Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    10:21:03 PM

  • earthquake tremors felt in punjab chandigarh and himachal

    ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ...

  • heavy rains in punjab for 2 days thunderstorm alert in these districts

    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ...

  • special bhandara to be held at dera beas on june 6 and 7

    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ...

  • dispute arises between jyoti nooran s husband abhishek usman

    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਣਨ ਤੋਂ ਪਹਿਲਾਂ ਹੀ ਟੁੱਟ ਰਹੇ ਪੁਲ ਅਤੇ ਮੀਂਹ ’ਚ ਰੁੜ੍ਹ ਰਹੀਆਂ ਸੜਕਾਂ

BLOG News Punjabi(ਬਲਾਗ)

ਬਣਨ ਤੋਂ ਪਹਿਲਾਂ ਹੀ ਟੁੱਟ ਰਹੇ ਪੁਲ ਅਤੇ ਮੀਂਹ ’ਚ ਰੁੜ੍ਹ ਰਹੀਆਂ ਸੜਕਾਂ

  • Edited By Harpreet Singh,
  • Updated: 25 Jun, 2024 02:22 AM
Blog
bad construction of bridges and roads
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਇਸ ਸਬੰਧ ’ਚ ਸਖ਼ਤ ਕਾਰਵਾਈ ਕਰਨ ਦੇ ਦਾਅਵਿਆਂ ਦੇ ਬਾਵਜੂਦ ਇਹ ਬੁਰਾਈ ਰੁਕਣ ’ਚ ਨਹੀਂ ਆ ਰਹੀ। ਹਾਲਤ ਇਹ ਹੈ ਕਿ ਕਿਤੇ ਬਣਨ ਦੌਰਾਨ ਤਾਂ ਕਿਤੇ ਬਣਨ ਤੋਂ ਕੁਝ ਹੀ ਸਮੇਂ ਅੰਦਰ ਪੁਲ ਅਤੇ ਸੜਕਾਂ ਟੁੱਟਣ ਨਾਲ ਜਨਤਕ ਧਨ ਦੀ ਬਰਬਾਦੀ ਹੋ ਰਹੀ ਹੈ, ਜੋ ਇਸ ਸਾਲ ਸਾਹਮਣੇ ਆਉਣ ਵਾਲੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 23 ਮਾਰਚ, 2024 ਨੂੰ ਬਿਹਾਰ ’ਚ ‘ਮਧੂਬਨੀ’ ਅਤੇ ‘ਸੁਪੌਲ’ ਦਰਮਿਆਨ ਕੋਸੀ ਨਦੀ ’ਤੇ ਲਗਭਗ 1200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਡਿੱਗ ਜਾਣ ਦੇ ਸਿੱਟੇ ਵਜੋਂ ਇਕ ਮਜ਼ਦੂਰ ਦੀ ਮੌਤ ਹੋ ਗਈ। ਇਹ ਦੇਸ਼ ਦਾ ਸਭ ਤੋਂ ਲੰਬਾ ਪੁਲ ਦੱਸਿਆ ਜਾਂਦਾ ਹੈ।

* 30 ਮਾਰਚ, 2024 ਨੂੰ ਉੱਤਰ ਪ੍ਰਦੇਸ਼ ’ਚ ਬੁਲੰਦਸ਼ਹਿਰ ਅਤੇ ਅਮਰੋਹਾ ਨੂੰ ਜੋੜਣ ਲਈ ਊਂਚਾ ਪਿੰਡ ’ਚ ਗੰਗਾ ਨਦੀ ’ਤੇ 2021 ਤੋਂ ਉਸਾਰੀ ਅਧੀਨ ਪੁਲ ਦੇ 2 ਬੀਮ ਡਿੱਗ ਗਏ, ਜਦੋਂ ਕਿ ਤੀਜਾ ਨੁਕਸਾਨਿਆ ਗਿਆ।

* 24 ਅਪ੍ਰੈਲ, 2024 ਨੂੰ ਤੇਲੰਗਾਨਾ ਦੇ ‘ਜਯਾਸ਼ੰਕਰ ਭੁਪਾਲਪੱਲੀ’ ਜ਼ਿਲੇ ’ਚ 49 ਕਰੋੜ ਰੁਪਏ ਤੋਂ ਵੀ ਵੱਧ ਲਾਗਤ ਅਤੇ ਪਿਛਲੇ 9 ਸਾਲ ਤੋਂ ਬਣਾਇਆ ਜਾ ਰਿਹਾ ਪੁਲ ਡਿੱਗ ਕੇ ਨੁਕਸਾਨਿਆ ਗਿਆ।

* 18 ਜੂਨ, 2024 ਨੂੰ ਬਿਹਾਰ ਦੇ ‘ਅਰਰੀਆ’ ਜ਼ਿਲੇ ’ਚ ‘ਬਕਰਾ ਨਦੀ’ ’ਤੇ 12 ਕਰੋੜ ਰੁਪਏ ਦੀ ਲਾਗਤ ਨਾਲ ‘ਕੁਰਮਾ ਕਾਂਟਾ’ ਅਤੇ ‘ਸਿਕਟਾ’ ਖੇਤਰਾਂ ਨੂੰ ਆਪਸ ’ਚ ਜੋੜਣ ਵਾਲੇ ਨਵੇਂ ਬਣੇ ਪੁਲ ਦਾ ਇਕ ਹਿੱਸਾ ਆਵਾਜਾਈ ਲਈ ਖੋਲ੍ਹੇ ਜਾਣ ਤੋਂ ਪਹਿਲਾਂ ਹੀ ਡਿੱਗ ਗਿਆ।

* 21 ਜੂਨ, 2024 ਨੂੰ ਮੁੰਬਈ ’ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ’ਤੇ ਬਣੇ ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ‘ਅਟਲ ਸੇਤੂ’ ਦੀ ਉਸਾਰੀ ਦੀ ਗੁਣਵੱਤਾ ’ਤੇ ਸਵਾਲ ਉਠਾਉਂਦੇ ਹੋਏ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ‘ਅਟਲ ਸੇਤੂ ’ ਦੀ ਸੜਕ ’ਚ 3 ਮਹੀਨਿਆਂ ਅੰਦਰ ਹੀ ਤਰੇੜਾਂ ਪੈ ਗਈਆਂ ਹਨ ਅਤੇ ਇਕ ਹਿੱਸੇ ’ਚ ਅੱਧਾ ਕਿਲੋਮੀਟਰ ਤੱਕ ਸੜਕ ਇਕ ਫੁੱਟ ਧੱਸ ਗਈ ਹੈ।

ਇਸ ਦੇ ਜਵਾਬ ’ਚ ਮੁੰਬਈ ਮਹਾਨਗਰ ਖੇਤਰ ਵਿਕਾਸ ਅਥਾਰਟੀ (ਐੱਮ. ਐੱਮ. ਆਰ. ਡੀ.ਏ.) ਨੇ ਸਫਾਈ ਦਿੰਦੇ ਹੋਏ ਕਿਹਾ ਕਿ ‘ਅਟਲ ਸੇਤੂ’ ਨੂੰ ਜੋੜਣ ਵਾਲੀ ਅਪ੍ਰੋਚ ਰੋਡ ’ਤੇ ਮਾਮੂਲੀ ਤਰੇੜਾਂ ਦੇਖੀਆਂ ਗਈਆਂ ਹਨ। ਵਰਨਣਯੋਗ ਹੈ ਕਿ ‘ਅਟਲ ਸੇਤੂ’ ਦਾ ਉਦਘਾਟਨ 12 ਜਨਵਰੀ, 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।

* 22 ਜੂਨ, 2024 ਨੂੰ ਬਿਹਾਰ ਦੇ ਸੀਵਾਨ ਜ਼ਿਲੇ ’ਚ ‘ਦਾਰੌਂਦਾ’ ਅਤੇ ‘ਮਹਾਰਾਜਗੰਜ’ ਬਲਾਕ ਦੇ ਪਿੰਡਾਂ ਨੂੰ ਜੋੜਣ ਵਾਲੇ ਇਕ ਛੋਟੇ ਪੁਲ ਦੇ ਖੰਭੇ ਪਾਣੀ ਛੱਡੇ ਜਾਣ ਦਾ ਵਹਾਅ ਬਰਦਾਸ਼ਤ ਨਾ ਕਰ ਸਕਣ ਕਾਰਨ ਡਿੱਗ ਗਏ, ਜਿਸ ਕਾਰਨ ਪੁਲ ਢਹਿ ਗਿਆ।

* 22-24 ਜੂਨ, 2024 ਦੀ ਦਰਮਿਆਨੀ ਰਾਤ ਨੂੰ ਭਗਵਾਨ ਰਾਮ ਦੀ ਨਗਰੀ ਅਯੁੱਧਿਆ ’ਚ ਮੌਸਮ ਦੀ ਪਹਿਲੀ ਹੀ ਵਰਖਾ ਦੇ ਸਿੱਟੇ ਵਜੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ‘ਰਾਮਪੱਥ’ ਦੇ ਕਈ ਥਾਵਾਂ ਤੋਂ ਧੱਸ ਜਾਣ ਦੀਆਂ ਖਬਰਾਂ ਮਿਲੀਆਂ ਹਨ। ਕੁਝ ਥਾਵਾਂ ’ਤੇ ਤਾਂ ਸੜਕ ਦਾ ਪੂਰਾ ਹਿੱਸਾ ਹੀ ਧੱਸ ਗਿਆ ਹੈ।

ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਦੁਬਾਰਾ ਬਣਾਏ ਗਏ ਅਯੁੱਧਿਆ ਧਾਮ ਰੇਲਵੇ ਸਟੇਸ਼ਨ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 30 ਦਸੰਬਰ ਨੂੰ ਕੀਤਾ ਸੀ, ਦੀ ਚਾਰਦੀਵਾਰੀ ਵੀ ਪਹਿਲੇ ਹੀ ਮੀਂਹ ’ਚ ਢਹਿ ਗਈ।

ਵਰਣਯੋਗ ਹੈ ਕਿ ‘ਰਾਮਪਥ’ ਦੀ ਗੁਣਵੱਤਾ ਅਤੇ ਬਣਤਰ ’ਤੇ ਜਾਣਕਾਰਾਂ ਨੇ ਪਹਿਲਾਂ ਹੀ ਸਵਾਲ ਉਠਾਇਆ ਸੀ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।

ਇਹੀ ਨਹੀਂ, ਰਾਮ ਮੰਦਰ ਦੇ ਉਦਘਾਟਨ ਨੂੰ ਅਜੇ 6 ਮਹੀਨੇ ਵੀ ਨਹੀਂ ਬੀਤੇ ਹਨ ਤੇ ਪਹਿਲੀ ਹੀ ਵਰਖਾ ’ਚ ਮੰਦਰ ਦੀ ਛੱਤ ਟਪਕਣ ਲੱਗੀ ਹੈ। ਭਗਵਾਨ ਦੇ ਮੰਦਰ ਦੇ ਠੀਕ ਸਾਹਮਣੇ ਪੁਜਾਰੀਆਂ ਦੇ ਬੈਠਣ ਵਾਲੀ ਥਾਂ ’ਤੇ ਛੱਤ ਤੋਂ ਪਾਣੀ ਟਪਕਿਆ। ਵੀ. ਆਈ. ਪੀ. ਦਰਸ਼ਨਾਂ ਲਈ ਲੱਗੀ ਲਾਈਨ ’ਚ ਵੀ ਪਾਣੀ ਟਪਕਿਆ। ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤਯੇਂਦਰ ਦਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਉਸਾਰੀ ’ਚ ਲਾਪ੍ਰਵਾਹੀ ਹੋਈ ਹੈ।

* 23 ਜੂਨ, 2024 ਨੂੰ ਬਿਹਾਰ ਦੇ ਹੀ ਪੂਰਬੀ ਚੰਪਾਰਨ ਜ਼ਿਲੇ ਦੇ ‘ਘੋੜਾਸਹਨ’ ’ਚ ‘ਅਮਵਾ’ ਪਿੰਡ ਨੂੰ ਖੇਤਰ ਦੇ ਹੋਰ ਪਿੰਡਾਂ ਨਾਲ ਜੋੜਣ ਲਈ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਕ ਛੋਟਾ ਪੁਲ ਢਹਿ ਗਿਆ। (ਵਰਨਣਯੋਗ ਹੈ ਕਿ ਸਿਰਫ ਇਕ ਹਫਤੇ ਅੰਦਰ ਹੀ ਬਿਹਾਰ ’ਚ 3 ਪੁਲ ਰੁੜ੍ਹ ਗਏ ਹਨ)।

* 23 ਜੂਨ, 2024 ਨੂੰ ਮੱਧ ਪ੍ਰਦੇਸ਼ ਦੇ ‘ਕਟਨੀ’ ’ਚ ਪਹਿਲੀ ਹੀ ਵਰਖਾ ਨੇ ਨਗਰ ਨਿਗਮ ’ਚ ਪਾਏ ਜਾਂਦੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਦਿੱਤੀ ਅਤੇ ਨਵੀਂ ਬਣੀ ਸੜਕ ਰਾਤੋ-ਰਾਤ 3-4 ਫੁੱਟ ਤੱਕ ਧੱਸ ਕੇ 2 ਹਿੱਸਿਆਂ ’ਚ ਵੰਡੀ ਗਈ।

ਇਹ ਸਾਰਾ ਘਟਨਾਚੱਕਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪੁਲਾਂ ਅਤੇ ਸੜਕਾਂ ਆਦਿ ਦੀ ਉਸਾਰੀ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਘਟੀਆ ਸਮੱਗਰੀ ਦੀ ਵਰਤੋ ਵੱਲ ਸੰਕੇਤ ਕਰਦਾ ਹੈ।

ਇਸ ਲਈ ਇਸ ਮਾਮਲੇ ’ਚ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਜਲਦੀ ਤੋਂ ਜਲਦੀ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਕੋਲੋਂ ਇਸ ਮਾਮਲੇ ’ਚ ਹੋਏ ਨੁਕਸਾਨ ਦੀ ਰਕਮ ਵਸੂਲਣ ਦੀ ਲੋੜ ਹੈ। 
- ਵਿਜੇ ਕੁਮਾਰ

  • Bridges
  • Roads
  • Bad
  • Condition
  • Constructions

33 ,000 ਦਰੱਖ਼ਤ ਨਾ ਵੱਢੇ ਉੱਤਰ ਪ੍ਰਦੇਸ਼ ਸਰਕਾਰ

NEXT STORY

Stories You May Like

  • a spell of storms and rain will begin in uttar pradesh this evening
    ਉੱਤਰ ਪ੍ਰਦੇਸ਼ 'ਚ ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਅੱਜ ਸ਼ਾਮ ਤੋਂ ਤੇਜ਼ ਹਨ੍ਹੇਰੀ ਅਤੇ ਮੀਂਹ ਦੀ ਚਿਤਾਵਨੀ
  • badrinath dham  glacier  snow  social media
    ਬਦਰੀਨਾਥ ਧਾਮ ਨੇੜੇ ਟੁੱਟ ਗਿਆ ਗਲੇਸ਼ੀਅਰ, ਹੋ ਗਈ ਬਰਫ਼ ਹੀ ਬਰਫ਼
  • snowfall on himachal peaks and rain in the plains
    ਹਿਮਾਚਲ ਦੀਆਂ ਚੋਟੀਆਂ ’ਤੇ ਬਰਫ਼ਬਾਰੀ ਅਤੇ ਮੈਦਾਨਾਂ ’ਚ ਮੀਂਹ
  • from monday it will rain notes on these zodiac signs
    ਸੋਮਵਾਰ ਤੋਂ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 'ਨੌਤਪਾ' ਸ਼ੁਰੂ ਹੁੰਦੇ ਹੀ ਚਮਕੇਗੀ ਕਿਸਮਤ
  • discussions and possibility of early assembly elections in punjab
    ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਚਰਚੇ ਅਤੇ ਸੰਭਾਵਨਾ
  • khadoor sahib  death in accident
    ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਬਣ ਰਿਹਾ ਰੋਹੀ ਦਾ ਪੁਲ, ਹਾਦਸੇ ’ਚ ਗਈ ਵਿਅਕਤੀ ਦੀ ਜਾਨ
  • uproar across the country over cbse results
    CBSE ਨਤੀਜਿਆਂ ਨੂੰ ਲੈ ਕੇ ਦੇਸ਼ ਭਰ 'ਚ ਹੰਗਾਮਾ, ਸੜਕਾਂ 'ਤੇ ਉਤਰੇ ਵਿਦਿਆਰਥੀ ਅਤੇ ਮਾਪੇ
  • more than 2 42 lakh cars sold in the month record broken
    ਇਸ ਕੰਪਨੀ ਦੀਆਂ ਗੱਡੀਆਂ ਨੂੰ ਟੁੱਟ ਕੇ ਪੈ ਗਏ ਲੋਕ ! ਮਹੀਨੇ 'ਚ ਵੇਚ 'ਤੀਆਂ 2.42 ਲੱਖ ਤੋਂ ਵੱਧ ਕਾਰਾਂ, ਟੁੱਟ ਗਏ...
  • newlywed woman death
    ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ...
  • heavy rains in punjab for 2 days thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ...
  • captain amarinder singh to remain in the bjp former minister kalia statement
    ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ...
  • there will be a long power cut in these areas of punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
  • accused escapes from police custody in jalandhar
    ਜਲੰਧਰ 'ਚ ਪੁਲਸ ਹਿਰਾਸਤ 'ਚੋਂ ਭੱਜਿਆ ਮੁਲਜ਼ਮ, ਫਿਰ 300 ਮੀਟਰ ਪਿੱਛਾ ਕਰਕੇ...
  • 70 percent of hotels in jalandhar are operating in narrow streets
    ਜਲੰਧਰ 'ਚ ਤੰਗ ਗਲੀਆਂ 'ਚ ਚੱਲ ਰਹੇ 70 ਫ਼ੀਸਦੀ ਹੋਟਲ, ਕਦੇ ਵੀ ਵਾਪਰ ਸਕਦੈ ਦਿੱਲੀ...
Trending
Ek Nazar
ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

shehbaz sharif thanks trump

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟਰੰਪ ਦਾ 'ਹਮੇਸ਼ਾ ਧੰਨਵਾਦੀ' ਰਹੇਗਾ ਪਾਕਿਸਤਾਨ :...

1 crore families will have their own permanent home

1 ਕਰੋੜ ਪਰਿਵਾਰਾਂ ਦਾ ਹੋਵੇਗਾ ਆਪਣਾ ਪੱਕਾ ਘਰ ! ਕੇਂਦਰ ਨੇ ਲਾਂਚ ਕਰ 'ਤੀ PM...

xi jinping wvisit north korea

ਸ਼ੀ ਜਿਨਪਿੰਗ ਅਗਲੇ ਹਫ਼ਤੇ ਜਾਣਗੇ ਉੱਤਰੀ ਕੋਰੀਆ

bill passed in us congress

ਅਮਰੀਕੀ ਸਦਨ 'ਚ ਯੂਕਰੇਨ ਨੂੰ ਸਹਾਇਤਾ ਦੇਣ ਅਤੇ ਰੂਸ 'ਤੇ ਨਵੀਆਂ ਪਾਬੰਦੀਆਂ...

iit pass baba 24 girls relationships mobile videos

IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ...

security tightened at baba mukteshwar temple after bomb threat

ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਾਬਾ ਮੁਕਤੇਸ਼ਵਰ ਮੰਦਰ ਦੀ ਸੁਰੱਖਿਆ ਸਖ਼ਤ,...

40 year old famous actor buys property worth rs 24 crore

40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...

trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

police arrest son of james handy s girlfriend in actor s stabbing death in la

LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pope on ai
      ਪੋਪ ‘ਏ.ਆਈ.’ ਦੇ ਇਕ ਵਿਸ਼ੇਸ਼ ਖ਼ਤਰੇ ਬਾਰੇ ਬਿਲਕੁਲ ਸਹੀ ਹਨ
    • loss of life and property is continuously occurring due to fire incidents
      ‘ਦੇਸ਼ ’ਚ ਅਗਨੀਕਾਂਡਾਂ ਨਾਲ’ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • cycle
      ਸਿਹਤ, ਮਿਹਨਤ, ਸਹੂਲਤ ਅਤੇ ਵਾਤਾਵਰਣ ਸੰਭਾਲ ਦਾ ਸੰਗਮ : ਸਾਈਕਲ
    • aatmanirbhar bharat
      ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਦਮ ਵਧਾਉਣੇ ਹੋਣਗੇ
    • a deal between the us and china
      ਅਮਰੀਕਾ ਅਤੇ ਚੀਨ ਵਿਚਾਲੇ ਸਮਝੌਤੇ ਨਾਲ ਹੋ ਸਕਦਾ ਹੈ ਇਕ ਨਵੀਂ ਵਿਸ਼ਵ ਵਿਵਸਥਾ ਦਾ...
    • the problem of illegal infiltrators should be resolved decisively
      ਗੈਰ-ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਦਾ ਫੈਸਲਾਕੁੰਨ ਹੱਲ ਕੀਤਾ ਜਾਵੇ
    • environment is being polluted due to incidents of stubble burning
      ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!
    • hdfc
      ਐੱਚ.ਡੀ.ਐੱਫ.ਸੀ. ਬੈਂਕ ਨੂੰ ਸਾਰੀਆਂ ਚਿੰਤਾਵਾਂ ਦਾ ਸਪੱਸ਼ਟ ਤੌਰ ’ਤੇ ਹੱਲ ਕਰਨਾ...
    • pm swanidhi
      ਪੀ.ਐੱਮ. ਸਵਨਿਧੀ : ਗੁਜ਼ਾਰੇ ਤੋਂ ਆਤਮ-ਨਿਰਭਰਤਾ ਵੱਲ
    • eating together strengthens bonding
      ਇਕੱਠਿਆਂ ਬੈਠ ਕੇ ਖਾਣ ਨਾਲ ‘ਬਾਂਡਿੰਗ’ ਮਜ਼ਬੂਤ ਹੁੰਦੀ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +