  • jalandhar municipal corporation and traffic police take action goods seized
    ਜਲੰਧਰ ਨਗਰ ਨਿਗਮ ਤੇ ਟ੍ਰੈਫਿਕ ਪੁਲਸ ਦਾ ਐਕਸ਼ਨ, ਸਾਮਾਨ ਜ਼ਬਤ ਕਰਕੇ ਵਾਹਨ ਕੀਤੇ ਟੋਅ
  • special revision of voter list under sir started from in jalandhar
    ਜਲੰਧਰ 'ਚ ਭਲਕੇ ਤੋਂ SIR ਤਹਿਤ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਦੀ ਸ਼ੁਰੂਆਤ,...
Trending
Ek Nazar
builder sold the flat to someone else for the full amount

ਬਿਲਡਰ ਨੇ ਪੂਰੀ ਰਕਮ ਲੈ ਕੇ ਫਲੈਟ ਵੇਚ'ਤਾ ਕਿਸੇ ਹੋਰ ਨੂੰ; ਜਾਣੋ ਪੂਰਾ ਮਾਮਲਾ

indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

iran us talk

30 ਜੂਨ ਤੋਂ ਮੁੜ ਸ਼ੁਰੂ ਹੋਵੇਗੀ ਈਰਾਨ-ਅਮਰੀਕਾ ਗੱਲਬਾਤ : ਪਾਕਿਸਤਾਨ

amitabh bachchan  s one move created a stir in the stock market

ਅਮਿਤਾਭ ਬੱਚਨ ਦੇ ਇਕ ਕਦਮ ਨੇ ਸ਼ੇਅਰ ਬਾਜ਼ਾਰ 'ਚ ਮਚਾਈ ਹਲਚਲ ! 5 ਫ਼ੀਸਦੀ ਤੱਕ...

five seater bike

'ਗਰੀਬਾਂ ਦੀ SUV' : ਦੇਸੀ ਜੁਗਾੜ ਨਾਲ ਬਾਈਕ ਬਣਾ'ਤੀ ਫਾਈਵ ਸੀਟਰ! ਵੀਡੀਓ ਵਾਇਰਲ

donald trump statement

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਤੋਂ ਜੰਗ ਦੀ ਕੀਮਤ '28 ਗੁਣਾ' ਵਸੂਲੀ :  ਟਰੰਪ...

famous actress becomes mother of twins after 7 failed ivf attempts

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ,...

indians deported from canada

ਕੈਨੇਡਾ ਨੇ ਡਿਪੋਰਟ ਕੀਤੇ 2 ਭਾਰਤੀ, ਇਕ ਪੰਜਾਬੀ ਨੌਜਵਾਨ 'ਤੇ ਵੀ ਲਟਕੀ ਦੇਸ਼...

famous actress announces good news after 6 months of marriage

ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

bollywood s famous singer has been waiting to hear her own voice for 2 years

2 ਸਾਲਾਂ ਤੋਂ ਆਪਣੀ ਹੀ ਆਵਾਜ਼ ਸੁਣਨ ਨੂੰ ਤਰਸੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ, ਇਸ...

at the age of 18  a famous actress bought a car worth 80 lakhs

ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ...

veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • religion conversion in punjab
      ਪੰਜਾਬ ’ਚ ਸੰਗਠਿਤ ਧਰਮ ਤਬਦੀਲੀ ਨੂੰ ਕਿਵੇਂ ਰੋਕੀਏ ?
    • police officers bitterness
      ਆਈ.ਪੀ.ਐੱਸ. ਅਤੇ ਰਾਜ ਪੁਲਸ ਅਧਿਕਾਰੀਆਂ ਦੇ ਸਬੰਧਾਂ ’ਚ ਕੁੜੱਤਣ
    • neet paper leak
      ਪੇਪਰ ਲੀਕ : ਸਹੀ ਕਾਰਨ ਫੜੋ ਅਤੇ ਸਫ਼ਲ ਉਦਾਹਰਣ ਤੋਂ ਸਿੱਖੋ!
    • modi in europe
      ਭਾਰਤ ਨੂੰ ਅੱਜ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +