Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 03, 2026

    2:21:00 AM

  • young man dies tragically after tractor overturns

    ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ...

  • big incident in punjab

    ਪੰਜਾਬ: ਪਿਓ ਨੇ ਮਾਰ'ਤੀ ਆਪਣੀ ਹੀ ਜਵਾਨ ਧੀ! ਫ਼ਿਰ...

  • corruption game in tehsils punjab

    ਪੰਜਾਬ ਦੀ ਤਹਿਸੀਲ 'ਚ ਭ੍ਰਿਸ਼ਟਾਚਾਰ ਦੀ ਖੇਡ!...

  • india new tornament

    INDIA 'ਚ ਖੇਡਿਆ ਜਾਵੇਗਾ ਨਵਾਂ T-20 ਟੂਰਨਾਮੈਂਟ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ

BLOG News Punjabi(ਬਲਾਗ)

ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ

  • Edited By Harpreet Singh,
  • Updated: 21 Jun, 2026 01:52 PM
Blog
game of changing parrties
  • Share
    • Facebook
    • Tumblr
    • Linkedin
    • Twitter
  • Comment

ਦੋ ਸਾਲ ਬਾਅਦ ਵਿਰੋਧੀ ਪਾਰਟੀਆਂ ਨੂੰ ਆਪਣੇ ਗੱਠਜੋੜ ‘ਇੰਡੀਆ’ ਦੀ ਯਾਦ ਤਾਂ ਆਈ, ਪਰ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। 15 ਸਾਲ ਤੱਕ ਪੱਛਮੀ ਬੰਗਾਲ ’ਤੇ ਬਿਨਾਂ ਕਿਸੇ ਰੁਕਾਵਟ ਦੇ ਰਾਜ ਕਰਨ ਵਾਲੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਦੋ-ਤਿਹਾਈ ਵਿਧਾਇਕ ਅਤੇ ਸੰਸਦ ਮੈਂਬਰ ਛੱਡ ਕੇ ਜਾ ਚੁੱਕੇ ਹਨ, ਤਾਂ ਊਧਵ ਠਾਕਰੇ ਦੀ ਸ਼ਿਵਸੈਨਾ ’ਚ ਇਕ ਹੋਰ ਵੰਡ ਦੀ ਰਸਮੀ ਕਾਰਵਾਈ ਹੀ ਬਾਕੀ ਹੈ। ‘ਆਪ੍ਰੇਸ਼ਨ ਟਾਈਗਰ’ ਦੀਆਂ ਚਰਚਾਵਾਂ ਦਰਮਿਆਨ ਊਧਵ ਠਾਕਰੇ ਵਲੋਂ 18 ਜੂਨ ਨੂੰ ਬੁਲਾਈ ਗਈ ਬੈਠਕ ’ਚ ਲੋਕ ਸਭਾ ਦੇ 9 ’ਚੋਂ ਸਿਰਫ਼ 3 ਸੰਸਦ ਮੈਂਬਰ ਹੀ ਆਏ। 6 ਸੰਸਦ ਮੈਂਬਰਾਂ ਨੇ ਵੱਖਰੇ ਗਰੁੱਪ ਵਜੋਂ ਮਾਨਤਾ ਲਈ ਲੋਕ ਸਭਾ ਸਪੀਕਰ ਨੂੰ ਪੱਤਰ ਵੀ ਲਿਖ ਦਿੱਤਾ ਹੈ, ਤਾਂ ਪਾਰਟੀ ਲੀਡਰਸ਼ਿਪ ਨੇ ਵ੍ਹਿਪ ਦੀ ਉਲੰਘਣਾ ਕਰਕੇ ਬੈਠਕ ’ਚ ਗ਼ੈਰ-ਹਾਜ਼ਰ ਰਹਿਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।

ਸੰਕੇਤ ਹਨ ਕਿ ਨੇੜਲੇ ਭਵਿੱਖ ’ਚ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ ਇਕ ਹੋਰ ਵੰਡ ਝੱਲਣੀ ਪੈ ਸਕਦੀ ਹੈ। ਉਂਝ ਪਵਾਰ ਦੀ ਬੇਟੀ ਅਤੇ ਸਿਆਸੀ ਜਾਨਸ਼ੀਲ ਸੁਪ੍ਰਿਆ ਸੁਲੇ ਦੇ ਕੁੜਮ ਉਦਯੋਗਪਤੀ ਅਰੁਣ ਲਖਾਨੀ ਦੇ ਭਾਜਪਾਈ ਹੋਣ ਨਾਲ ਪਰਿਵਾਰਕ ਸੰਬੰਧ ਵੀ ਬਣਾਏ ਜਾ ਚੁੱਕੇ ਹਨ। ‘ਸ਼੍ਰੀਮਾਨ ਇਮਾਨਦਾਰ’ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ’ਚ ਵੀ ਇਕ ਹੋਰ ਵੰਡ ਦੀ ਖ਼ਬਰ ਕਦੇ ਵੀ ਆ ਸਕਦੀ ਹੈ।

ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ’ਚ ਵੰਡ ਦੀਆਂ ਅਟਕਲਾਂ ਨੂੰ ਖ਼ੁਦ ਉੱਤਰ ਪ੍ਰਦੇਸ਼ ਸਰਕਾਰ ਦੇ ਦੋ ਵੱਡੇ ਮੰਤਰੀਆਂ ਨੇ ਹਵਾ ਦੇ ਦਿੱਤੀ ਹੈ। ਸੰਭਾਵਿਤ ਬਾਗੀਆਂ ਦਾ ਅੰਕੜਾ ਵੀ ਦੱਸਿਆ ਜਾ ਰਿਹਾ ਹੈ ਅਤੇ ਨੇਤਾ ਵੀ। ਕੋਈ ਨਹੀਂ ਜਾਣਦਾ ਕਿ ਛੋਟੀਆਂ ਅਤੇ ਖੇਤਰੀ ਪਾਰਟੀਆਂ ’ਚ ਵੰਡ ਦੀ ਇਹ ਖੇਡ ਕਦੋਂ ਰੁਕੇਗੀ।

ਛੋਟੀਆਂ ਪਾਰਟੀਆਂ ’ਚ ਵੰਡ ਦੀ ਇਸ ਵੱਡੀ ਖੇਡ ਦਾ ਮਕਸਦ ਸੰਸਦ ’ਚ ਹੱਦਬੰਦੀ ਬਿੱਲ ਪਾਸ ਕਰਵਾਉਣਾ ਦੱਸਿਆ ਜਾ ਰਿਹਾ ਹੈ। ਇਹ ਬਿੱਲ ਪਿਛਲੀ ਵਾਰ ਸਰਕਾਰ ਕੋਲ ਦੋ-ਤਿਹਾਈ ਬਹੁਮਤ ਨਾ ਹੋਣ ਕਾਰਨ ਡਿੱਗ ਗਿਆ ਸੀ। ਇਸ ਲਈ ਇਹ ਸਮਝਣਾ ਵੀ ਮੁਸ਼ਕਲ ਨਹੀਂ ਹੋਣਾ ਚਾਹੀਦਾ ਕਿ ਇਸ ਖੇਡ ਦਾ ਅਸਲੀ ਖਿਡਾਰੀ ਕੌਣ ਹੈ। ਬੇਸ਼ੱਕ ਵੰਡ ਅਤੇ ਦਲਬਦਲ ਦੀ ਅਜਿਹੀ ਯੋਜਨਾਬੱਧ ਖੇਡ ਲੋਕਤੰਤਰ ਦੇ ਹਿੱਤ ’ਚ ਹਰਗਿਜ਼ ਨਹੀਂ, ਪਰ ਇਸ ਦੇ ਲਈ ਸਿਰਫ਼ ਸਪਾਂਸਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਵੀ ਸਮੱਸਿਆ ਦਾ ਹੱਲ ਨਹੀਂ।

ਜੇਕਰ ਠਾਕਰੇ ਪਰਿਵਾਰ ਪ੍ਰਤੀ ਵਫ਼ਾਦਾਰੀ ਦੀ ਮਿਸਾਲ ਮੰਨੀ ਜਾਣ ਵਾਲੀ ਸ਼ਿਵਸੈਨਾ ਟੁੱਟ ਸਕਦੀ ਹੈ, ‘ਪਾਵਰ ਪਾਲੀਟਿਕਸ’ ਦੇ ਵੱਡੇ ‘ਪਲੇਅਰ’ ਮਰਾਠਾ ਖੇਤਰੀ ਆਗੂ ਸ਼ਰਦ ਪਵਾਰ ਦੀ ਰਾਕਾਂਪਾ ਟੁੱਟ ਸਕਦੀ ਹੈ, ਖੱਬੇਪੱਖੀ ਮੋਰਚਾ ਦੇ 34 ਸਾਲ ਪੁਰਾਣੇ ਸ਼ਾਸਨ ਨੂੰ ਉਖਾੜ ਸੁੱਟਣ ਤੋਂ ਬਾਅਦ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਟੁੱਟ ਸਕਦੀ ਹੈ, ਤਾਂ ਕਿਸੇ ਨੂੰ ਵੀ ਇਸ ਭੁਲੇਖੇ ’ਚ ਨਹੀਂ ਰਹਿਣਾ ਚਾਹੀਦਾ ਕਿ ਉਸਦੀ ਪਾਰਟੀ ਨਹੀਂ ਟੁੱਟ ਸਕਦੀ।

ਸਭ ਤੋਂ ਨਵੀਂ ਵੰਡ ਸ਼ਿਵਸੈਨਾ ’ਚ ਹੋਈ ਹੈ, ਇਸ ਲਈ ਉਸੇ ਤੋਂ ਗੱਲ ਸ਼ੁਰੂ ਕਰਦੇ ਹਾਂ। ਬਾਲ ਠਾਕਰੇ ਵਲੋਂ ਗਠਿਤ ਸ਼ਿਵਸੈਨਾ ਦਾ 60ਵਾਂ ਸਥਾਪਨਾ ਦਿਵਸ ਮਨਾਏ ਜਾਣ ਤੋਂ ਇਕ ਦਿਨ ਪਹਿਲਾਂ ਹੀ ਇਹ ਛੇਵੀਂ ਵੰਡ ਹੋਈ। ਕਿਸੇ ਵੀ ਸੰਗਠਨ ’ਚ ਅਨੁਸ਼ਾਸਨ ਜ਼ਰੂਰੀ ਹੈ, ਪਰ ਉਸ ਦਾ ਦਹਿਸ਼ਤ ਬਣ ਜਾਣਾ ਚੰਗਾ ਨਹੀਂ। ਬਾਲ ਠਾਕਰੇ ਦੇ ਸਮੇਂ ਸ਼ਿਵਸੈਨਾ ਨੇਤਾਵਾਂ-ਵਰਕਰਾਂ ਲਈ ਹੀ ਨਹੀਂ, ਆਮ ਆਦਮੀ ਲਈ ਵੀ ਦਹਿਸ਼ਤ ਬਣੀ ਰਹੀ।

ਸ਼ਿਵਸੈਨਾ ’ਚ ਪਹਿਲੀ ਵੰਡ 1974 ’ਚ ਹੀ ਹੋ ਗਈ ਸੀ, ਪਰ ਉਹ ਠਾਕਰੇ ਦੇ ਪ੍ਰਭਾਵ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਪਹਿਲੀ ਵੱਡੀ ਵੰਡ 1991 ’ਚ ਹੋਈ, ਜਦੋਂ ਮਨੋਹਰ ਜੋਸ਼ੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਏ ਜਾਣ ’ਤੇ ਓ. ਬੀ. ਸੀ. ਨੇਤਾ ਛਗਨ ਭੁਜਬਲ ਨੇ 17 ਵਿਧਾਇਕਾਂ ਨਾਲ ਬਗਾਵਤ ਕਰ ਦਿੱਤੀ।

ਪਹਿਲਾਂ ਸ਼ਿਵਸੈਨਾ ‘ਬੀ’ ਬਣਾਉਣ ਵਾਲੇ ਭੁਜਬਲ ਫਿਰ ਕਾਂਗਰਸ ’ਚ ਚਲੇ ਗਏ। ਉਦੋਂ ਸ਼ਰਦ ਪਵਾਰ ਵੀ ਕਾਂਗਰਸ ’ਚ ਹੁੰਦੇ ਸਨ। ਸ਼ਿਵਸੈਨਾ ’ਚ ਦੂਜੀ ਵੱਡੀ ਵੰਡ ਨਾਰਾਇਣ ਰਾਣੇ ਨੇ ਕੀਤੀ। ਬਾਲ ਠਾਕਰੇ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਤੱਕ ਬਣਾਇਆ, ਪਰ ਜਦੋਂ ਊਧਵ ਨੂੰ ਅੱਗੇ ਵਧਾਇਆ ਜਾਣ ਲੱਗਾ ਤਾਂ 2004 ’ਚ ਵੱਖਰੀ ਸਵਾਭਿਮਾਨ ਪਾਰਟੀ ਬਣਾਉਂਦੇ ਹੋਏ ਰਾਣੇ ਕਾਂਗਰਸ ਦੇ ਰਸਤੇ ਭਾਜਪਾ ’ਚ ਆ ਗਏ।

ਬੇਟੇ ਊਧਵ ਨੂੰ ਅੱਗੇ ਵਧਾਏ ਜਾਣ ਤੋਂ ਨਾਰਾਜ਼ ਭਤੀਜੇ ਰਾਜ ਠਾਕਰੇ ਨੇ ਵੀ 2006 ’ਚ ਸ਼ਿਵਸੈਨਾ ਛੱਡ ਕੇ ਮਹਾਰਾਸ਼ਟਰ ਨਵਨਿਰਮਾਣ ਸੇਨਾ (ਮਨਸੇ) ਬਣਾ ਲਈ। ਮਨਸੇ ਵੀ ਕੋਈ ਕਮਾਲ ਨਹੀਂ ਕਰ ਸਕੀ ਅਤੇ ਦਹਾਕਿਆਂ ਬਾਅਦ ਪਿਛਲੀਆਂ ਚੋਣਾਂ ’ਚ ਦੋਵੇਂ ਭਰਾ ਇਕੱਠੇ ਨਜ਼ਰ ਆਏ। ਊਧਵ ਨੂੰ ਸਭ ਤੋਂ ਵੱਡੀ ਸੱਟ ਏਕਨਾਥ ਸ਼ਿੰਦੇ ਨੇ ਪਹੁੰਚਾਈ, ਜਿਨ੍ਹਾਂ ਨੇ ਜੂਨ 2022 ’ਚ ਪਾਰਟੀ ਤੋੜਦਿਆਂ ਉਨ੍ਹਾਂ ਕੋਲੋਂ ਮੁੱਖ ਮੰਤਰੀ ਦੀ ਕੁਰਸੀ ਵੀ ਖੋਹ ਲਈ। ਉਹੀ ਸ਼ਿੰਦੇ ਇਸ ਨਵੇਂ ‘ਆਪ੍ਰੇਸ਼ਨ ਟਾਈਗਰ’ ਦੇ ਕਰਤਾ-ਧਰਤਾ ਹਨ, ਪਰ ਕੀ ਕਦੇ ਊਧਵ ਦੀ ਸ਼ਿਵਸੈਨਾ ਜਨਹਿੱਤ ਦੇ ਕਿਸੇ ਮੁੱਦੇ ’ਤੇ ਸੜਕ ’ਤੇ ਸੰਘਰਸ਼ ਕਰਦੀ ਨਹੀਂ ਦਿਸੀ?

ਬੇਸ਼ੱਕ ਪੱਛਮੀ ਬੰਗਾਲ ’ਚ ਖੱਬੇਪੱਖੀ ਮੋਰਚੇ ਦੇ ਸ਼ਾਸਨ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਮਮਤਾ ਦੀ ਤ੍ਰਿਣਮੂਲ ਹੀ ਦਿਸੀ, ਪਰ ਇਕ ਵਾਰ ਸੱਤਾ ’ਚ ਆ ਜਾਣ ਤੋਂ ਬਾਅਦ ਵਿਵਸਥਾ ਬਦਲਣ ਦਾ ਵਾਅਦਾ ਅਧੂਰਾ ਹੀ ਰਿਹਾ।

ਸਮੂਹ ਸੀਨੀਅਰ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਮਮਤਾ ਨੇ ਭਤੀਜੇ ਅਭਿਸ਼ੇਕ ਨੂੰ ਜਿਸ ਤਰ੍ਹਾਂ ਅੱਗੇ ਵਧਾਇਆ ਅਤੇ ਉਹ ਤਾਨਾਸ਼ਾਹ ਹੋ ਗਏ, ਉਸ ਨਾਲ ਵੀ ਸਥਿਤੀਆਂ ਵਿਗੜੀਆਂ। ਬੇਸ਼ੱਕ ਅਖਿਲੇਸ਼ ਯਾਦਵ ਨੂੰ ਪਿਛਲੀਆਂ ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ ਜ਼ੋਰਦਾਰ ਝਟਕਾ ਦੇਣ ਦਾ ਸਿਹਰਾ ਜਾਂਦਾ ਹੈ, ਪਰ ਉਨ੍ਹਾਂ ਦੀ ਕੁੱਲ ਸਿਆਸੀ ਪਛਾਣ ਮੁਲਾਇਮ ਸਿੰਘ ਯਾਦਵ ਦਾ ਪੁੱਤਰ ਹੋਣਾ ਹੀ ਹੈ। ਪਿਤਾ ਦੇ ਜੀਵਨ ਕਾਲ ’ਚ ਹੀ ਮੁੱਖ ਮੰਤਰੀ ਬਣ ਜਾਣ ਦੇ ਬਾਵਜੂਦ ਅਖਿਲੇਸ਼ ਸਪਾ ਦੇ ਲੋਕ ਆਧਾਰ ’ਚ ਕੁਝ ਜੋੜਨਾ ਤਾਂ ਦੂਰ, ਉਸ ਨੂੰ ਸੰਭਾਲ ਤੱਕ ਨਹੀਂ ਸਕੇ।

ਸ਼ਰਦ ਪਵਾਰ ਦੇਸ਼ ਦੇ ਤਜਰਬੇਕਾਰ ਸਿਆਸਤਦਾਨਾਂ ’ਚੋਂ ਇਕ ਹਨ, ਪਰ ਉਨ੍ਹਾਂ ਦੀ ਸਿਆਸਤ ਆਪਣੀ ਬੇਟੀ ਸੁਪ੍ਰਿਆ ਨੂੰ ਸਥਾਪਿਤ ਕਰਨ ਤਕ ਸਿਮਟ ਗਈ ਹੈ। ਅਜੀਤ ਪਵਾਰ ਉਨ੍ਹਾਂ ਦੇ ਸਿਆਸੀ ਜਾਨਸ਼ੀਨ ਮੰਨੇ ਜਾਂਦੇ ਸਨ, ਪਰ ਸੁਪ੍ਰਿਆ ਨੂੰ ਅੱਗੇ ਵਧਾਉਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਇਕ ਨਹੀਂ, ਦੋ ਵਾਰ ਰਾਕਾਂਪਾ ਤੋੜੀ।

ਉਸ ਤੋਂ ਬਾਅਦ ਵੀ ਦੋਵਾਂ ਗੁੱਟਾਂ ’ਚ ਰਲੇਵੇਂ ਦੀ ਚਰਚਾ ਚੱਲੀ। ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਚੁੱਕਦੇ ਹੋਏ ਕਾਂਗਰਸ ਛੱਡੀ, ਫਿਰ ਵੀ ਲਗਾਤਾਰ ਉਸੇ ਨਾਲ ਗੱਠਜੋੜ ਕੀਤਾ।

ਅਜਿਹੀ ਸਥਿਤੀ ’ਚ ਵਿਚਾਰਧਾਰਾ ਅਤੇ ਭਰੋਸੇਯੋਗਤਾ ’ਤੇ ਸਵਾਲ ਉੱਠਣਗੇ ਹੀ। ਝਾਰਖੰਡ ’ਚ ਲੋੜੀਂਦੀਆਂ ਵੋਟਾਂ ਹੋਣ ਦੇ ਬਾਵਜੂਦ ਕਾਂਗਰਸ ਰਾਜ ਸਭਾ ਦੀਆਂ ਚੋਣਾਂ ’ਚ ਜਿੱਤ ਨਹੀਂ ਸਕੀ, ਤਾਂ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਨੀਅਤ ਅਤੇ ‘ਇੰਡੀਆ’ ਗੱਠਜੋੜ ਦੇ ਅੰਦਰੂਨੀ ਸਮੀਕਰਨਾਂ ’ਤੇ ਵੀ ਸਵਾਲ ਉੱਠਣਗੇ ਹੀ। ਇਸ ਲਈ ਆਪਣੀ ਅੰਦਰੂਨੀ ਫੁੱਟ ਲਈ ਮੋਦੀ ਸਰਕਾਰ ਅਤੇ ਭਾਜਪਾ ’ਤੇ ਉਂਗਲ ਚੁੱਕਦੇ ਹੋਏ ਵਿਰੋਧੀ ਪਾਰਟੀਆਂ ਨੂੰ ਖ਼ੁਦ ਵੀ ਆਤਮ-ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ।

-ਰਾਜਕੁਮਾਰ ਸਿੰਘ

  • Game
  • CHanging Party
  • Politics

ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ

NEXT STORY

Stories You May Like

  • corruption game in tehsils punjab
    ਪੰਜਾਬ ਦੀ ਤਹਿਸੀਲ 'ਚ ਭ੍ਰਿਸ਼ਟਾਚਾਰ ਦੀ ਖੇਡ! ਸਰਕਾਰੀ ਮੁਲਾਜ਼ਮ ਦੀ ਵੀਡੀਓ ਨੇ ਉਡਾਏ ਹੋਸ਼
  • number of people filing income tax returns crosses record 7 8 crore
    ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ 7.8 ਕਰੋੜ ਤੋਂ ਪਾਰ
  • als ambulance issue
    ਲੋਕਾਂ ਨੂੰ ਨਹੀਂ ਮਿਲ ਰਹੀ ਵੈਂਟੀਲੇਟਰ ਵਾਲੀ ਐਂਬੂਲੈਂਸ ਦੀ ਸਹੂਲਤ!
  • canada will not compromise on its self respect
    ਕੈਨੇਡਾ ਆਪਣੇ ਸਵੈਮਾਣ ਦੀ ਕੀਮਤ ’ਤੇ ਕੋਈ ਸਮਝੌਤਾ ਨਹੀਂ ਕਰੇਗਾ
  • structural succession process essential in hdfc bank  moody  s
    HDFC ਬੈਂਕ ’ਚ ਭਰੋਸਾ ਬਰਕਰਾਰ ਰੱਖਣ ਲਈ ਢਾਂਚਾਗਤ ਉਤਰਾਧਿਕਾਰ ਪ੍ਰਕਿਰਿਆ ਜ਼ਰੂਰੀ : ਮੂਡੀਜ਼
  • gdp growth figures jairam ramesh
    "PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼
  • npa
    ਐੱਨ.ਪੀ.ਏ. ਦੀ ਕਹਾਣੀ ਦਾ ਕੋਈ ਅੰਤ ਨਹੀਂ, ਪੇਂਡੂ ਸਹਿਕਾਰੀ ਬੈਂਕ ਸਿਖਰ ’ਤੇ
  • rashifal  black thread  fashion  astrology
    ਇਨ੍ਹਾਂ 4 ਰਾਸ਼ੀਆਂ ਦੇ ਲੋਕਾਂ ਨੂੰ ਨਹੀਂ ਪਹਿਨਣਾ ਚਾਹੀਦਾ ਕਾਲਾ ਧਾਗਾ ! ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
  • punjab launches digital portal pehchan for identification of unclaimed bodies
    ਪੰਜਾਬ ’ਚ ਲਾਵਾਰਿਸ ਲਾਸ਼ਾਂ ਦੀ ਸ਼ਨਾਖਤ ਲਈ ਡਿਜੀਟਲ ਪੋਰਟਲ ‘ਪਹਿਚਾਣ’ ਸ਼ੁਰੂ
  • disaster strikes in the himalayas earthquake tremors felt
    ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ...
  • pyramid e services big statement amidst controversy
    ਵਿਵਾਦ ਵਿਚਾਲੇ ਪਿਰਾਮਿਡ ਈ-ਸਰਵਿਸਿਜ਼ ਦਾ ਆ ਗਿਆ ਬਿਆਨ ! ਦੱਸਿਆ ਪੂਰਾ ਸੱਚ (ਵੀਡੀਓ)
  • heavy rain in punjab on 4 5 6 thunderstorms alert
    ਪੰਜਾਬ 'ਚ 4,5,6 ਨੂੰ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਝੱਖੜ, ਇਨ੍ਹਾਂ ਜ਼ਿਲ੍ਹਿਆਂ...
  • cobra snake in jalandhar
    ਜਲੰਧਰ 'ਚ ਬਾਰਿਸ਼ ਵਿਚਾਲੇ ਕੋਬਰਾ ਸੱਪ ਨੇ ਪਈਆਂ ਭਾਜੜਾਂ!
  • kewal dhillon pc
    ED ਦੀਆਂ 7 ਚਿੱਠੀਆਂ ਦੇ ਬਾਅਦ ਵੀ ਐੱਫ.ਆਈ.ਆਰ. ਕਿਉਂ ਨਹੀਂ? : ਕੇਵਲ ਸਿੰਘ ਢਿੱਲੋਂ
  • man dead train accident
    ਟਰੇਨ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਮੌਤ
  • bjp  senior leader
    ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ
Trending
Ek Nazar
20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

gold and silver looted

ਸਕਾਟਲੈਂਡ 'ਚ ਏਸ਼ੀਆਈ ਮੂਲ ਦੇ ਘਰਾਂ 'ਚੋਂ ਸੋਨਾ-ਚਾਂਦੀ ਦੀ ਲੁੱਟ-ਖੋਹ, ਗਿਰੋਹ ਵਰਤ...

sco lahore

SCO ਨੇ ਲਾਹੌਰ ਨੂੰ ਆਪਣੀ 'ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ' ਕੀਤਾ ਘੋਸ਼ਿਤ

flood  rescue practice  soldier  motorboat  missing

ਹੜ੍ਹਾਂ ਦੀ ਰੈਸਕਿਊ ਪ੍ਰੈਕਟਿਸ ਦੌਰਾਨ ਡੁੱਬ ਗਏ ਜਵਾਨ ! 3 ਦੀ ਬਚੀ ਜਾਨ, ਇਕ ਹਾਲੇ...

sikh man in canada

ਕੈਨੇਡਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖ਼ਮੀ

temple demolished in pakistan

ਸਰਹੱਦ ਪਾਰ- ਪਾਕਿਸਤਾਨ ’ਚ ਮਦਰੱਸੇ ਲਈ ਰਸਤਾ ਬਣਾਉਣ ਲਈ ਢਾਹਿਆ 100 ਸਾਲ ਤੋਂ ਵੱਧ...

alcohol drinking quarrel friend incident

ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

hindu girl in pakistan

ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

how tired the thief was after stealing

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

shalini pandey responds to ai generated video

ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

new zealand rejects asylum claims

ਨਿਊਜ਼ੀਲੈਂਡ ਨੇ ਖਾਲਿਸਤਾਨ ਨਾਲ ਜੁੜੇ 40 ਸ਼ਰਨ ਦਾਅਵਿਆਂ ਨੂੰ ਕਰ'ਤਾ ਰੱਦ

prime minister carney liberal party achieved victoroy

ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ...

pakistan s gsp renewal in 2029

ਪਾਕਿਸਤਾਨ ਨੂੰ ਵੱਡਾ ਝਟਕਾ;  2029 ਤੋਂ ਬਾਅਦ 'GSP+' ਵਪਾਰਕ ਦਰਜਾ ਮਿਲਣ 'ਤੇ ਖਦਸ਼ਾ

big reshuffle in the cricket team 7 players dropped and out

ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ...

badshah isha rikhi jasmine masih divorce

ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • why does the centre want to take forward its food processing plan
      ਕੇਂਦਰ ਆਪਣੀ ਫੂਡ ਪ੍ਰੋਸੈਸਿੰਗ ਯੋਜਨਾ ਅੱਗੇ ਕਿਉਂ ਵਧਾਉਣਾ ਚਾਹੁੰਦਾ ਹੈ?
    • the real traitors are the adulterators
      ਅਸਲੀ ਦੇਸ਼ਧ੍ਰੋਹੀ ਤਾਂ ਮਿਲਾਵਟਖੋਰ ਹਨ
    • murders for political and other reasons in a country plagued by mutual enmity
      ‘ਆਪਸੀ ਰੰਜਿਸ਼ ਨਾਲ ਹੋ ਰਹੇ ਦੇਸ਼ ’ਚ’ ਸਿਆਸੀ ਅਤੇ ਹੋਰ ਕਾਰਨਾਂ ਕਰ ਕੇ ਕਤਲ!
    • university atmosphere
      ਭਾਰਤੀ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਲਈ ਇਕ ਪ੍ਰਯੋਗਾਤਮਕ ਵਾਤਾਵਰਣ ਹੋਵੇ
    • relationships like sugar daddy are not in keeping with our culture
      ‘ਸ਼ੂਗਰ ਡੈਡੀ’ ਵਰਗੇ ਸਿਲਸਿਲੇ ਸਾਡੇ ਸੱਭਿਆਚਾਰ ਦੇ ਅਨੁਕੂਲ ਨਹੀਂ
    • homemade food
      ਮਾਂ-ਨਾਨੀ ਦੇ ਬਣਾਏ ਖਾਣੇ ਦੇ ਸੁਆਦ ਤੋਂ ਵਾਂਝੇ ਹੁੰਦੇ ਜਾ ਰਹੇ ਬੱਚੇ!
    • nepal floods
      ਪਹਾੜ ਮਦਦ ਦੀ ਗੁਹਾਰ ਨਹੀਂ ਲਗਾ ਰਹੇ, ਉਹ ਸਾਡੇ ਲਈ ਰੋ ਰਹੇ ਹਨ !
    • attacks on social media influencers
      ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ
    • inflation suger onion
      ਮਹਿੰਗਾਈ ਨਾਲ ਵਧਦੀਆਂ ਆਮ ਆਦਮੀ ਦੀਆਂ ਮੁਸ਼ਕਲਾਂ
    • exams
      ਸਰਕਾਰੀ ਪ੍ਰੀਖਿਆਵਾਂ ਦੀ ਗਿਣਤੀ ’ਚ ਕਟੌਤੀ ਕਰਨ ਦਾ ਸਮਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +